ਰਾਤ ਨੂੰ ਝਗੜਾ ਕਰਕੇ ਪਤੀ ਨਿਕਲ ਗਿਆ ਪਾਰਕ, ਜਦ ਸਵੇਰੇ ਸੈਰ ਕਰਨ ਗਏ ਲੋਕ ਤਾਂ...
Saturday, Dec 06, 2025 - 12:40 PM (IST)
ਜਲੰਧਰ (ਵਰੁਣ)–ਜਲੰਧਰ ਵਿਖੇ ਦਾਦਾ ਕਾਲੋਨੀ ਵਿਚ ਰਹਿਣ ਵਾਲੇ ਪ੍ਰਵਾਸੀ ਨੇ ਰਾਤ ਨੂੰ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਇਲਾਕੇ ਵਿਚ ਸਥਿਤ ਇਕ ਪਾਰਕ ਵਿਚ ਜਾ ਕੇ ਝੂਲੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਸਵੇਰੇ ਜਦੋਂ ਪਾਰਕ ਵਿਚ ਸੈਰ ਕਰਨ ਆਏ ਲੋਕਾਂ ਨੇ ਝੂਲੇ ਨਾਲ ਲਾਸ਼ ਲਟਕਦੀ ਵੇਖੀ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫੋਕਲ ਪੁਆਇੰਟ ਚੌਕੀ ਦੀ ਪੁਲਸ ਨੇ ਲਾਸ਼ ਨੂੰ ਝੂਲੇ ਤੋਂ ਹੇਠਾਂ ਲਾਹਿਆ।
ਚੌਕੀ ਫੋਕਲ ਪੁਆਇੰਟ ਦੇ ਏ. ਐੱਸ. ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਦਾਦਾ ਕਾਲੋਨੀ ਸਥਿਤ ਪਾਰਕ ਵਿਚ ਪਹੁੰਚੇ ਅਤੇ ਝੂਲੇ ਨਾਲ ਲਟਕ ਰਹੀ ਲਾਸ਼ ਨੂੰ ਹੇਠਾਂ ਉਤਾਰਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਛਾਣ ਨੰਦ ਕਿਸ਼ੋਰ (50) ਪੁੱਤਰ ਦਲਾਰਾ ਰਾਮ ਨਿਵਾਸੀ ਦਾਦਾ ਕਾਲੋਨੀ ਦੇ ਰੂਪ ਵਿਚ ਹੋਈ ਹੈ। ਨੰਦ ਕਿਸ਼ੋਰ ਨੇ ਝੂਲੇ ਨਾਲ ਕੱਪੜਾ ਬੰਨ੍ਹ ਕੇ ਉਸ ਦਾ ਫਾਹਾ ਬਣਾ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ।
ਇਹ ਵੀ ਪੜ੍ਹੋ: ਹਵਾਈ ਸਫ਼ਰ ਕਰਨ ਵਾਲਿਆਂ ਲਈ Good News! ਆਦਮਪੁਰ ਏਅਰਪੋਰਟ ’ਤੇ ਯਾਤਰੀਆਂ ਨੂੰ ਮਿਲੀ ਖ਼ਾਸ ਸਹੂਲਤ
ਨੰਦ ਕਿਸ਼ੋਰ ਲੇਬਰ ਦਾ ਕੰਮ ਕਰਦਾ ਸੀ। ਪੁਲਸ ਨੇ ਜਦੋਂ ਮ੍ਰਿਤਕ ਦੇ ਬੱਚਿਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਮਾਂ ਅਤੇ ਪਿਤਾ ਵੀਰਵਾਰ ਰਾਤੀਂ ਆਪਸ ਵਿਚ ਲੜ ਪਏ ਸਨ, ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ ਭਾਜਪਾ
