ਬਿਜਲੀ ਦਾ ਬਿੱਲ ਭਰਨ ਵਾਲੇ ਹੋ ਜਾਣ ਸਾਵਧਾਨ! ਖ਼ਬਰ ਪੜ੍ਹ ਤੁਹਾਡੇ ਵੀ ਹੋਸ਼ ਉੱਡ ਜਾਣਗੇ
Friday, Dec 05, 2025 - 10:46 AM (IST)
ਚੰਡੀਗੜ੍ਹ (ਸੁਸ਼ੀਲ) : ਬਿਜਲੀ ਬੰਦ ਹੋਣ ’ਤੇ ਬਿੱਲ ਭੁਗਤਾਨ ਅਪਡੇਟ ਕਰਨ ਦੇ ਨਾਂ ’ਤੇ ਠੱਗਾਂ ਨੇ 3 ਲੱਖ 67 ਹਜ਼ਾਰ 500 ਰੁਪਏ ਦੀ ਠੱਗੀ ਕਰ ਲਈ। ਸ਼ਿਕਾਇਤਕਰਤਾ ਉਮੇਸ਼ ਕੁਮਾਰ ਨੇ ਜਿਵੇਂ ਹੀ ਮੋਬਾਇਲ ਫੋਨ ’ਤੇ ਭੇਜੇ ਗਏ ਲਿੰਕ ’ਤੇ ਕਲਿੱਕ ਕੀਤਾ ਤਾਂ ਉਸਦੇ ਖ਼ਾਤੇ ’ਚੋਂ ਰੁਪਏ ਨਿਕਲਣ ਦਾ ਸੁਨੇਹਾ ਆਇਆ। ਖ਼ਾਤੇ ਚੋਂ ਨਕਦੀ ਨਿਕਲਣ ’ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਸੈਕਟਰ-35 ਨਿਵਾਸੀ ਔਰਤ ਉਮੇਸ਼ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ’ਤੇ ਮਾਮਲਾ ਦਰਜ ਕੀਤਾ। ਉਮੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 2 ਸਤੰਬਰ, 2025 ਦੀ ਰਾਤ ਨੂੰ ਘਰ 'ਚ ਬਿਜਲੀ ਚਲੀ ਗਈ ਸੀ।
ਉਸ ਦੇ ਪਤੀ ਨੇ ਗੂਗਲ ’ਤੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਦਾ ਕਸਟਮਰ ਕੇਅਰ ਨੰਬਰ ਸਰਚ ਕੀਤਾ ਸੀ। ਉਨ੍ਹਾਂ ਨੂੰ 9635934050 ਮੋਬਾਇਲ ਨੰਬਰ ਮਿਲਿਆ, ਜੋ ਕਿ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਦੇ ਕਸਟਮਰ ਕੇਅਰ ਦਾ ਲੱਗ ਰਿਹਾ ਸੀ। ਉਨ੍ਹਾਂ ਨੇ ਉਸ ਨੰਬਰ ’ਤੇ ਕਾਲ ਕੀਤੀ। ਕਾਲ ਚੁੱਕਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਤੋਂ ਬੋਲ ਰਿਹਾ ਹੈ ਅਤੇ ਬਿਜਲੀ ਬਿੱਲ ਭੁਗਤਾਨ ਅਪਡੇਟ ਕਰਨ ਲਈ ਉਸ ਨੂੰ 10 ਰੁਪਏ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ 24 ਲੱਖ ਲੋਕਾਂ ਨਾਲ ਜੁੜੀ ਅਹਿਮ ਖ਼ਬਰ, ਰਾਜਾ ਵੜਿੰਗ ਨੇ...
ਉਸ ਨੂੰ ਦੱਸਿਆ ਗਿਆ ਕਿ ਉਹ ਸਿਰਫ਼ ਗੂਗਲ ਪੇਅ ਦੀ ਵਰਤੋਂ ਕਰਦਾ ਹੈ। ਕਰਮਚਾਰੀ ਨੇ ਕਿਹਾ ਕਿ ਗੂਗਲ ਪੇਅ ਨਾਲ ਭੁਗਤਾਨ ਸੰਭਵ ਨਹੀਂ ਹੈ ਅਤੇ ਉਹ ਉਨ੍ਹਾਂ ਨੂੰ ਵਟਸਐਪ ’ਤੇ ਇੱਕ ਲਿੰਕ ਭੇਜੇਗਾ। ਲਿੰਕ ’ਤੇ ਕਲਿੱਕ ਕਰਦੇ ਹੋਏ ਵਿਅਕਤੀ ਨੇ ਬਿਜਲੀ ਬਿੱਲ ਭੁਗਤਾਨ ਅਪਡੇਟ ਕਰਨ ਦੇ ਬਹਾਨੇ ਓ. ਟੀ. ਪੀ. ਪ੍ਰਾਪਤ ਕੀਤਾ। ਇਸ ਦੇ ਬਾਅਦ ਐਕਸਿਸ ਬੈਂਕ ਦੇ ਖ਼ਾਤੇ ਵਿਚੋਂ 50,000, ਇੱਕ ਲੱਖ ਰੁਪਏ, 50,000 ਰੁਪਏ, ਇੱਕ ਲੱਖ ਰੁਪਏ, 50 ਅਤੇ 50 ਹਜ਼ਾਰ ਰੁਪਏ ਨਿਕਲ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਠੱਗਾਂ ਨੇ ਕੁੱਲ 3 ਲੱਖ 67 ਹਜ਼ਾਰ 500 ਰੁਪਏ ਕੱਢਵਾਏ ਹਨ। ਉਸਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਉਮੇਸ਼ ਕੁਮਾਰ ਦੇ ਬਿਆਨਾਂ ’ਤੇ ਠੱਗਾਂ ’ਤੇ ਮਾਮਲਾ ਦਰਜ ਕੀਤਾ। ਪੁਲਸ ਬੈਂਕ ਖ਼ਾਤੇ ਰਾਹੀਂ ਠੱਗਾਂ ਦਾ ਪਤਾ ਲਗਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
