ਫਿਜ਼ੂਲ ਖਰਚ ’ਤੇ ਚੋਣ ਕਮਿਸ਼ਨ ਸਖ਼ਤ; ਚਾਹ-ਮੱਠੀ ਤੋਂ ਲੈ ਕੇ ਵਾਹਨਾਂ ਤਕ ਦੇ ਰੇਟ ਕੀਤੇ ਨਿਰਧਾਰਤ

Friday, Apr 05, 2024 - 01:10 PM (IST)

ਚੰਡੀਗੜ੍ਹ (ਮਨਜੋਤ)- ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਰੈਲੀਆਂ ਅਤੇ ਚੋਣ ਪ੍ਰਚਾਰ ਆਦਿ ਲਈ ਕੀਤੇ ਜਾਣ ਵਾਲੇ ਖ਼ਰਚੇ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਰੇਟ ਤੈਅ ਕੀਤੇ ਗਏ ਹਨ। ਇਸ ’ਚ ਟੈਂਟ, ਕੈਟਰਿੰਗ, ਲਾਈਟਿੰਗ, ਰਜਾਈ, ਗੱਦੇ ਤੋਂ ਇਲਾਵਾ ਖਾਣ -ਪੀਣ ਦਾ ਸਾਮਾਨ ਸ਼ਾਮਲ ਹੈ।

ਇਸ ਵਾਰ ਪੰਜਾਬ ਵਿਚ ਚੋਣ ਪ੍ਰਚਾਰ ਸਮੇਂ ਲਾਊਡ ਸਪੀਕਰ, ਐਂਪਲੀਫਾਇਰ ਅਤੇ ਮਾਈਕ੍ਰੋਫੋਨ ’ਤੇ 900 ਰੁਪਏ ਤੋਂ ਵੱਧ ਖ਼ਰਚਾ ਨਹੀਂ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਇਨਵਰਟਰ, ਬੈਟਰੀ ’ਤੇ 350 ਰੁਪਏ, ਲੈਡ ਵਾਲ ’ਤੇ 7500 ਰੁਪਏ, ਪਰਦਾ 60 ਰੁਪਏ, ਰੈਫਰਿਜਰੇਟਰ 600 ਰੁਪਏ, ਤਖ਼ਤਪੋਸ਼ 70 ਰੁਪਏ, ਚਾਹ ਦੀ ਥਰਮਸ ਦਾ 120 ਰੁਪਏ ਖ਼ਰਚਾ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ 52 ਸੀਟਰ ਬੱਸ ਦਾ 5400 ਰੁਪਏ, ਕਾਰ ਦਾ 1 ਹਜ਼ਾਰ ਰੁਪਏ, ਕਮਰਸ਼ੀਅਲ ਵਾਹਨਾਂ ’ਤੇ 1500 ਰੁਪਏ, ਮਿੰਨੀ ਬੱਸ ’ਤੇ 3600 ਰੁਪਏ ਅਤੇ ਟਰੱਕ ਲਈ 3000 ਰੁਪਏ ਖ਼ਰਚਾ ਤੈਅ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੇ ਟਾਲ਼ੀ ਵੱਡੀ ਵਾਰਦਾਤ! ਗੈਂਗਸਟਰ ਜੱਸਾ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਇਸ ਦੇ ਨਾਲ ਹੀ ਹੋਟਲ ਰੂਮਾਂ ਦਾ ਵੀ ਖ਼ਰਚਾ ਤੈਅ ਕੀਤਾ ਗਿਆ ਹੈ, ਜਿਸ ਤਹਿਤ ਏ. ਸੀ. ਡੀਲਕਸ ਨਾਲ ਡਬਲ ਬੈੱਡ ਲਈ 3000 ਰੁਪਏ, ਡਬਲ ਬੈੱਡ ਰੂਮ ਲਈ 2000 ਰੁਪਏ ਤੇ ਸਿੰਗਲ ਬੈੱਡ ਏ. ਸੀ. ਰੂਮ ਲਈ 1050, ਸਿੰਗਲ ਬੈੱਡ ਬਗ਼ੈਰ ਏ. ਸੀ. ਲਈ 700 ਰੁਪਏ ਰੇਟ ਤੈਅ ਕੀਤਾ ਗਿਆ ਹੈ।

ਇਸੇ ਤਰ੍ਹਾਂ ਖਾਣ-ਪੀਣ ਦੀਆਂ ਵਸਤਾਂ ਦਾ ਵੀ ਰੇਟ ਤੈਅ ਕੀਤਾ ਗਿਆ ਹੈ, ਜਿਸ ਅਨੁਸਾਰ ਵੇਸਣ ਵਾਲੀ ਬਰਫ਼ੀ 220 ਰੁਪਏ ਪ੍ਰਤੀ ਕਿੱਲੋ, ਬਿਸਕੁਟ 275 ਰੁਪਏ, ਬ੍ਰੈੱਡ ਪਕੌੜਾ 15 ਰੁਪਏ, ਬਰਫ਼ੀ 300 ਰੁਪਏ, ਕੇਕ 350, ਛੋਲੇ-ਭਟੂਰੇ 40 ਰੁਪਏ, ਕੌਫੀ 15 ਰੁਪਏ ਕੱਪ, ਗੱਚਕ ਸੌ ਰੁਪਏ, ਜਲੇਬੀ 175 ਰੁਪਏ ਕਿੱਲੋ, ਕਚੌਰੀ 15 ਰੁਪਏ , ਲੱਡੂ 150 ਰੁਪਏ, ਮੱਠੀ 10 ਰੁਪਏ, ਦੁੱਧ ਦੀ ਕੀਮਤ 55 ਰੁਪਏ ਤੈਅ ਕੀਤੀ ਗਈ ਹੈ।

ਇਸ ਦੇ ਨਾਲ ਹੀ ਪਨੀਰ ਦੇ ਪਕੌੜੇ 175 ਰੁਪਏ ਪ੍ਰਤੀ ਕਿੱਲੋ, ਪਕੌੜਾ 20 ਰੁਪਏ, ਪਰੌਂਠਾ 30 ਰੁਪਏ, ਜਲੇਬੀ 150 ਰੁਪਏ, ਚਟਨੀ ਨਾਲ ਸਮੋਸਾ 15 ਰੁਪਏ, ਛੋਲਿਆਂ ਨਾਲ ਸਮੋਸਾ 25 ਰੁਪਏ, ਸੈਂਡਵਿਚ 15 ਰੁਪਏ , ਢੋਡਾ ਮਠਿਆਈ 450 ਰੁਪਏ ਕਿੱਲੋ, ਸਧਾਰਨ ਰੋਟੀ ਥਾਲੀ 60 ਰੁਪਏ, ਸਾਫਟ ਡਰਿੰਕ 20 ਰੁਪਏ, ਚਾਹ ਦਾ ਕੱਪ 15 ਰੁਪਏ, ਲੱਸੀ 20 ਰੁਪਏ, ਨਿੰਬੂ ਸ਼ਿਕੰਜਵੀ 15 ਰੁਪਏ, ਸ਼ਰਬਤ 15 ਰੁਪਏ, ਆਟਾ 30 ਰੁਪਏ ਪ੍ਰਤੀ ਕਿੱਲੋ, ਪੂੜੀ-ਸਬਜ਼ੀ 40 ਰੁਪਏ, ਟਿੱਕੀ 30 ਰੁਪਏ, ਬਰਗਰ 30 ਰੁਪਏ ਤੋਂ ਇਲਾਵਾ ਮਟਨ ਦਾ 500 ਰੁਪਏ, ਚਿਕਨ ਦਾ 230 ਰੁਪਏ , ਮੱਛੀ ਦਾ 600 ਰੁਪਏ ਰੇਟ ਤੈਅ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - Breaking: ਲੋਕ ਸਭਾ ਚੋਣਾਂ ਤੋਂ ਪਹਿਲਾਂ CM ਮਾਨ ਨੇ ਸੱਦ ਲਈ ਵਿਧਾਇਕਾਂ ਦੀ ਮੀਟਿੰਗ (ਵੀਡੀਓ)

ਇਸ ਦੇ ਨਾਲ ਹੀ ਚੋਣ ਪ੍ਰਚਾਰ ਸਮੇਂ ਲੋਕਲ ਗਾਇਕ ਲਈ 30 ਹਜ਼ਾਰ ਰੁਪਏ, ਡੀ. ਜੇ. ਆਰਕੈਸਟਰਾ ’ਤੇ 14000 ਰੁਪਏ ਖ਼ਰਚੇ ਜਾ ਸਕਣਗੇ। ਪੇਂਡੂ ਇਲਾਕਿਆਂ ’ਚ ਮੈਰਿਜ ਪੈਲੇਸ ਲਈ 24 ਹਜ਼ਾਰ ਰੁਪਏ, ਅਰਧ ਸ਼ਹਿਰੀ ਇਲਾਕਿਆਂ ’ਚ ਮੈਰਿਜ ਪੈਲੇਸ 45000 ਰੁਪਏ ਅਤੇ ਸ਼ਹਿਰੀ ਇਲਾਕਿਆਂ ’ਚ ਮੈਰਿਜ ਪੈਲੇਸ ਦਾ 60 ਹਜ਼ਾਰ ਰੁਪਏ ਪ੍ਰਤੀ ਦਿਨ ਕਿਰਾਇਆ ਕੀਮਤ ਤੈਅ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News