ਮਸ਼ਹੂਰ ਡੌਲੀ ਚਾਹਵਾਲੇ ਕੋਲ ਚਾਹ ਪੀਣ ਪਹੁੰਚੇ CM ਸੈਣੀ, ਕੀਤੀ ਤਾਰੀਫ਼ (ਵੀਡੀਓ)

Wednesday, Apr 24, 2024 - 06:18 PM (IST)

ਮਸ਼ਹੂਰ ਡੌਲੀ ਚਾਹਵਾਲੇ ਕੋਲ ਚਾਹ ਪੀਣ ਪਹੁੰਚੇ CM ਸੈਣੀ, ਕੀਤੀ ਤਾਰੀਫ਼ (ਵੀਡੀਓ)

ਗੁਰੂਗ੍ਰਾਮ- ਮਸ਼ਹੂਰ ਡੌਲੀ ਚਾਹਵਾਲਾ ਇਕ ਵਾਰ ਮੁੜ ਸੁਰਖੀਆਂ 'ਚ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚਾਹ ਪਿਲਾਉਣ ਦਾ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਆਪਣੇ ਸਾਥੀਆਂ ਨਾਲ ਡੌਲੀ ਚਾਹਵਾਲੇ ਦੀ ਚਾਹ ਬਣਨ ਦਾ ਇੰਤਜ਼ਾਰ ਕਰ ਰਹੇ ਹਨ। ਡੌਲੀ ਚਾਹ ਬਣਾਉਂਦਾ ਹੈ ਅਤੇ ਤਿੰਨ ਵੱਖ-ਵੱਖ ਕੱਚ ਦੇ ਗਿਲਾਸ ਭਰ ਕੇ ਮੁੱਖ ਮੰਤਰੀ ਸੈਣੀ ਸਮੇਤ ਤਿੰਨ ਲੋਕਾਂ ਨੂੰ ਚਾਹ ਦਿੰਦਾ ਹੈ। ਚਾਹ ਪੀਣ ਤੋਂ ਬਾਅਦ ਉਹ ਮੁੱਖ ਮੰਤਰੀ ਚਾਹ ਦੇ ਸੁਆਦ ਬਾਰੇ ਵੀ ਪੁੱਛਦਾ ਹੈ, ਜਿਸ 'ਤੇ ਮੁੱਖ ਮੰਤਰੀ ਉਸ ਦੀ ਚਾਹ ਦੀ ਤਾਰੀਫ਼ ਕਰਦੇ ਹਨ।

ਇਸ ਤੋਂ ਪਹਿਲਾਂ ਡੌਲੀ ਚਾਹਵਾਲਾ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਲੋਕਾਂ 'ਚ ਸ਼ਾਮਲ ਬਿਲ ਗੇਟਸ ਨੂੰ ਚਾਹ ਪਿਲਾ ਕੇ ਪੂਰੇ ਦੇਸ਼ 'ਚ ਚਰਚਾ 'ਚ ਆ ਗਿਆ ਸੀ। ਇਸ 'ਚ ਬਿਲ ਗੇਟਸ ਸਭ ਤੋਂ ਪਹਿਲਾਂ ਬੋਲਦੇ ਹਨ ਕਿ ਉਨ੍ਹਾਂ ਨੂੰ ਇਕ ਚਾਹ ਚਾਹੀਦੀ ਹੈ। ਇਸ ਤੋਂ ਬਾਅਦ ਡੌਲੀ ਚਾਹਵਾਲੇ ਨੂੰ ਆਪਣੇ ਅਨੋਖੇ ਅੰਦਾਜ 'ਚ ਚਾਹ ਬਣਾਉਂਦੇ ਹੋਏ ਦਿਖਾਇਆ ਜਾਂਦਾ ਹੈ। ਡੌਲੀ ਚਾਹਵਾਲੇ ਦੀ ਗੱਲ ਕਰੀਏ ਤਾਂ ਉਹ ਨਾਗਪੁਰ 'ਚ ਚਾਹ ਵੇਚਦਾ ਹੈ। ਉਸ ਦੇ ਚਾਹ ਬਣਾਉਣ ਦੇ ਤਰੀਕੇ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ। ਦੂਰ-ਦੂਰ ਤੋਂ ਫੂਡ ਵਲੋਗਰਜ਼ ਉਨ੍ਹਾਂ ਦੇ ਵੀਡੀਓ ਬਣਾਉਣ ਆਉਂਦੇ ਹਨ। ਇਸ ਤੋਂ ਇਲਾਵਾ ਡੌਲੀ ਆਪਣੇ ਹੇਅਰਸਟਾਈਲ ਅਤੇ ਕੱਪੜੇ ਪਹਿਨਣ ਦੇ ਤਰੀਕਿਆਂ ਕਾਰਨ ਵੀ ਕਾਫ਼ੀ ਮਸ਼ਹੂਰ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News