ਮਿਸ ਅਤੇ ਮਿਸਜ ਬੈਲਜੀਅਮ ਚੁਣੀਆਂ ਗਈਆਂ ਹਰਪ੍ਰੀਤ ਕੌਰ ਅਤੇ ਸਰਪ੍ਰੀਤ ਕੌਰ
Saturday, Apr 06, 2024 - 05:05 PM (IST)
ਰੋਮ (ਦਲਵੀਰ ਕੈਂਥ)- ਸਿੰਘ ਡਿਜੀਟਲ ਮੀਡੀਆ ਹਾਊਸ, ਯੂਰਪ ਅਤੇ ਤੀਆਂ ਬੈਲਜੀਅਮ ਵੱਲੋਂ ਸਾਂਝੇ ਤੌਰ 'ਤੇ ਮਿਸ ਅਤੇ ਮਿਸਜ ਬੈਲਜੀਅਮ ਦੀ ਚੋਣ ਲਈ ਬਰੱਸਲਜ਼ ਸ਼ਹਿਰ ਵਿੱਚ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬੈਲਜੀਅਮ ਦੀਆਂ ਪੰਜਾਬਣਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਮੁਕਾਬਲੇ ਵਿੱਚ ਮਿਸ ਪੰਜਾਬਣ ਬੈਲਜੀਅਮ ਹਰਪ੍ਰੀਤ ਕੌਰ ਚੁਣੀ ਗਈ ,ਜਦਕਿ ਮਿਸਜ ਪੰਜਾਬਣ ਬੈਲਜੀਅਮ ਸਰਪ੍ਰੀਤ ਕੌਰ ਨੂੰ ਚੁਣਿਆ ਗਿਆ। ਪ੍ਰਭਜੋਤ ਕੌਰ ਨੂੰ ਫਸਟ ਰਨਰ ਅੱਪ ਅਤੇ ਅਨਸੂਲਾ ਸ਼ਰਮਾ ਅਤੇ ਪਰਮਿੰਦਰ ਕੌਰ ਨੂੰ ਸੈਕੰਡ ਰਨਰ ਅੱਪ ਚੁਣਿਆ ਗਿਆ।
ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਭਿਆਨਕ ਸੜਕ ਹਾਦਸੇ 'ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ
ਮਿਸ ਅਤੇ ਮਿਸਜ ਪੰਜਾਬਣ , ਯੂਰਪ ਮੁਕਾਬਲੇ ਦੇ ਫਾਊਂਡਰ ਅਤੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਪ੍ਰੈੱਸ ਨੂੰ ਦੱਸਿਆ ਕਿ ਇਸ ਸਾਲ ਦਾ ਇਹ ਕਿਸੇ ਵੀ ਦੇਸ਼ ਦਾ ਆਖਰੀ ਮੁਕਾਬਲਾ ਸੀ, ਇਸ ਤੋਂ ਪਹਿਲਾ ਇੰਗਲੈਂਡ ਅਤੇ ਆਸਟਰੀਆ ਵਿਚ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਸਨ, ਜਿਹਨਾਂ ਦੀਆਂ ਜੇਤੂ ਪੰਜਾਬਣਾਂ 21 ਅਪ੍ਰੈਲ ਨੂੰ ਇਟਲੀ ਦੇ ਕਿੰਗ ਪੈਲੇਸ ਕਰੇਮੋਨਾ ਵਿਖੇ ਕਰਵਾਏ ਜਾ ਰਹੇ ਗਰੈਂਡ ਫਿਨਾਲੇ ਮੁਕਾਬਲੇ ਵਿਚ ਭਾਗ ਲੈਣਗੀਆਂ। ਉਹਨਾਂ ਦੱਸਿਆ ਕਿ ਪੂਰੇ ਯੂਰਪ ਦੇ 20 ਵੱਖ-ਵੱਖ ਦੇਸ਼ਾਂ ਵਿੱਚੋਂ 26 ਪੰਜਾਬਣਾਂ ਮਿਸ ਅਤੇ ਮਿਸਜ ਪੰਜਾਬਣ, ਯੂਰਪ ਦੇ ਮਹਾਂ ਮੁਕਾਬਲੇ ਵਿੱਚ ਭਾਗ ਲੈਣਗੀਆਂ।
ਇੰਗਲੈਂਡ ਦੇ ਉੱਘੇ ਟੀ.ਵੀ. ਐਂਕਰ ਸਰਬਜੀਤ ਸਿੰਘ ਢੱਕ ਵਲੋਂ ਇਸ ਮੁਕਾਬਲੇ ਨੂੰ ਹੋਸਟ ਕੀਤਾ ਗਿਆ। ਮਸ਼ਹੂਰ ਭੰਗੜਾ ਕੋਚ ਹਾਰਦੀ ਸਿੰਘ ਦੁਬਈ ਨੇ ਆਪਣੇ ਭੰਗੜੇ ਨਾਲ ਸਭ ਦਾ ਮਨ ਮੋਹ ਲਿਆ। ਇਸ ਮੁਕਾਬਲੇ ਦੌਰਾਨ ਯੂਰਪ ਪ੍ਰਧਾਨ ਸਿਮਰਨ ਕੌਰ ਗਰੇਵਾਲ, ਪ੍ਰਿਤਪਾਲ ਕੌਰ ਨੂਰ (ਨੈਸ਼ਨਲ ਡਾਇਰੈਕਟਰ ਬੈਲਜੀਅਮ ) ਅਤੇ ਅੰਜੂ ਪ੍ਰੋਬਸਟ ( ਨੈਸ਼ਨਲ ਡਾਇਰੈਕਟਰ ਫਰਾਂਸ ) ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁਲਿਤ ਕਰਨ 'ਤੇ ਜੋਰ ਦਿੱਤਾ ਅਤੇ ਯੂਰਪ ਭਰ ਦੇ ਪੰਜਾਬੀਆਂ ਨੂੰ 21 ਅਪ੍ਰੈਲ ਨੂੰ ਇਟਲੀ ਵਿਖੇ ਕਰਵਾਏ ਜਾ ਰਹੇ ਗਰੈਂਡ ਫਿਨਾਲੇ ਮੁਕਾਬਲੇ ਵਿੱਚ ਵੱਧ ਚੜ ਕੇ ਭਾਗ ਲੈਣ ਦੀ ਅਪੀਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।