ਹੁਣ ਚਾਹ ’ਤੇ ਚਰਚਾ ਨਹੀਂ, ਭਾਜਪਾ ਦਾ ਕੈਂਪਨ ਹੈ ‘ਕੌਫੀ ਵਿਦ ਯੂਥ’
Saturday, Mar 30, 2024 - 02:03 PM (IST)
ਨਵੀਂ ਦਿੱਲੀ- ਲੋਕ ਸਭਾ ਚੋਣ 2014 ਤੋਂ 2024 ਤੱਕ ਦੇ ਸਫਰ ’ਚ ਭਾਜਪਾ ਦੇ ਚੋਣ ਪ੍ਰਚਾਰ ’ਚ ਵੀ ਕਾਫੀ ਬਦਲਾਅ ਆਇਆ ਹੈ। ਭਾਜਪਾ ਨੇ ਸ਼ਹਿਰਾਂ ’ਚ ਜਿਥੇ ਚਾਹ ’ਤੇ ਚਰਚਾ ਦੀ ਥਾਂ ਹੁਣ ‘ਕੌਫੀ ਵਿਦ ਯੂਥ’ ਦੇ ਤਹਿਤ ਨੌਜਵਾਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ, ਉਥੇ ਹੀ ਪੇਂਡੂ ਇਲਾਕਿਆਂ ’ਚ ‘ਨਮੋ ਚੌਪਾਲ’ ਅਤੇ ਪੋਲਿੰਗ ਕੇਂਦਰਾਂ ’ਤੇ ‘ਨਮੋ ਸੰਵਾਦ’ ਪ੍ਰੋਗਰਾਮ ਵੀ ਜਾਰੀ ਰੱਖੇ ਹਨ। ‘ਕੌਫੀ ਵਿਦ ਯੂਥ’ ਦੇ ਤਹਿਤ ਭਾਜਪਾ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨਾਲ ਗੱਲਬਾਤ ਕਰੇਗੀ ਅਤੇ ਉਨ੍ਹਾਂ ਨੂੰ ਪਾਰਟੀ ਦੇ 2047 ਤੱਕ ਵਿਕਸਤ ਭਾਰਤ ਦੇ ਨਜ਼ਰੀਏ ਬਾਰੇ ਜਾਣਕਾਰੀ ਦੇਵੇਗੀ।
ਪੀ. ਐੱਮ. ਮੋਦੀ ਦੀ ਤਸਵੀਰ ਵਾਲੇ ਹੋਣਗੇ ਕੌਫੀ ਮੱਗ
ਦੇ ਇਸ ਪਲਾਨ ਦਾ ਫੋਕਸ ਸ਼ਹਿਰੀ ਖੇਤਰਾਂ ’ਤੇ ਹੋਵੇਗਾ। ਇਸ ਦੇ ਤਹਿਤ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਸ਼ਹਿਰਾਂ ਦੇ ਕੈਫੇ ਜਾਂ ਪਾਰਕਾਂ ਵਰਗੀਆਂ ਆਰਾਮਦਾਇਕ ਥਾਵਾਂ ’ਤੇ ਆਉਣ ਦਾ ਸੱਦਾ ਦੇਵੇਗੀ, ਜਿੱਥੇ ਉਹ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਣ। ਇਨ੍ਹਾਂ ਪ੍ਰੋਗਰਾਮਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੇ ਮੱਗ ਹੋਣਗੇ। ਮਹਾਰਾਸ਼ਟਰ ’ਚ ਭਾਜਪਾ ਦੇ ਨੇਤਾ ਵਿਕਰਾਂਤ ਪਾਟਿਲ ਨੇ ਵੋਟਰਾਂ ਨਾਲ ਵੱਧ ਨਿੱਜੀ ਗੱਲਬਾਤ ਲਈ ਅਜਿਹੀਆਂ ਕਈ ਮੀਟਿੰਗਾਂ ਆਯੋਜਿਤ ਕਰਨ ਦੀ ਪਾਰਟੀ ਦੀ ਮਨਸ਼ਾ ਪ੍ਰਗਟ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਵੋਟਰਾਂ ਤੱਕ ਪਹੁੰਚਣ ਲਈ ‘ਚਾਯ ਪੇ ਚਰਚਾ’ ਕੰਸੈਪਟ ’ਤੇ ਕੰਮ ਕੀਤਾ ਸੀ।
ਯੁਵਾ ਮੋਰਚਾ ਕਰੇਗਾ ਪ੍ਰੋਗਰਾਮ ਦਾ ਆਯੋਜਨ
‘ਕੌਫੀ ਵਿਦ ਯੂਥ’ ਦਾ ਆਯੋਜਨ ਪਾਰਟੀ ਦੇ ਯੁਵਾ ਮੋਰਚਾ ਵੱਲੋਂ ਕੀਤਾ ਜਾਵੇਗਾ। ਜਿਸ ’ਚ ਉੱਦਮੀਆਂ ਅਤੇ ਕਲਾਕਾਰਾਂ ਵਰਗੇ ਵੱਖ-ਵੱਖ ਪਿਛੋਕੜਾਂ ਦੇ 150-200 ਨੌਜਵਾਨ ਵਿਅਕਤੀ ਸ਼ਾਮਲ ਹੋਣਗੇ। ਇਕ ਨਾਮਜ਼ਦ ਬੁਲਾਰਾ ਪਾਰਟੀ ਦੇ ਨਜ਼ਰੀਏ ਨੂੰ ਸਪੱਸ਼ਟ ਕਰੇਗਾ ਅਤੇ ਨੌਜਵਾਨਾਂ ਦੇ ਸਵਾਲਾਂ ਦਾ ਹੱਲ ਕਰੇਗਾ। ਸ਼ਹਿਰੀ ਖੇਤਰਾਂ ਤੋਂ ਇਲਾਵਾ ਭਾਜਪਾ ‘ਨਮੋ ਚੌਪਾਲ’ ਦੇ ਬੈਨਰ ਹੇਠ ਪੇਂਡੂ ਖੇਤਰਾਂ ’ਚ ਕੌਫੀ ਤੋਂ ਬਿਨਾਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਪਾਰਟੀ ਸ਼ਕਤੀ ਕੇਂਦਰਾਂ ’ਤੇ ‘ਨਮੋ ਸੰਵਾਦ’ ਪ੍ਰੋਗਰਾਮ ਵੀ ਆਯੋਜਿਤ ਕਰੇਗੀ, ਜਿਸ ਵਿਚ ਕਈ ਪੋਲਿੰਗ ਕੇਂਦਰਾਂ ਦੇ ਵੋਟਰਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e