ਪੱਛਮੀ ਬੰਗਾਲ ’ਚ ਆਲੂ ਦੀਆਂ ਕੀਮਤਾਂ ਘੱਟ ਕੇ 20-21 ਰੁਪਏ ਪ੍ਰਤੀ ਕਿਲੋ ’ਤੇ ਆਉਣ ਦੀ ਸੰਭਾਵਨਾ

04/02/2024 10:01:12 AM

ਕੋਲਕਾਤਾ (ਭਾਸ਼ਾ) - ਫ਼ਸਲ ਦੀ ਘੱਟ ਪੈਦਾਵਾਰ ਅਤੇ ਹੋਲੀ ਦੀਆਂ ਛੁੱਟੀਆਂ ਦੌਰਾਨ ਮਜ਼ਦੂਰਾਂ ਦੀ ਕਮੀ ਵਰਗੇ ਕਾਰਨਾਂ ਨਾਲ ਪਿਛਲੇ ਇਕ ਪਖਵਾੜੇ ’ਚ ਆਲੂ ਦੀ ‘ਜੋਤੀ’ ਕਿਸਮ ਦੀਆਂ ਕੀਮਤਾਂ 30-40 ਫ਼ੀਸਦੀ ਵੱਧ ਕੇ 24-25 ਰੁਪਏ ਹੋ ਗਈਆਂ ਹਨ। ਉਹਨਾਂ ਆਲੂਆਂ ਦੀ ਕੀਮਤਾਂ ਇਕ ਹਫ਼ਤੇ ’ਚ ਘੱਟ ਕੇ 20-21 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆਉਣ ਦੀ ਸੰਭਾਵਨਾ ਹੈ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਦੱਸ ਦੇਈਏ ਕਿ ‘ਜੋਤੀ’ ਅਤੇ ਇਸ ਦੇ ਹੋਰ ਰੂਪ ਵੱਡੇ ਪੈਮਾਨੇ ’ਤੇ ਵਿਕਣ ਵਾਲੀਆਂ ਕਿਸਮਾਂ ਹਨ, ਜਦਕਿ ਪ੍ਰੀਮੀਅਮ ‘ਚੰਦਰਮੁਖੀ’ ਕਿਸਮ ਦੀ ਕੀਮਤ 30 ਰੁਪਏ ਤੱਕ ਪਹੁੰਚ ਗਈ। ਸਥਾਨਕ ਦੁਕਾਨਦਾਰਾਂ ਅਤੇ ਬਾਜ਼ਾਰਾਂ ਨੇ ਆਲੂ ਦੀ ਕੀਮਤ ’ਚ ਵਾਧੇ ਲਈ ਆਉਣ ਵਾਲੀ ਲੋਕ ਸਭਾ ਚੋਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਚੋਣ ਦੌਰਾਨ ਵਪਾਰੀਆਂ ਨੂੰ ਸਿਆਸੀ ਪਾਰਟੀਆਂ ਨੂੰ ਚੰਦਾ ਦੇਣਾ ਹੁੰਦਾ ਹੈ, ਜਿਸ ਦਾ ਬੋਝ ਬਾਅਦ ’ਚ ਗਾਹਕਾਂ ’ਤੇ ਪਾ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ

ਹਾਲਾਂਕਿ, ਉਦਯੋਗ ਦੇ ਅਧਿਕਾਰੀਆਂ ਨੇ ਇਸ ਤਰਕ ਨੂੰ ਖਾਰਿਜ ਕਰ ਦਿੱਤਾ। ਪੱਛਮੀ ਬੰਗਾਲ ਵੈਂਡਰਸ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਡੇ ਨੇ ਦੱਸਿਆ, ‘‘ਮੈਨੂੰ ਲੱਗਦਾ ਹੈ ਕਿ ਅਗਲੇ ਹਫ਼ਤੇ ਤੋਂ ਆਲੂ ਦੀ ਕੀਮਤ ਹੌਲੀ-ਹੌਲੀ ਘੱਟ ਹੋ ਕੇ 20-21 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਜਾਣੀ ਚਾਹੀਦੀ। ਹੋਲੀ ਦੀਆਂ ਛੁੱਟੀਆਂ ਕਾਰਨ ਮਜ਼ਦੂਰਾਂ ਦੀ ਭਾਰੀ ਕਮੀ ਹੋ ਗਈ ਸੀ ਅਤੇ ਅਚਾਨਕ ਬਾਰਿਸ਼ ਕਾਰਨ ਫ਼ਸਲਾਂ ਨੂੰ ਕੁਝ ਨੁਕਸਾਨ ਹੋਇਆ ਸੀ ਜਿਸ ਕਾਰਨ ਕੀਮਤਾਂ ’ਚ ਵਾਧਾ ਹੋਇਆ।’’

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਪੰਛਮੀ ਬੰਗਾਲ ਕੋਲਡ ਸਟੋਰੇਜ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਪਤਿਤ ਪਬਨ ਡੇ ਨੇ ਕਿਹਾ ਕਿ ਕੋਲਡ ਸਟੋਰੇਜ ’ਚ ਫ਼ਸਲਾਂ ਦੀ ਲੋਡਿੰਗ ਦਾ ਰੁਝਾਨ ਅਤੇ ਰਿਪੋਰਟ ਨੂੰ ਦੇਖਦੇ ਹੋਏ ਆਲੂ ਦਾ ਉਤਪਾਦਨ ਅੰਦਾਜ਼ਨ ਰੂਪ ਨਾਲ 10 ਫ਼ੀਸਦੀ ਘੱਟ ਹੋਵੇਗਾ। ਉਨ੍ਹਾਂ ਨੇ ਕਿਹਾ, ‘‘ਹੁਣ ਤੱਕ, ਲੋਡਿੰਗ ਔਸਤਨ 70-75 ਫ਼ੀਸਦੀ ਦੇ ਦਰਮਿਆਨ ਹੀ ਹੈ। ਰੁਝਾਨ ਨੂੰ ਦੇਖਦੇ ਹੋਏ ਵਾਧੂ ਲੋਡਿੰਗ 80 ਫ਼ੀਸਦੀ ਤੋਂ ਵੱਧ ਨਹੀਂ ਹੋਵੇਗੀ। ਪਿਛਲੇ ਸਾਲ ਲੋਡਿੰਗ 88-89 ਫ਼ੀਸਦੀ ਸੀ।’’ ਉਨ੍ਹਾਂ ਨੇ ਕਿਹਾ ਕਿ ਹੁਗਲੀ ਜ਼ਿਲ੍ਹੇ ਦੇ ਬਾਜ਼ਾਰ ’ਚ ਥੋਕ ਕੀਮਤ 16 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਅਤੇ ਕੋਲਕਾਤਾ ਦੇ ਖੁਦਰਾ ਬਾਜ਼ਾਰਾਂ ’ਚ ਕਿਸੇ ਵੀ ਹਾਲਾਤ ’ਚ ਕੀਮਤ 22 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News