ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
Thursday, Dec 11, 2025 - 01:46 PM (IST)
ਖਰੜ (ਅਮਰਦੀਪ) : ਸਦਰ ਪੁਲਸ ਨੇ ਇੱਕ ਮੁਲਜ਼ਮ ਖ਼ਿਲਾਫ਼ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ 'ਤੇ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਮੁਤਾਬਕ ਸਤਵਿੰਦਰ ਕੁਮਾਰ ਪੁੱਤਰ ਜਗਤਾਰ ਚੰਦ ਵਾਸੀ ਜੰਡਪੁਰ ਨੇ ਬਿਆਨ ਕੀਤਾ ਹੈ ਕਿ ਆਪਣੇ ਘਰ ਦੀ ਪਹਿਲੀ ਮੰਜ਼ਿਲ 'ਤੇ ਸੌਂ ਰਿਹਾ ਸੀ ਤਾਂ ਮੈਨੂੰ ਬਾਹਰੋਂ ਆਵਾਜ਼ ਸੁਣਾਈ ਦਿੱਤੀ। ਜਦੋਂ ਬਾਹਰ ਬਾਲਕੋਨੀ ਵਿੱਚ ਆ ਕੇ ਦੇਖਿਆ ਤਾਂ ਇੱਕ ਵਿਅਕਤੀ ਮੇਰੇ ਘਰ ਦੇ ਸਾਹਮਣੇ ਖਾਲੀ ਪਲਾਟ ਵਿੱਚ ਕਿਸੇ ਚੀਜ਼ ਨੂੰ ਅੱਗ ਲਗਾ ਕੇ ਵਾਪਸ ਆ ਰਿਹਾ ਸੀ, ਜੋ ਮੇਰੇ ਘਰ ਦੇ ਨਾਲ ਖਾਲੀ ਪਲਾਟ ਦੇ ਨਾਲ ਕੋਠੀ ਨੰਬਰ-55 ਵਿੱਚ ਅੰਦਰ ਚਲਾ ਗਿਆ। ਜਦੋਂ ਸਵੇਰ ਹੋਣ 'ਤੇ ਮੈਂ ਆਪਣੇ ਤੌਰ 'ਤੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਦਲੀਪ ਕੁਮਾਰ ਪੁੱਤਰ ਗਨੇਸ਼ ਸ਼ਾਹ ਵਾਸੀ ਪਿੰਡ ਗੋਪਾਲਪੁਰ ਚੰਬਰੁਚੱਕ ਥਾਣਾ ਸੁਰਜਗਹਾ ਜ਼ਿਲ੍ਹਾ ਲਖੀਸਰਾਏ ਕੋਠੀ ਨੰਬਰ 55 ਵਿੱਚ ਹੀ ਟਾਇਲ ਦਾ ਕੰਮ ਕਰਦਾ ਹੈ।
ਉਸ ਨੇ ਆਪਣੇ ਨਾਲ ਰਹਿੰਦੇ ਵਿਅਕਤੀ ਸੁਨੀਲ ਕੁਮਰਾ ਉਰਫ਼ ਨੇਤਾ ਦਾ ਇੱਟ ਅਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮੈਂ ਦਲੀਪ ਕੁਮਾਰ ਉਕਤ ਨੂੰ ਦੇਖ ਵੀ ਲਿਆ ਹੈ। ਇਹ ਇਹੀ ਵਿਅਕਤੀ ਹੈ, ਜਿਸਨੇ ਸੁਨੀਲ ਕੁਮਾਰ ਉਰਫ਼ ਨੇਤਾ ਦਾ ਕਤਲ ਕਰਕੇ ਮੇਰੇ ਘਰ ਦੇ ਸਾਹਮਣੇ ਖਾਲੀ ਪਲਾਟ ਵਿੱਚ ਕੋਈ ਜਲਣਸ਼ੀਲ ਪਦਾਰਥ ਪਾ ਕੇ ਮ੍ਰਿਤਕ ਸਰੀਰ ਨੂੰ ਅੱਗ ਲਗਾਈ ਸੀ ਤਾਂ ਜੋ ਕਿਸੇ ਨੂੰ ਮ੍ਰਿਤਕ ਵਿਅਕਤੀ ਬਾਰੇ ਕੋਈ ਵੀ ਪਤਾ ਨਾ ਲੱਗ ਸਕੇ ਅਤੇ ਸਬੂਤ ਮਿਟਾਇਆ ਜਾ ਸਕੇ। ਵਜ੍ਹਾ ਰੰਜਿਸ਼ ਇਹ ਹੈ ਕਿ ਦਲੀਪ ਕੁਮਾਰ ਨੇ ਸੁਨੀਲ ਕੁਮਾਰ ਉਰਫ਼ ਨੇਤਾ ਤੋਂ ਕੁੱਝ ਪੈਸੇ ਉਧਾਰ ਲਏ ਸਨ, ਜੋ ਉਹ (ਸੁਨੀਲ ਕੁਮਾਰ) ਵਾਰ-ਵਾਰ ਪੈਸੇ ਮੰਗਦਾ ਸੀ।
ਕਈ ਵਾਰ ਲੋਕਾਂ ਦੇ ਸਾਹਮਣੇ ਵੀ ਪੈਸੇ ਮੰਗ ਲੈਂਦਾ ਸੀ, ਜਿਸ ਕਾਰਨ ਦਲੀਪ ਕੁਮਾਰ ਨੇ ਪਹਿਲਾਂ ਕਈ ਵਾਰ ਕਿਹਾ ਸੀ ਕਿ ਤੂੰ ਜੇਕਰ ਹੁਣ ਮੇਰੇ ਕੋਲੋਂ ਪੈਸੇ ਮੰਗੇ ਤਾਂ ਮੈ ਤੈਨੂੰ ਜਾਨੋਂ ਮਾਰ ਦੇਵਾਂਗਾ। ਅੱਜ ਫਿਰ ਜਦੋਂ ਸੁਨੀਲ ਕੁਮਾਰ ਨੇ ਪੈਸੇ ਮੰਗੇ ਤਾਂ ਦਲੀਪ ਕੁਮਾਰ ਉਕਤ ਨੇ ਤਹਿਸ਼ ਵਿੱਚ ਆ ਕੇ ਸੁਨੀਲ ਕੁਮਾਰ ਨੇਤਾ ਦਾ ਕਤਲ ਕਰ ਦਿੱਤਾ। ਇਸ ਘਟਨਾ ਨਾਲ ਆਢ-ਗੁਆਂਢ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ।
