ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut
Thursday, Dec 04, 2025 - 07:41 AM (IST)
ਜੈਤੋ (ਜਿੰਦਲ) : ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ ਜੈਤੋ ਨੇ ਜਾਣਕਾਰੀ ਦਿੱਤੀ ਕਿ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਗਰਿੱਡ ਦੀ ਲਾਈਨ ਦਾ ਕੰਮ ਕਰਨ ਲਈ 4-12-2025 (ਦਿਨ ਵੀਰਵਾਰ) ਨੂੰ ਸਵੇਰੇ 9 ਤੋਂ ਸ਼ਾਮ ਨੂੰ 5 ਵਜੇ ਤੱਕ, 66 ਕੇ. ਵੀ. ਸਬ-ਸਟੇਸ਼ਨ ਜੈਤੋ ਤੋਂ ਚੱਲਦੇ ਫੀਡਰਾਂ ਦੀ ਸਪਲਾਈ ਬੰਦ ਰਹੇਗੀ, ਜਿਸ ’ਚ ਪਿੰਡ ਚੰਦਭਾਨ, ਗੁੰਮਟੀ ਖੁਰਦ, ਕੋਟਕਪੂਰਾ ਰੋਡ, ਮੁਕਤਸਰ ਰੋਡ, ਜੈਤੋ ਸ਼ਹਿਰੀ, ਬਠਿੰਡਾ ਰੋਡ, ਬਾਜਾਖਾਨਾ ਰੋਡ, ਚੰਦਭਾਨ, ਕੋਠੇ ਸੰਪਰੂਨ ਸਿੰਘ ਆਦਿ ਪਿੰਡਾਂ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ. ਵੀ. ਸਬ-ਸਟੇਸ਼ਨ ਚੈਨਾ ਤੋਂ ਚਲਦੇ ਪਿੰਡ ਚੈਨਾ, ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਬਰਕੰਦੀ ਆਦਿ ਪਿੰਡਾਂ ਦੀ ਸ਼ਹਿਰੀ ਸਪਲਾਈ ਅਤੇ ਮੋਟਰਾਂ ਦੀ ਸਪਲਾਈ ਵੀ ਬੰਦ ਰਹੇਗੀ।
ਮੋਗਾ (ਸੰਦੀਪ ਸ਼ਰਮਾ) : 132 ਕੇ. ਵੀ. ਸਬ ਸਟੇਸ਼ਸ਼ਨ ਤੋਂ ਚੱਲਦੇ 11ਕੇਵੀ ਫੀਡਰ ਇੰਡਸਟਰੀ ਸ਼ਹਿਰੀ ਸੂਰਜ ਨਗਰ, ਲੰਡੇਕੇ ਸ਼ਹਿਰੀ, ਲੰਡੇਕੇ ਦਿਹਾਤੀ, ਧੱਲੇਕੇ ਦਿਹਾਤੀ ਜ਼ਰੂਰੀ ਮੈਨਟੇਸ਼ਨ ਕਰਨ ਲਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਨਾਲ ਪਿੰਡ ਧੱਲੇਕੇ, ਸੂਰਜ ਨਗਰ, ਦੁੱਨੇਕੇ, ਲੰਡੇਕੇ ਏਰੀਏ ਦੀ ਬਿਜਲੀ ਪ੍ਰਭਾਵਿਤ ਰਹੇਗੀ, ਇਸ ਦੀ ਜਾਣਕਾਰੀ ਐੱਸ. ਡੀ. ਓ. ਇੰਜੀ. ਜਸਵੀਰ ਸਿੰਘ ਅਤੇ ਜੇ. ਈ. ਰਵਿੰਦਰ ਕੁਮਾਰ ਨੌਰਥ ਸਬ ਡਵੀਜ਼ਨ ਮੋਗਾ ਨੇ ਦਿੱਤੀ।
ਗੁਰਾਇਆ (ਹੇਮੰਤ) : 220 ਕੇ. ਵੀ. ਸਬ-ਸਟੇਸ਼ਨ ਵਿਖੇ ਜ਼ਰੂਰੀ ਮੁਰੰਮਤ ਕਾਰਨ 4 ਦਸੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਗੁਰਾਇਆ ਅਤੇ ਨੇੜਲੇ ਦੇ ਇਲਾਕੇ ਦੀ ਬਿਜਲੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਰਹੇਗੀ। ਸਬ-ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਬੰਦ ਰਹਿਣਗੇ।
ਫਗਵਾੜਾ (ਮੁਕੇਸ਼) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਉਪ ਮੰਡਲ ਪਾਂਸ਼ਟ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਰਿਹਾਣਾ ਜੱਟਾਂ ਤੋਂ ਚੱਲਦੇ 11 ਕੇ. ਵੀ. ਨਸੀਰਾਬਾਦ ਫੀਡਰ ਤੇ ਜ਼ਰੂਰੀ ਮੁਰੰਮਤ ਕਾਰਨ 4 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10:00 ਤੋਂ ਦੁਪਹਿਰ 14:00 ਵਜੇ ਤੱਕ ਪਿੰਡਾਂ ਨਰੂੜ, ਨਸੀਰਾਬਾਦ, ਟਾਡਾ ਬਘਾਣਾ, ਰਣਧੀਰਗੜ੍ਹ, ਖਲਿਆਣ, ਸਾਹਨੀ, ਮਲਕਪੁਰ ਦੀ ਬਿਜਲੀ ਸਪਲਾਈ ਬੰਦ ਰਹੇਗੀ।
