ਇਨ੍ਹਾਂ ਕਾਰਨਾਂ ਕਰਕੇ ਆ ਸਕਦੀ ਹੈ ਤੁਹਾਡੇ ਰਿਸ਼ਤੇ ''ਚ ਦਰਾਰ
Wednesday, Apr 05, 2017 - 12:35 PM (IST)

ਜਲੰਧਰ—ਹਰ ਰਿਸ਼ਤੇ ''ਚ ਛੋਟੀਆਂ ਮੋਟੇ ਝਗੜੇ ਹੁੰਦੇ ਹੀ ਰਹਿੰਦੇ ਹਨ। ਜਦੋਂ ਰਿਸ਼ਤਾ ਆਚਾਨਕ ਖਰਾਬ ਹੋਣ ਲੱਗੇ ਤਾਂ ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਰਿਸਤੇ ''ਚ ਆਈਆਂ ਉਲਝਣਾ ਨੂੰ ਸਮੇਂ ''ਤੇ ਹੀ ਸੁਲਝਾ ਲੈਣਾ ਚਾਹੀਦਾ ਹੈ। ਤਾਂ ਕਿ ਸਾਡੀ ਜਿੰਦਗੀ ਦੀ ਗੱਡੀ ਪੱਟੜੀ ''ਤੇ ਚੱਲਦੀ ਰਹੇ। ਜੇਕਰ ਅਸੀਂ ਉਹ ਵਜ੍ਹਾ ਜਾਣ ਲਈਏ ਜਿਸ ਕਾਰਨ ਆਪਸੀ ਤਨਾਅ ਵੱਧ ਰਿਹਾ ਹੈ ਤਾਂ ਅਸੀਂ ਆਪਣੇ ਟੁੱਟਦੇ ਰਿਸ਼ਤੇ ਨੂੰ ਵੀ ਬਚਾ ਸਕਦੇ ਹਾਂ।
1. ਰਿਸ਼ਤਾ ਟੁੱਟਣ ਦੀ ਵਜਾ ਸਾਡਾ ਹੰਕਾਰ ਵੀ ਹੋ ਸਕਦਾ ਹੈ। ਕਿਉਂਕਿ ਇਸਦੇ ਚੱਲਦੇ ਅਸੀਂ ਹੰਕਾਰ ''ਚ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਹੀ ਨਹੀਂ ਕਰਦੇ ਅਤੇ ਆਪਣੇ ਲਈ ਲਏ ਹਰ ਫੈਸਲੇ ਨੂੰ ਸਹੀ ਮੰਨ ਦੇ ਹਾਂ।
2. ਵਿਅਹੁਤਾ ਜਿੰਦਗੀ ''ਚ ਜੇਕਰ ਤੁਸੀਂ ਇੱਕ ਦੂਸਰੇ ਦੀਆਂ ਪੁਰਾਣੀਆਂ ਗੱਲਾਂ ਨੂੰ ਦੁਹਰਾਉਣਾਂ ਸ਼ੁਰੂ ਕਰ ਦਵੇਗੋ ਜਾਂ ਦੂਸਰਿਆਂ ਦੀਆਂ ਗਲਤੀਆਂ ਕੱਢੋਗੇ ਤਾਂ ਇਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋਵੇਗਾ।
3. ਵਿਅਹੁਤਾ ਜਿੰਦਗੀ ''ਚ ਜੇਕਰ ਕਿਸੇ ਇੱਕ ਨੇ ਵੀ ਚਾਹੇ ਉਹ ਪਤੀ ਹੋਵੇ ਜਾਂ ਪਤਨੀ ਇੱਕ ਦੂਸਰੇ ਨਾਲ ਨਾ ਰਹਿਣ ਦਾ ਫੈਸਲਾ ਲੈ ਹੀ ਲੈਣ ਤਾਂ ਤੁਸੀਂ ਲੱਖ ਕੋਸ਼ਿਸ਼ ਕਰਕੇ ਇਸ ਰਿਸ਼ਤੇ ਨੂੰ ਠੀਕ ਨਹੀਂ ਕਰ ਸਕੋਗੇ।
4. ਕਈ ਵਾਰ ਤੁਸੀਂ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਤਾਂ ਤੁਸੀਂ ਇੱਕ ਦੂਸਰੇ ਨਾ ਝਗੜਾ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਹੋ। ਅਤੇ ਕਈ ਵਾਰ ਸਥਿਤੀ ਅਜਿਹੀ ਹੁੰਦੀ ਹੈ ਕਿ ਤੁਸੀਂ ਇੱਕ ਦੂਸਰੇ ਨੂੰ ਆਪਣੇ ਸਾਹਮਣੇ ਬਰਦਾਸ਼ਤ ਹੀ ਨਹੀਂ ਕਰ ਸਕਦੇ।
5. ਜੇਕਰ ਪਤੀ-ਪਤਨੀ ਦੋਹਾਂ ''ਚੋਂ ਕੋਈ ਵੀ ਆਪਣੇ ਬਾਰੇ ''ਚ ਹੀ ਸੋਚਦਾ ਰਹਿੰਦਾ ਹੈ ਅਤੇ ਤੁਹਾਡਾ ਘਰ ''ਚ ਹੋਣ ਨਾ ਹੋਣ ਨਾਲ ਕੋਈ ਫਰਕ ਨਾ ਪਵੇ ਤਾਂ ਇਹ ਤੁਹਾਡੇ ਰਿਸ਼ਤੇ ''ਚ ਦੂਰੀ ਆਉਂਣ ਦੀ ਵੱਡੀ ਵਜਾ ਹੋ ਸਕਦਾ ਹੈ।
6. ਕਈ ਰਿਸ਼ਤਿਆਂ ''ਚ ਖੁੱਲਕੇ ਇੱਕ-ਦੂਸਰੇ ਨਾਲ ਗੱਲ ਨਾ ਕਰਨਾ ਵੀ ਰਿਸ਼ਤੇ ਟੁੱਟਣ ਦੀ ਵੱਡੀ ਵਜਾ ਹੁੰਦੀ ਹੈ। ਇਸ ਲਈ ਆਪਣੇ ਰਿਸ਼ਤੇ ''ਚ ਬਿਲਕੁਲ ਚੁੱਪੀ ਨਾ ਰੱਖੋਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮੰਨ ਦੀ ਗੱਲ ਤੁਹਾਡੇ ਮੰਨ ''ਚ ਹੀ ਰਹਿ ਜਾਂਦੀ ਹੈ ਜਿਸ ਨਾਲ ਰਿਸ਼ਤੇ ''ਚ ਦਰਾਰ ਆ ਜਾਂਦੀ ਹੈ।