ਹਾਦਸੇ ''ਚ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਦੇ ਪਰਿਵਾਰ ਲਈ ਉਠੀ ਵੱਡੀ ਮੰਗ

Monday, Dec 15, 2025 - 03:12 PM (IST)

ਹਾਦਸੇ ''ਚ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਦੇ ਪਰਿਵਾਰ ਲਈ ਉਠੀ ਵੱਡੀ ਮੰਗ

ਮੋਗਾ (ਕਸ਼ਿਸ਼ ਸਿੰਗਲਾ) : ਬੀਤੇ ਦਿਨੀਂ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਸੰਗਤਪੁਰਾ ਕੋਲ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਵਾਸੀ ਧੂੜਕੋਟ ਰਣਸੀਂਹ ਦਾ ਸਵੇਰੇ ਧੁੰਦ ਕਾਰਨ ਹਾਦਸਾ ਹੋ ਗਿਆ ਸੀ। ਜਿਸ ਵਿਚ ਦੋਵੇਂ ਮੀਆਂ-ਬੀਵੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅੱਜ ਉਨ੍ਹਾਂ ਦਾ ਮੋਗਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਇਸ ਮੌਕੇ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ ਸਰਕਾਰੀ ਨੌਕਰੀ, ਪੜ੍ਹਾਈ ਦਾ ਖਰਚਾ ਅਤੇ ਚਾਰ ਕਰੋੜ ਰੁਪਿਆ ਦੇਵੇ। 

ਇਹ ਵੀ ਪੜ੍ਹੋ : ਮਜੀਠਾ 'ਚ ਵੱਡੀ ਵਾਰਦਾਤ, ਚੱਲਦੀ ਪਾਰਟੀ 'ਚ ਮਾਰ 'ਤਾ ਮੁੰਡਾ

ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀ ਇਹ ਮੰਗ ਜਲਦ ਨਾ ਮੰਨੀ ਤਾਂ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਧਰਨੇ ਲਗਾਏ ਜਾਣਗੇ। ਦੱਸਣਯੋਗ ਹੈ ਕਿ ਜੋੜੇ ਦਾ ਸਸਕਾਰ ਅੱਜ ਕਰ ਦਿੱਤਾ ਜਾਵੇਗਾ। 

 


author

Gurminder Singh

Content Editor

Related News