Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Thursday, Dec 04, 2025 - 09:08 PM (IST)

Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਰੂਪਨਗਰ (ਵਿਜੇ ਸ਼ਰਮਾ)- 132 ਕੇ.ਵੀ ਗਰਿੱਡ ਸ/ਸ ਰੂਪਨਗਰ ਤੋਂ ਚਲਦੇ 11 ਕੇ.ਵੀ ਯੂ.ਪੀ.ਐੱਸ.-2, ਬਹਿਰਾਮਪੁਰ, ਸੰਗਤਪੁਰਾ ਅਤੇ ਪੀ.ਐੱਸ.ਟੀ. ਸੀ. ਫੀਡਰਾਂ ਦੀ ਬਿਜਲੀ ਸਪਲਾਈ 5 ਦਸੰਬਰ ਨੂੰ 11 ਕੇ.ਵੀ. ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ ਪਿੰਡ ਖੈਰਾਬਾਦ, ਹਵੇਲੀ, ਸਨਸਿਟੀ-2, ਸੰਨ ਇਨਕਲੇਵ, ਟੋਪ ਇਨਕਲੇਵ, ਰੈਲੋ ਰੋਡ, ਕ੍ਰਿਸ਼ਨਾ ਇੰਨਕਲੇਵ, ਹੇਮਕੁੰਟ ਇਨਕਲੇਵ, ਸ਼ਾਮਪੁਰਾ, ਪਪਰਾਲਾ, ਪੁਲਸ ਲਾਈਨ, ਬਾੜ੍ਹਾ ਸਲੌਰਾ, ਬੰਦੇ ਮਾਹਲਾਂ, ਝੱਲੀਆ, ਬਾਲਸੰਢਾ, ਪਥਰੇੜੀ ਜੱਟਾਂ, ਪਥਰੇੜੀ ਰਾਜਪੂਤਾਂ, ਗੋਬਿੰਦਪੁਰ, ਸ਼ਾਲਾਪੁਰ, ਪਿੰਡਾਂ ਦੀ ਘਰੇਲੂ ਖੇਤੀਬਾੜੀ ਬਿਜਲੀ ਸਪਲਾਈ ਸਵੇਰੇ ਦਸ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਾਣਕਾਰੀ ਇਜ. ਪ੍ਰਭਾਤ ਸ਼ਰਮਾ ਵਲੋਂ ਦਿੱਤੀ ਗਈ।

ਸੁਲਤਾਨਪੁਰ ਲੋਧੀ (ਸੋਢੀ)- 66 ਕੇ.ਵੀ. ਸਬ-ਸਟੇਸ਼ਨ ਸੁਲਤਾਨਪੁਰ ਲੋਧੀ ਦੀ ਜ਼ਰੂਰੀ ਮੁਰੰਮਤ ਲਈ ਸ਼ਹਿਰ ਦੇ ਸਾਰੇ ਹੀ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ 5 ਦਸੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਸੁਲਤਾਨਪੁਰ ਲੋਧੀ ਨੰਬਰ ਇਕ ਦੇ ਐੱਸ.ਡੀ.ਓ. ਇੰਜ. ਜਸਵਿੰਦਰ ਸਿੰਘ ਥਿੰਦ ਨੇ ਦਿੱਤੀ ।

ਜੈਤੋ (ਜਿੰਦਲ)-ਸਹਾਇਕ ਕਾਰਜਕਾਰੀ ਇੰਜੀਨੀਅਰ, ਸਬ-ਡਵੀਜ਼ਨ ਜੈਤੋ ਨੇ ਦੱਸਿਆ ਕਿ ਰੋਮਾਣਾ ਅਲਬੇਲ ਸਿੰਘ ’ਚ ਰੇਲਵੇ ਗਰਿੱਡ ਲਾਈਨ ਦੇ ਕੰਮ ਕਾਰਨ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ. ਵੀ. ਸਬ-ਸਟੇਸ਼ਨ ਜੈਤੋ ਤੋਂ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ’ਚ ਚੰਦਭਾਨ, ਗੁਮਟੀ ਖੁਰਦ, ਕੋਟਕਪੂਰਾ ਰੋਡ, ਮੁਕਤਸਰ ਰੋਡ, ਜੈਤੋ ਬਾਹਰੀ, ਬਠਿੰਡਾ ਰੋਡ, ਬਾਜਾਖਾਨਾ ਰੋਡ, ਚੰਦਭਾਨ, ਕੋਠੇ ਸੰਪੂਰਨ ਸਿੰਘ ਆਦਿ ਪਿੰਡਾਂ ਦੀ ਸ਼ਹਿਰੀ ਸਪਲਾਈ ਅਤੇ ਮੋਟਰ ਸਪਲਾਈ ਵੀ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ. ਵੀ. ਸਬ-ਸਟੇਸ਼ਨ ਚੈਨਾ ਤੋਂ ਚੱਲਣ ਵਾਲੇ ਚੈਨਾ, ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਬਰਕੰਦੀ ਆਦਿ ਪਿੰਡਾਂ ਦੀ ਸ਼ਹਿਰੀ ਸਪਲਾਈ ਅਤੇ ਮੋਟਰ ਸਪਲਾਈ ਵੀ ਬੰਦ ਰਹੇਗੀ।

ਬੱਸੀ ਪਠਾਣਾ (ਰਾਜਕਮਲ) : 220 ਕੇ ਵੀ ਸਬ ਸਟੇਸ਼ਨ ਬਸੀ ਪਠਾਣਾਂ ਦੇ ਗ੍ਰਿਡ ਇੰਚਾਰਜ ਇੰਜ: ਕਮਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਤੀ 06.12.2025 (ਦਿਨ ਸ਼ਨੀਵਾਰ) ਨੂੰ 220 ਕੇ ਵੀ ਸਬ ਸਟੇਸ਼ਨ ਬਸੀ ਪਠਾਣਾ ਦੇ 66 ਕੇ ਵੀ ਬਸਬਾਰ ਦੀ ਮੈਂਟੇਨਾਂਸ ਹੋਣ ਕਾਰਨ ਗ੍ਰਿਡ ਅਧੀਨ ਚੱਲਦੇ 11 ਕੇ.ਵੀ ਨਾਨਕ ਦਰਬਾਰ ਕੇਟਾਗਰੀ-1, 11 ਕੇ.ਵੀ ਸਿਟੀ ਬਸੀ ਕੈਟਾਗਰੀ-1. 11 ਕੇ.ਵੀ ਮਹਾਦੀਆਂ ਏ.ਪੀ. 11 ਕੇ.ਵੀ ਤਲਾਣੀਆ ਏ.ਪੀ. 11 ਕੇ.ਵੀ ਫਿਰੋਜਪੁਰ ਏ.ਪੀ, 11 ਕੇ.ਵੀ ਬਾਗ ਸਿੰਕਦਰ ਯੂ.ਪੀ.ਐਸ. 11 ਕੇ.ਵੀ ਰੋਜਾ ਸਰੀਫ ਕੈਟਾਗਰੀ -1, 11 ਕੇ.ਵੀ ਮਾਤਾ ਰਾਣੀ ਕੈਟਾਗਰੀ-1. 11 ਕੇ.ਵੀ ਆਈ.ਟੀ.ਆਈ ਕੈਟਾਗਰੀ-1, 11 ਕੇ.ਵੀ ਨੰਦਪੁਰ ਏ.ਪੀ. 11 ਕੇ.ਵੀ ਕੈਰੋ, ਏ.ਪੀ. 11 ਕੇ.ਵੀ ਭੰਗੂਆ ਏ.ਪੀ. 11 ਕੇ.ਵੀ ਸਿਵਦਾਸਪੁਰ ਏ.ਪੀ, 11 ਕੇ ਵੀ ਕਲੇਰਾਂ ਏ ਪੀ, 11 ਕੇ ਵੀ ਕਰੀਮਪੁਰਾ ਏ ਪੀ, 11 ਕੇ ਵੀ ਰਾਮਗੜ੍ਹ ਮੌਜਾਂ ਏ ਪੀ, 11 ਕੇ ਵੀ ਭੁੱਚੀ ਏ ਪੀ, 11 ਕੇ ਵੀ ਨੌਗਾਵਾਂ ਏ ਪੀ, 11 ਕੇ ਵੀ ਥਾਬਲਾਂ ਏ ਪੀ, 11 ਕੇ ਵੀ ਕਿਸ਼ਨਪੁਰਾ ਯੂ.ਪੀ.ਐਸ, 11 ਕੇ ਵੀ ਖੇੜੀਭਾਈਕੀ ਯੂ.ਪੀ.ਐਸ ਆਦਿ ਫੀਡਰਾਂ ਦੀ ਸਪਲਾਈ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਸਪਲਾਈ ਬੰਦ ਰਹੇਗੀ।

ਨਾਭਾ (ਖੁਰਾਣਾ)-ਬਿਜਲੀ ਬੋਰਡ ਸ਼ਹਿਰੀ ਸਬ-ਡਵੀਜ਼ਨ ਦੇ ਵਧੀਕ ਇੰਜੀਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ 220 ਕੇ. ਵੀ. ਫੀਡਰ ਪੁਆਇੰਟ ਗਰਿੱਡ ’ਤੇ ਜ਼ਰੂਰੀ ਮੁਰੰਮਤ ਕਾਰਨੀ ਹੈ, ਇਥੋਂ ਚੱਲਣ ਵਾਲੇ 11 ਕੇ. ਵੀ. ਪੁੱਡਾ ਫੀਡਰ ਦੀ ਬਿਜਲੀ ਸਪਲਾਈ 7 ਦਸੰਬਰ 2025 ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਜਸਪਾਲ ਕਾਲੋਨੀ, ਰਾਣੀ ਬਾਗ, ਨਵੀਆਂ ਅਨਾਜ ਮੰਡੀ, ਹੀਰਾ ਐਨਕਲੇਵ, ਐੱਸ. ਡੀ. ਐੱਮ. ਦਫਤਰ, ਕੋਰਟ ਕੰਮਪਲੈਕਸ, ਵਿਸ਼ਵਕਰਮਾ ਕਾਲੋਨੀ, ਬੋੜਾਂਗੇਟ ਦੀ ਬਿਜਲੀ ਸਪਲਾਈ ਬੰਦ ਰਹੇਗੀ।


author

Baljit Singh

Content Editor

Related News