ਪੰਜਾਬ 'ਚ ਰਿਸ਼ਤੇ ਹੋਏ ਤਾਰ-ਤਾਰ! ਸਕੀ ਭੂਆ ਦੇ ਮੁੰਡੇ ਨੇ ਕਤਲ ਕਰਵਾਇਆ ਮਾਮੇ ਦਾ ਪੁੱਤ, ਦਿੱਤੀ ਰੂਹ ਕੰਬਾਊ ਮੌਤ
Wednesday, Dec 10, 2025 - 11:59 AM (IST)
ਜਲੰਧਰ (ਮਹੇਸ਼)– ਜਲੰਧਰ ਵਿਚ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇਥੇ ਸਕੀ ਭੂਆ ਦੇ ਬੇਟੇ ਨੇ ਹੀ ਆਪਣੇ ਮਾਮੇ ਦੇ ਬੇਟੇ ਦਾ ਕਤਲ ਕਰਵਾ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਤੱਲ੍ਹਣ, ਥਾਣਾ ਪਤਾਰਾ, ਜ਼ਿਲ੍ਹਾ ਜਲੰਧਰ ਨਿਵਾਸੀ 25 ਸਾਲ ਦੇ ਤਜਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਅਮਰੀਕ ਸਿੰਘ ਦੇ ਰੂਪ ਵਿਚ ਹੋਈ ਹੈ। ਉਸ ਦੇ ਕਤਲ ਮਾਮਲੇ ਵਿਚ ਥਾਣਾ ਪਤਾਰਾ ਦੀ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਸਵਿੱਫਟ ਕਾਰ (ਪੀ. ਬੀ. 08 ਐੱਫ਼. ਕਿਊ-4423) ਵੀ ਬਰਾਮਦ ਕਰ ਲਈ ਗਈ ਹੈ, ਜਦਕਿ ਮੁੱਖ ਮੁਲਜ਼ਮ (ਮ੍ਰਿਤਕ ਦੀ ਭੂਆ ਦਾ ਬੇਟਾ) ਅਜੇ ਪੁਲਸ ਦੇ ਹੱਥ ਨਹੀਂ ਲੱਗਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 65 ਐਂਟਰੀ/ਐਗਜ਼ਿਟ ਪੁਆਇੰਟ ਸੀਲ! ਚੱਪੇ-ਚੱਪੇ 'ਤੇ ਲੱਗੇ ਨਾਕੇ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ
ਡੀ. ਐੱਸ. ਪੀ. ਆਦਮਪੁਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਆਪਣੇ ਦਫ਼ਤਰ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਨਵੰਬਰ ਨੂੰ ਸ਼ਾਮ 6 ਵਜੇ ਨਿੱਕਾ ਨੂੰ ਰਸਤੇ ਵਿਚ ਘੇਰ ਕੇ ਕਾਰ ਸਵਾਰ 5 ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਸਾਰੇ ਹਮਲਾਵਰ ਨਿੱਕਾ ਨੂੰ ਵਾਰਦਾਤ ਵਾਲੀ ਥਾਂ ’ਤੇ ਖ਼ੂਨ ਵਿਚ ਲਥਪਥ ਹਾਲਤ ਵਿਚ ਛੱਡ ਕੇ ਤੇਜ਼ ਰਫ਼ਤਾਰ ਕਾਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ, ਜਿਸ ਤੋਂ ਬਾਅਦ ਨਿੱਕਾ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਸ ਦੌਰਾਨ ਤਜਿੰਦਰ ਸਿੰਘ ਨਿੱਕਾ ਦੀ ਮਾਂ ਬਲਵਿੰਦਰ ਕੌਰ ਪਤਨੀ ਅਮਰੀਕ ਸਿੰਘ ਨਿਵਾਸੀ ਪਿੰਡ ਤੱਲ੍ਹਣ ਦੇ ਬਿਆਨਾਂ ’ਤੇ ਥਾਣਾ ਪਤਾਰਾ ਦੀ ਪੁਲਸ ਨੇ ਨਿੱਕਾ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ 27 ਨਵੰਬਰ ਨੂੰ ਅੰਡਰ ਸੈਕਸ਼ਨ 109, 115 (2), 118 (1), 3 (5) ਬੀ. ਐੱਨ. ਐੱਸ. ਤਹਿਤ 98 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। 8 ਦਸੰਬਰ ਨੂੰ ਇਲਾਜ ਦੌਰਾਨ ਨਿੱਕਾ ਦੀ ਹਸਪਤਾਲ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਥਾਣਾ ਪਤਾਰਾ ਦੀ ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤੀ ਗਈ ਐੱਫ਼. ਆਈ. ਆਰ. ਨੰਬਰ 98 ਵਿਚ ਸਪੱਸ਼ਟ ਨੰਬਰ ਤਹਿਤ 103 (1) (ਕਤਲ ਦੀ ਧਾਰਾ) ਦਾ ਵਾਧਾ ਕਰ ਦਿੱਤਾ ਗਿਆ।
ਡੀ. ਐੱਸ. ਪੀ. ਆਦਮਪੁਰ ਨੇ ਦੱਸਿਆ ਕਿ ਥਾਣਾ ਇੰਚਾਰਜ ਪਤਾਰਾ ਵੱਲੋਂ ਸਾਰੇ ਕਰਮਚਾਰੀਆਂ ਦੀ ਮਦਦ ਨਾਲ ਫੜੇ ਗਏ ਮੁਲਜ਼ਮਾਂ ਦੀ ਪਛਾਣ ਪਰਜਿੰਦਰ ਸਿੰਘ ਉਰਫ਼ ਪਿੰਦੂ ਪੁੱਤਰ ਹਰਜਾਪ ਸਿੰਘ ਨਿਵਾਸੀ ਪੱਤੀ ਭੱਟੀ ਬਿਲਗਾ ਥਾਣਾ ਜ਼ਿਲ੍ਹਾ ਜਲੰਧਰ, ਜਸਕਰਨ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਪਿੰਡ ਸੰਘੇ ਖਾਲਸਾ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ, ਮਨਪ੍ਰੀਤ ਸਿੰਘ ਉਰਫ਼ ਮੋਹਿਤ ਪੁੱਤਰ ਮਲਕੀਤ ਰਾਮ ਨਿਵਾਸੀ ਪਿੰਡ ਨੱਤਾ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਅਤੇ ਜਿੰਦਰ ਉਰਫ਼ ਲਾਡੀ ਪੁੱਤਰ ਹੰਸ ਰਾਜ ਨਿਵਾਸੀ ਪਿੰਡ ਸੰਘੇ ਖਾਲਸਾ ਜ਼ਿਲ੍ਹਾ ਜਲੰਧਰ ਦੇ ਰੂਪ ਵਿਚ ਹੋਈ ਹੈ, ਜਦਕਿ ਨਿੱਕਾ ਦਾ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਗੁਰਦੀਪ ਸਿੰਘ ਉਰਫ਼ ਭੁੱਲਰ ਪੁੱਤਰ ਤਾਰਾ ਸਿੰਘ ਨਿਵਾਸੀ ਪਿੰਡ ਰਾਮੇਵਾਲ ਥਾਣਾ ਬਿਲਗਾ ਜਲੰਧਰ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: CM ਮਾਨ ਦੇ ਦੌਰੇ ਦੇ ਆਖ਼ਰੀ ਦਿਨ ਵੱਡੀਆਂ ਸਨਅਤੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ’ਚ ਵਿਖਾਈ ਰੁਚੀ
ਡੀ. ਐੱਸ. ਪੀ. ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਤਜਿੰਦਰ ਸਿੰਘ ਨਿੱਕਾ ਦਾ ਬੁੱਧਵਾਰ ਨੂੰ ਸਵੇਰੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਉਸ ਦੇ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਨਿੱਕਾ ਦੇ ਕਤਲ ਸਬੰਧੀ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਖ਼ੁਲਾਸਾ! ਦਰਿੰਦਾ ਬੋਲਿਆ ਨੀਅਤ ਬਦਲੀ ਤਾਂ...
