ਸਹੁਰਾ ਅਤੇ ਨੂੰਹ ਨੇ ਰੱਚੀ ਸਾਜ਼ਿਸ਼, ਭਾਰੀ ਮਾਤਰਾ ’ਚ ਸੋਨੇ ਦੇ ਗਹਿਣੇ ਕੀਤੇ ਚੋਰੀ

Thursday, Apr 04, 2024 - 05:41 PM (IST)

ਅੰਮ੍ਰਿਤਸਰ (ਇੰਦਰਜੀਤ)-ਥਾਣਾ ਡੀ ਡਵੀਜ਼ਨ ਦੀ ਪੁਲਸ ਨੇ ਚੋਰੀ ਦੇ ਇਕ ਅਜਿਹੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੇ ਹੀ ਰਿਸ਼ਤੇਦਾਰ ਦੇ ਘਰ ਲੱਖਾਂ ਦੀ ਚੋਰੀ ਕਰ ਕੇ ਸ਼ਹਿਰ ਛੱਡ ਕੇ ਦੂਸਰੀ ਥਾਂ ’ਤੇ ਚਲੇ ਗਏ ਸਨ। ਇਸ ਘਟਨਾ ਵਿਚ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੀ ਔਰਤ ਦੇ ਘਰ ਮੁਲਜ਼ਮ ਨੇ ਚੋਰੀ ਕੀਤੀ, ਉਹ ਉਸ ਦਾ ਪਤੀ ਨਿਕਲਿਆ ਅਤੇ ਉਸ ਨਾਲ ਮੁਲਜ਼ਮ ਬਣੀ ਔਰਤ ਉਸ ਦੀ ਨੂੰਹ ਨਿਕਲੀ, ਜੋ ਦੋਲਤ ਦੇ ਲਾਲਚ ਵਿਚ ਆਪਣੀ ਸੱਸ ਦਾ ਸਾਮਾਨ ਚੋਰੀ ਕਰ ਕੇ ਆਪਣੇ ਮੁਲਜ਼ਮ ਸੁਹਰ ਦੀ ਹਿੱਸੇਦਾਰ ਬਣ ਗਈ।

ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਕਾਰ ਤੇ ਟਰੱਕ ਦੀ ਟਕੱਰ 'ਚ ਇਕ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਇਸ ਮਾਮਲੇ ਸਬੰਧੀ ਪੁਲਸ ਥਾਣਾ ਡੀ ਡਿਵੀਜ਼ਨ ਦੇ ਇੰਚਾਰਜ ਇੰਸਪੈਕਟਰ ਸੁਖਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਮੁਲਜ਼ਮਾਂ ਦੀ ਪਛਾਣ ਅਨੂਪ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਤੰਦਰ ਗਲੀ, ਮਾਡਲ ਟਾਊਨ, ਪਠਾਨਕੋਟ ਵਜੋਂ ਹੋਈ ਹੈ ਅਤੇ ਔਰਤ ਦੀ ਪਛਾਣ ਚਾਹਤ ਪਤਨੀ ਸਾਹਿਲ ਵਾਸੀ ਮਕਾਨ ਨੰਬਰ 13 ਬਿੱਟੂ ਕੀ ਹੱਟੀ, ਪੀਰ-ਢੱਗੂ ਦੇ ਸਾਹਮਣੇ ਪਠਾਨਕੋਟ ਵਜੋਂ ਵਿਚ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 256 ਗ੍ਰਾਮ ਸੋਨਾ, 2 ਜੈੱਟ ਮੁੰਦਰੀਆਂ, 5 ਲੇਡੀਜ਼ ਮੁੰਦਰੀਆਂ, 6 ਸੋਨੇ ਦੀਆਂ ਚੇਨੀਆਂ, ਇਕ ਮੰਗਲਸੂਤਰ, 29 ਛੋਟੇ ਪੈਂਡੈਂਟ, 3 ਮੀਡੀਅਮ ਪੈਂਡੈਂਟ, 5 ਵੱਡੇ ਪੈਂਡੈਂਟ ਅਤੇ 7 ਕਟੋਰੀਆਂ ਬਰਾਮਦ ਕੀਤੀਆਂ ਹਨ।

ਇਹ ਵੀ ਪੜ੍ਹੋ- ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ

ਘਟਨਾ ਅਨੁਸਾਰ ਪੂਜਾ ਦੇਵੀ ਵਾਸੀ ਗਲੀ ਕੁਚਾ ਖਾਂ, ਬਾਜ਼ਾਰ ਭੜ-ਭੁੰਜੀਆਂ, ਸ਼ਕਤੀ ਨਗਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰੋਂ ਕਾਫੀ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਇਸ ਵਿਚ ਉਸ ਨੇ ਪੁਲਸ ਨੂੰ ਚੋਰੀ ਹੋਏ ਸਾਮਾਨ ਦਾ ਵੇਰਵਾ ਵੀ ਦਿੱਤਾ। ਪੁਲਸ ਵੱਲੋਂ ਕੀਤੀ ਗਈ ਲੰਬੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਅਨੂਪ ਕੁਮਾਰ ਸ਼ਿਕਾਇਤਕਰਤਾ ਔਰਤ ਦਾ ਪਤੀ ਹੈ ਜੋ ਪਿਛਲੇ ਕਾਫ਼ੀ ਸਮੇਂ ਤੋਂ ਵੱਖਰਾ ਰਹਿ ਰਿਹਾ ਸੀ।

ਇਹ ਵੀ ਪੜ੍ਹੋ- ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਸਿੱਖਿਆ ਵਿਭਾਗ ਕੋਲ ਸ਼ਿਕਾਇਤਾਂ ਦਾ ਸਿਲਸਿਲਾ ਜਾਰੀ, 3 ਹੋਰ ਸਕੂਲ ਆਏ ਅੜਿਕੇ

ਅਨੂਪ ਨੂੰ ਪਤਾ ਸੀ ਕਿ ਉਸ ਦੀ ਪਤਨੀ ਕੋਲ ਕਾਫ਼ੀ ਸੋਨੇ ਦੇ ਗਹਿਣੇ ਹਨ ਅਤੇ ਉਸ ਨੇ ਇਹ ਕਿੱਥੇ ਰੱਖੇ ਹੋਏ ਹਨ? ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹ ਆਪਣੀ ਨੂੰਹ ਚਾਹਤ ਨੂੰ ਆਪਣੇ ਨਾਲ ਲੈ ਆਇਆ ਅਤੇ ਚੋਰੀ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ। ਯੋਜਨਾ ਮੁਤਾਬਕ ਦੋਵੇਂ ਮੁਲਜ਼ਮ ਸ਼ਕਤੀ ਨਗਰ ਸਥਿਤ ਪੂਜਾ ਦੇ ਘਰੋਂ ਗਹਿਣੇ ਚੋਰੀ ਕਰ ਕੇ ਚਲੇ ਗਏ। ਦੱਸਿਆ ਜਾਂਦਾ ਹੈ ਕਿ ਭਾਵੇਂ ਉਸ ਦਾ ਪਤੀ ਉਸ ਤੋਂ ਵੱਖ ਰਹਿੰਦਾ ਸੀ ਪਰ ਉਸ ਦੀ ਰਿਹਾਇਸ਼ ਅੰਮ੍ਰਿਤਸਰ ਵਿਚ ਹੀ ਸੀ। ਚੋਰੀ ਨੂੰ ਅੰਜਾਮ ਦਿੰਦੇ ਹੀ ਵਾਰਦਾਤ ਨੂੰ ਛੁਪਾਉਣ ਲਈ ਉਹ ਅੰਮ੍ਰਿਤਸਰ ਛੱਡ ਕੇ ਪਠਾਨਕੋਟ ਰਹਿਣ ਲੱਗ ਪਿਆ। ਥਾਣਾ ਡੀ ਡਿਵੀਜ਼ਨ ਦੇ ਮੁਖੀ ਇੰਸਪੈਕਟਰ ਸੁਖਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਕੀਤੀ ਤਫ਼ਤੀਸ਼ ਦੌਰਾਨ ਉਸ ਦੇ ਟਿਕਾਣਿਆਂ ਦਾ ਪਤਾ ਲੱਗਾ। ਇਸ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਦਾ ਪਰਦਾਫਾਸ਼ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਪੁਲਸ ਨੇ ਮੁਲਜ਼ਮਾਂ ਵੱਲੋਂ ਚੋਰੀ ਕੀਤੇ ਉਕਤ ਗਹਿਣੇ ਵੀ ਬਰਾਮਦ ਕਰ ਲਏ ਹਨ। ਪੁਲਸ ਦਾ ਕਹਿਣਾ ਹੈ ਕਿ ਚੋਰੀ ਦੇ ਦੋਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News