ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਅਤੇ ਭੰਨਤੋੜ ਕਰਨ ਦੇ ਦੋਸ਼ ''ਚ ਮਾਮਲਾ ਦਰਜ

Sunday, Apr 07, 2024 - 03:11 PM (IST)

ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਅਤੇ ਭੰਨਤੋੜ ਕਰਨ ਦੇ ਦੋਸ਼ ''ਚ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਅਤੇ ਭੰਨਤੋੜ ਕਰਨ ਦੇ ਮਾਮਲੇ ’ਚ ਸੱਤ ਜਣਿਆਂ ਨੂੰ ਨਾਮਜ਼ਦ ਕਰਦਿਆਂ 7- 8 ਨਾ ਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੀਤਾ ਰਾਣੀ ਪਤਨੀ ਬਲਵੀਰ ਰਾਮ ਵਾਸੀ ਭਲਾਈਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮਿਤੀ 5 ਜਨਵਰੀ ਨੂੰ ਕਰਨ ਵਰਮਾ ਦੇ ਸਹੁਰਾ ਪਰਿਵਾਰ ਕ੍ਰਿਸ਼ਨ ਚੰਦ( ਸਾਲਾ) ਪੁੱਤਰ ਮਦਨ ਲਾਲ ,ਸੁਭਾਂਗੀ ਵਰਮਾ ਪਤਨੀ ਕਰਨ ਵਰਮਾ(ਪੁੱਤਰੀ ਮਦਨ ਲਾਲ),ਸਵਿੱਤਰੀ ਦੇਵੀ ਪਤਨੀ ਮਦਨ ਲਾਲ ਵਾਸੀਆਨ ਗਾਜੀਆਬਾਦ (ਯੂਪੀ) ਅਤੇ ਕਰਨ ਵਰਮਾ ਦਾ ਸਾਢੂ ਦੀਪਕ ਕੁਮਾਰ ਵਾਸੀ ਗਾਜੀਆਬਾਦ(ਯੂਪੀ), ਸ਼ੰਨੀ ਕੁਮਾਰ ਪੁੱਤਰ ਸੁਖਰਾਜ ਵਾਸੀ ਪਰਜਾਪਤ ਕਲੌਨੀ ਨੇੜੇ ਸਿਪਲ ਹੋਟਲ, ਬਠਿੰਡਾ, ਅਕਾਸ਼ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਨਾਮਦੇਵ ਨਗਰ, ਬਠਿੰਡਾ ਅਤੇ ਸ਼ਿਵ ਕਾਂਤ ਸ਼ਰਮਾ ਪੁੱਤਰ ਨਾ ਮਲੂਮ ਵਾਸੀ ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ ਅਤੇ 7—8 ਹੋਰ ਨਾ ਮਲੂਮ ਵਿਅਕਤੀਆਂ ਨੇ ਹਮ ਮਸ਼ਵਰਾ ਹੋ ਕੇ ਕਰਨ ਵਰਮਾ ਪੁੱਤਰ ਮਨੋਹਰ ਲਾਲ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਘਰ ਅੰਦਰ ਦਾਖ਼ਲ ਹੋ ਕੇ ਕਰਨ ਵਰਮਾ ਦੀ ਭੂਆ ਗੀਤਾ ਰਾਣੀ ਪਤਨੀ ਬਲਵੀਰ ਰਾਮ ਵਾਸੀ ਭਲਾਈਆਣਾ ਅਤੇ ਕਰਨ ਵਰਮਾ ਅਤੇ ਉਸ ਦੇ ਪਿਤਾ ਮਨੋਹਰ ਲਾਲ ਅਤੇ ਉਸ ਦੀ ਮਾਤਾ ਸਰਸਵਤੀ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਨੌਜਵਾਨ ਦੀ ਨਿਊਜ਼ੀਲੈਂਡ 'ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਇਸ ਦੇ ਨਾਲ ਹੀ ਕਰਨ ਵਰਮਾ ਉਕਤ ਦੇ ਘਰ ਵਿੱਚ ਪਏ ਸਾਮਾਨ ਦੀ ਭੰਨਤੋੜ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕਰਨ ਵਰਮਾ ਦੀ ਲੜਕੀ ਦੇਵਾ ਸ਼੍ਰੀ ਉਮਰ ਕ੍ਰੀਬ 7 ਸਾਲ ਨੂੰ ਉਸ ਦੀ ਮਾਤਾ ਸੁਭਾਂਗੀ ਵਰਮਾ ਆਪਣੇ ਨਾਲ ਲੈ ਗਈ ਹੈ, ਜੋਕਿ ਲੜਕੀ ਦੇਵਾ ਸ਼੍ਰੀ ਇਸ ਸਮੇਂ ਵੀ ਕਰਨ ਵਰਮਾ ਦੇ ਸਹੁਰਾ ਪਰਿਵਾਰ ਅਤੇ ਉਸ ਦੀ ਪਤਨੀ ਸੁਭਾਂਗੀ ਵਰਮਾ ਕੋਲ ਰਹਿ ਰਹੀ ਹੈ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਉਕਤ ਕ੍ਰਿਸ਼ਨ ਚੰਦ, ਸੁਭਾਂਗੀ ਵਰਮਾ, ਸਵਿੱਤਰੀ ਦੇਵੀ, ਦੀਪਕ ਕੁਮਾਰ, ਸੰਨੀ ਕੁਮਾਰ, ਅਕਾਸ਼ ਸਿੰਘ, ਸ਼ਿਵ ਕਾਂਤ ਉਕਤਾਨ ਅਤੇ 7/8 ਹੋਰ ਨਾ ਮਲੂਮ ਵਿਅਕਤੀਆਂ ਦੇ ਖ਼ਿਲਾਫ਼ ਮੁੱਕਦਮਾ ਨੰਬਰ 59 ਅ/ ਧ 451,323,506,427,148,149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ: ਜਲੰਧਰ 'ਚ CM ਭਗਵੰਤ ਮਾਨ ਦੀ ਵਾਲੰਟੀਅਰਾਂ ਨਾਲ ਮਿਲਣੀ, ਵਿਰੋਧੀਆਂ 'ਤੇ ਸਾਧੇ ਤਿੱਖੇ ਨਿਸ਼ਾਨੇ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News