ਪੰਜਾਬ ''ਚ ਚੋਣਾਂ ਤੋਂ ਪਹਿਲਾਂ ਮਘੀ ਸਿਆਸਤ, ਕਾਂਗਰਸ ਨੇ ਇਨ੍ਹਾਂ ਹਲਕਿਆਂ ''ਚ ਚੋਣਾਂ ਦਾ ਮੁਕੰਮਲ ਬਾਈਕਾਟ

Monday, Dec 08, 2025 - 10:58 AM (IST)

ਪੰਜਾਬ ''ਚ ਚੋਣਾਂ ਤੋਂ ਪਹਿਲਾਂ ਮਘੀ ਸਿਆਸਤ, ਕਾਂਗਰਸ ਨੇ ਇਨ੍ਹਾਂ ਹਲਕਿਆਂ ''ਚ ਚੋਣਾਂ ਦਾ ਮੁਕੰਮਲ ਬਾਈਕਾਟ

ਅੰਮ੍ਰਿਤਸਰ (ਕਮਲ) : ਭਿੰਡੀ ਸੈਦਾ ਘਟਨਾ ਨੇ ਪੰਜਾਬ ਦੀ ਰਾਜਨੀਤੀ ਵਿਚ ਇਕ ਵੱਡੀ ਉਥਲ-ਪੁਥਲ ਮਚਾ ਦਿੱਤੀ ਹੈ। ਰਾਜਾਸਾਂਸੀ ਦੇ ਭਿੰਡੀ ਸੈਦਾ ਹਲਕੇ ਦੇ ਸਰਪੰਚ ਸੁਰਜੀਤ ਸਿੰਘ ’ਤੇ ਹਮਲੇ ਅਤੇ ਉਸ ਤੋਂ ਬਾਅਦ ਉਸ, ਉਸ ਦੇ ਪਰਿਵਾਰ, ਮੌਜੂਦਾ ਵਿਧਾਇਕ ਅਤੇ ਉਸ ਦੇ ਪੁੱਤਰ ਵਿਰੁੱਧ ਦਰਜ ਕੀਤੀ ਗਈ ਝੂਠੀ ਐੱਫ. ਆਈ. ਆਰ. ਦੇ ਵਿਰੋਧ ਵਿਚ  ਰਾਜਾਸਾਂਸੀ, ਮਜੀਠਾ ਅਤੇ ਅਜਨਾਲਾ ਹਲਕਿਆਂ ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ

ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਆਗੂ ਦਿਲਰਾਜ ਸਰਕਾਰੀਆ, ਸਾਬਕਾ ਵਿਧਾਇਕ ਹਰਪ੍ਰਤਾਪ ਅਜਨਾਲਾ ਅਤੇ ਭਗਵੰਤ ਪਾਲ ਸਿੰਘ ਸੱਚਰ ਨੇ ਸਾਂਝੇ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਪ੍ਰਸ਼ਾਸਨ ਅਤੇ ਪੁਲਸ ਦੀ ਮਦਦ ਨਾਲ ਚੋਣਾਂ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਂਗਰਸ ਕਿਸੇ ਵੀ ਧੋਖਾਦੇਹੀ ਵਾਲੀ ਚੋਣ ਵਿਚ ਧਿਰ ਨਹੀਂ ਬਣੇਗੀ। ਔਜਲਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਸੁਰਜੀਤ ਸਿੰਘ ਵਾਂਗ ਦੁੱਖ ਹੋਵੇ, ਜਾਂ ਕਿਸੇ ਮਾਂ ਦੇ ਪੁੱਤਰ ਨੂੰ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕਾਇਆ ਜਾਵੇ। 

ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ


author

Shivani Bassan

Content Editor

Related News