ਪੰਜਾਬ ''ਚ 4 ਦਿਨ ਲਈ WEATHER ALERT! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਦਿੱਤੀ ਚਿਤਾਵਨੀ
Thursday, Dec 11, 2025 - 06:21 PM (IST)
ਚੰਡੀਗੜ੍ਹ – ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ 12 ਤੋਂ 15 ਦਸੰਬਰ 2025 ਤੱਕ ਪੰਜਾਬ ਲਈ ਸੰਘਣੇ ਕੋਹਰੇ ਅਤੇ ਕੜਾਕੇ ਦੀ ਠੰਡ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਗਲੇ ਦਿਨਾਂ ਦੌਰਾਨ ਕੋਹਰੇ ਦੀ ਤੀਬਰਤਾ ਵੱਧਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ 12 ਦਸੰਬਰ ਨੂੰ ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ SBS ਨਗਰ ਵਿੱਚ ਸੰਘਣੀ ਧੁੰਦ ਦਾ ਅਲਟਰ ਜਾਰੀ ਕੀਤਾ ਗਿਆ ਹੈ। ਉੱਥੇ ਹੀ 13 ਦਸੰਬਰ ਨੂੰ ਮੌਸਮ ਵਿਭਾਗ ਨੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਫਗਵਾੜਾ, ਬਰਨਾਲਾ, ਮਾਨਸਾ, ਸੰਘਰੂਰ ਸਮੇਤ ਕਈ ਜ਼ਿਲ੍ਹਿਆਂ ਨੂੰ ਹੱਡ ਚਿਰਵੀ ਠੰਡ ਦੇ ਨਾਲ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ 14 ਤੇ 15 ਤਰੀਖ ਨੂੰ ਵੀ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਅਲਰਟ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਲੁਟੇਰਿਆਂ ਨੂੰ ਜ਼ਰਾ ਵੀ ਨਹੀਂ ਆਇਆ ਤਰਸ, ਮੂੰਗਫਲੀ ਦੀ ਫੜੀ ਲਗਾਉਣ ਵਾਲੇ ਨਾਲ ਮਿੰਟਾਂ 'ਚ...
ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਮੌਸਮ ਦੇ ਮੱਦੇਨਜ਼ਰ ਹੇਠ ਲਿੱਖੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।
• ਸਵੇਰੇ ਅਤੇ ਰਾਤ ਸਮੇਂ ਯਾਤਰਾ ਦੌਰਾਨ ਵਧੇਰੇ ਸਾਵਧਾਨੀ ਵਰਤੋ।
• ਡਰਾਈਵਰ ਅਗਲੇ ਵਾਹਨ ਤੋਂ ਦੂਰੀ ਬਣਾਈ ਰੱਖੇ।
• ਬਾਹਰ ਨਿਕਲਦੇ ਸਮੇਂ ਗਰਮ ਕੱਪੜੇ ਪਹਿਨੋ, ਕਿਉਂਕਿ ਤਾਪਮਾਨ 'ਚ ਹੋਰ ਕਮੀ ਆ ਸਕਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸ਼ੂਟਰ ਗ੍ਰਿਫਤਾਰ
ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਕੋਹਰਾ ਕਾਫ਼ੀ ਵੱਧ ਜਾਵੇਗਾ, ਜਿਸ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਹੋ ਸਕਦੀ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਲਰਟਾਂ 'ਤੇ ਨਜ਼ਰ ਰੱਖਣ ਅਤੇ ਯਾਤਰਾ ਦੀ ਯੋਜਨਾ ਇਸਦੇ ਅਨੁਸਾਰ ਬਣਾਉਣ।
ਇਹ ਵੀ ਪੜ੍ਹੋ- GNDU ’ਚ ਪ੍ਰੀਖਿਆ ਦੌਰਾਨ ਵੱਡਾ ਹੰਗਾਮਾ, 70 ਦੇ ਕਰੀਬ ਮੁੰਡੇ ਆਪਸ 'ਚ ਭਿੜੇ, ਪੈ ਗਈਆਂ ਭਾਜੜਾਂ

