ਚਾਹ ਨਾਲ ਬਣਾ ਕੇ ਖਾਓ ਆਲੂ ਅਤੇ ਸੂਜੀ ਦੇ ਫਿੰਗਰਸ

10/10/2020 9:41:53 AM

ਜਲੰਧਰ—ਸ਼ਾਮ ਦੀ ਚਾਹ ਦੇ ਨਾਲ ਹਮੇਸ਼ਾ ਹਲਕਾ-ਫੁੱਲਕਾ ਖਾਣ ਦਾ ਮਨ ਕਰਦਾ ਹੈ। ਅਜਿਹੇ 'ਚ ਤੁਸੀਂ ਵੀ ਕੁੱਝ ਵੱਖਰਾ ਖਾਣਾ ਪਸੰਦ ਕਰਦੇ ਹੋ ਤਾਂ ਅੱਜ ਆਲੂ ਸੂਜੀ ਨਾਲ ਟੇਸਟੀ ਫਿੰਗਰਸ ਬਣਾ ਕੇ ਖਾ ਸਕਦੇ ਹੋ। ਖਾਣ 'ਚ ਸੁਆਦ ਹੋਣ ਦੇ ਨਾਲ ਇਹ ਬਣਾਉਣ 'ਚ ਬੇਹੱਦ ਆਸਾਨ ਹੈ। ਤਾਂ ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਜਰੂਰੀ ਸਮੱਗਰੀ
ਸੂਜੀ-1 ਕੱਪ
ਮੈਸ਼ਡ ਕੀਤੇ ਆਲੁ-2 (ਉਬਲੇ ਹੋਏ)
ਪਿਆਜ਼-1 (ਬਾਰੀਕ ਕੱਟਿਆ)
ਲਾਲ ਮਿਰਚ ਪਾਊਡਰ- 1 ਛੋਟਾ ਚਮਚ
ਅਦਰਕ-1 ਇੰਚ (ਕੱਦੂਕਸ ਕੀਤਾ)
ਹਰੀ ਮਿਰਚ-2 (ਬਾਰੀਕ ਕੱਟੀ ਹੋਈ) 
ਹਰਾ ਧਨੀਆ-1 ਵੱਡਾ ਚਮਚ (ਬਾਰੀਕ ਕੱਟਿਆ)
ਪਾਣੀ-ਲੋੜ ਅਨੁਸਾਰ(ਸੂਜੀ ਭਿਓ ਕੇ ਰੱਖਣ ਲਈ)
ਨਮਕ ਸੁਆਦ ਅਨੁਸਾਰ
ਤੇਲ ਤੱਲਣ ਦੇ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ 'ਚ ਸੂਜੀ ਅਤੇ ਪਾਣੀ ਪਾ ਕੇ ਭਿਓ ਦਿਓ।
2. ਜਦੋਂ ਸੂਜੀ ਪਾਣੀ ਸੋਖ ਲਏ ਉਸ 'ਚ ਸਾਰੀ ਸਮੱਗਰੀ ਪਾ ਕੇ ਆਟਾ ਗੁੰਨ੍ਹ ਲਓ। 
3. ਤਿਆਰ ਆਟੇ ਦੀ ਲੋਈ ਲੈ ਕੇ ਲੰਬੇ ਆਕਾਰ ਦੀ ਸ਼ੇਪ ਦੇ ਕੇ ਫਿੰਗਰਸ ਚਿਪਸ ਬਣਾ ਲਓ। 
4. ਗੈਸ ਦੀ ਮੀਡੀਅਮ ਅੱਗ 'ਤੇ ਪੈਨ 'ਚ ਤੇਲ ਗਰਮ ਕਰੋ।
5. ਹੁਣ ਇਸ 'ਚ ਫਿੰਗਰਸ ਚਿਪਸ ਫਰਾਈ ਕਰ ਲਓ। 
6. ਲਓ ਜੀ ਤੁਹਾਡੇ ਆਲੂ-ਸੂਜੀ ਫਿੰਗਰਸ ਬਣ ਕੇ ਤਿਆਰ ਹਨ। ਇਸ ਨੂੰ ਟੈਮੋਟੈ ਸਾਸ ਅਤੇ ਚਾਹ ਦੇ ਨਾਲ ਖਾਣ ਦਾ ਮਜ਼ਾ ਲਓ।


Aarti dhillon

Content Editor

Related News