ਕੀਮਤਾਂ ਵਧਣ ਦੇ ਬਾਵਜੂਦ ਆਪਣਾ ਘਰ ਖਰੀਦਣ ਦੀ ਚਾਹ ਰੱਖਦੇ ਹਨ ਲੋਕ : ਰਿਪੋਰਟ

04/26/2024 10:46:55 AM

ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਪੋਰਟਲ ਮੈਜਿਕਬ੍ਰਿਕਸ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਘਰਾਂ ਦੀਆਂ ਕੀਮਤਾਂ ’ਚ ਪਿਛਲੇ ਕੁਝ ਸਾਲਾਂ ’ਚ ਹੋਏ ਵਾਧੇ ਦੇ ਬਾਵਜੂਦ ਖਪਤਕਾਰਾਂ ਦੀ ਧਾਰਨਾ ਰਿਹਾਇਸ਼ੀ ਬਾਜ਼ਾਰ ਨੂੰ ਲੈ ਕੇ ਹੁਣ ਵੀ ਹਾਂਪੱਖੀ ਬਣੀ ਹੋਈ ਹੈ। ਮੈਜਿਕਬ੍ਰਿਕਸ ਨੇ ਵੀਰਵਾਰ ਨੂੰ ਦੇਸ਼ ਦੇ 11 ਸ਼ਹਿਰਾਂ ’ਚ 4500 ਤੋਂ ਵੱਧ ਗਾਹਕਾਂ ਦਰਮਿਆਨ ਹੋਏ ਇਕ ਸਰਵੇਖਣ ਦੇ ਆਧਾਰ ’ਤੇ ਇਹ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਮੁਤਾਬਕ, ਮਹਿੰਗਾਈ ਦੇ ਦਬਾਅ ਦੇ ਬਾਵਜੂਦ ਦੇਸ਼ ਭਰ ’ਚ ਰਿਹਾਇਸ਼ੀ ਧਾਰਨਾ ਸੂਚਕ ਅੰਕ (ਐੱਸ. ਐੱਸ. ਆਈ.) ਸੰਭਾਵਿਤ ਖਰੀਦਦਾਰਾਂ ਦੇ ਭਰੋਸੇ ਨਾਲ ਮਜ਼ਬੂਤ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

ਦੱਸ ਦੇਈਏ ਕਿ ਸਰਵੇਖਣ ’ਚ ਕੁਲ ਸੂਚਕ ਅੰਕ 149 ਆਂਕਿਆ ਗਿਆ ਹੈ, ਜੋ ਭਾਰਤੀ ਰਿਹਾਇਸ਼ੀ ਖੇਤਰ ਲਈ ਹਾਂਪੱਖੀ ਨਜ਼ਰੀਏ ਨੂੰ ਦਰਸਾਉਂਦਾ ਹੈ। ਰਿਪੋਰਟ ਕਹਿੰਦੀ ਹੈ ਕਿ ਅਹਿਮਦਾਬਾਦ 163 ਦੇ ਉੱਚੇ ਸੂਚਕ ਅੰਕ ਦੇ ਨਾਲ ਘਰ ਖਰੀਦਣ ਦੇ ਇਰਾਦੇ ਦੇ ਮਾਮਲੇ ’ਚ ਸਭ ਤੋਂ ਅੱਗੇ ਹੈ, ਜਦੋਂਕਿ ਕੋਲਕਾਤਾ (160), ਗੁਰੂਗ੍ਰਾਮ (157) ਅਤੇ ਹੈਦਰਾਬਾਦ (156) ਵੀ ਇਸ ਤੋਂ ਜ਼ਿਆਦਾ ਪਿੱਛੇ ਨਹੀਂ ਹਨ। ਮੈਜਿਕਬ੍ਰਿਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਪਈ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਦਾ ਮੌਜੂਦਾ ਦ੍ਰਿਸ਼ ਪਿਛਲੇ ਦਹਾਕੇ ਦੀਆਂ ਸਭ ਤੋਂ ਆਸ਼ਾਜਨਕ ਸਥਿਤੀਆਂ ਨੂੰ ਦਰਸਾਉਂਦਾ ਹੈ। 

ਇਹ ਵੀ ਪੜ੍ਹੋ - ਪਤਨੀ ਨਾਲ ਅਜਿਹਾ ਵਤੀਰਾ ਦੇਖ ਕੰਬ ਗਏ ਲੋਕ, ਛੇ ਮਹੀਨੇ ਤੋਂ ਖੁੱਲ੍ਹੇ ਅਸਮਾਨ ਹੇਠ ਛੱਡਿਆ, ਪੈਰਾਂ 'ਚ ਪੈ ਗਏ ਕੀੜੇ

ਇਸ ਨਾਲ ਦੇਸ਼ ਭਰ ’ਚ ਖਰੀਦਦਾਰਾਂ ਤੇ ਨਿਵੇਸ਼ਕਾਂ ਦਰਮਿਆਨ ਭਰੋਸਾ ਪੈਦਾ ਹੋਇਆ ਹੈ। ਮੰਗ ਦੇ ਹਾਜ਼ਰ ਸਪਲਾਈ ਤੋਂ ਲਗਾਤਾਰ ਵੱਧ ਰਹਿਣ ਨਾਲ ਬਾਜ਼ਾਰ ’ਚ ਤੇਜ਼ੀ ਬਣੀ ਹੋਈ ਹੈ। ਰਿਪੋਰਟ ਮੁਤਾਬਕ 24-25 ਉਮਰ ਵਰਗ ਦੇ ਪੇਸ਼ੇਵਰਾਂ ਨੇ ਘਰ ਖਰੀਦਣ ’ਚ ਸਭ ਤੋਂ ਵੱਧ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ 10-20 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਦਰਮਿਆਨ ਘਰ ਖਰੀਦਣ ਨੂੰ ਲੈ ਕੇ ਤੇਜ਼ ਇੱਚਾ ਦੇਖੀ ਗਈ ਹੈ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News