ਰਸੋਈ ''ਚ ਚਾਹ ਬਣਾ ਰਹੀ ਸੀ ਨੂੰਹ, ਸੱਸ-ਸਹੁਰੇ ਨੇ ਤੇਲ ਪਾ ਕੇ ਲਗਾ ਦਿੱਤੀ ਅੱਗ

Friday, Apr 19, 2024 - 01:26 PM (IST)

ਰਸੋਈ ''ਚ ਚਾਹ ਬਣਾ ਰਹੀ ਸੀ ਨੂੰਹ, ਸੱਸ-ਸਹੁਰੇ ਨੇ ਤੇਲ ਪਾ ਕੇ ਲਗਾ ਦਿੱਤੀ ਅੱਗ

ਫ਼ਰੀਦਕੋਟ (ਰਾਜਨ) : ਨੇੜਲੇ ਪਿੰਡ ਭਾਣਾ ਵਿਖੇ ਇਕ ਵਿਆਹੁਤਾ ਨੂੰ ਸੱਸ ਸਹੁਰੇ ਵੱਲੋਂ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਇਲਾਜ ਅਧੀਨ ਵਿਆਹੁਤਾ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾਂ ਤੋਂ ਬਾਅਦ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਜੇਰੇ ਇਲਾਜ ਵਿਆਹੁਤਾ ਨਿਮਰਤ ਕੌਰ ਪਤਨੀ ਪਰਵਿੰਦਰ ਸਿੰਘ ਵਾਸੀ ਪਿੰਡ ਭਾਣਾ ਨੇ ਦੋਸ਼ ਲਗਾਇਆ ਕਿ ਉਸਦੇ ਸੱਸ ਤੇ ਸਹੁਰਾ ਅਕਸਰ ਉਸ ਨਾਲ ਝਗੜਾ ਕਰਕੇ ਘਰੋਂ ਨਿੱਕਲ ਜਾਣ ਲਈ ਆਖਦੇ ਰਹਿੰਦੇ ਹਨ। 

ਇਹ ਵੀ ਪੜ੍ਹੋ :  ਕਿਸਾਨ ਨੇ ਢਾਈ ਲੱਖ ਲਿਆ ਕਰਜ਼ਾ ਬਣ ਗਿਆ 13 ਲੱਖ, ਬੈਂਕ ਦੇ 30 ਲੱਖ ਵੱਖਰੇ, ਹੁਣ ਨਹੀਂ ਬਚਿਆ ਹੋਰ ਰਾਹ

ਪੀੜਤ ਦੇ ਬਿਆਨਾਂ ਅਨੁਸਾਰ ਜਦੋਂ ਉਹ ਚੁੱਲ੍ਹੇ ’ਤੇ ਚਾਹ ਬਣਾ ਰਹੀ ਸੀ ਤਾਂ ਉਸਦੇ ਸਹੁਰੇ ਨਿਰਮਲ ਸਿੰਘ ਬੱਗਾ ਨੇ ਉਸ ’ਤੇ ਪੈਟਰੋਲ ਪਾ ਦਿੱਤਾ ਅਤੇ ਉਸਦੀ ਸੱਸ ਅਮਨਦੀਪ ਕੌਰ ਨੇ ਉਸ ਨੂੰ ਅੱਗ ਲਗਾ ਦਿੱਤੀ ਜਿਸ ’ਤੇ ਉਸ ਵੱਲੋਂ ਰੌਲਾ ਪਾਉਣ ’ਤੇ ਉਸਦੇ ਚਾਚਾ-ਚਾਚੀ ਨੇ ਅੱਗ ਬੁਝਾ ਕੇ ਉਸਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ। ਫਿਲਹਾਲ ਪੁਲਸ ਵਲੋਂ ਪੀੜਤਾ ਦਾ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਦੇਰ ਰਾਤ ਪਿੰਡ ਘਰਾਚੋਂ 'ਚ ਪਿਆ ਚੀਕ-ਚਿਹਾੜਾ, ਇਕ ਮਹਿਲਾ ਦੀ ਦਰਦਨਾਕ ਮੌਤ, ਮੰਜ਼ਰ ਦੇਖ ਦਹਿਲ ਗਏ ਲੋਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News