ਹਮਲੇ ਨਾਲ ਚੀਨੀ ਕਾਮਿਆਂ ਦਾ ਆਤਮ-ਵਿਸ਼ਵਾਸ ਹਿੱਲਿਆ, ਪਾਕਿਸਤਾਨ ਛੱਡਣ ਦੀ ਬਣਾ ਰਹੇ ਯੋਜਨਾ
Monday, Apr 01, 2024 - 01:25 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਚੀਨੀ ਕਾਮਿਆਂ 'ਤੇ ਹਾਲ ਹੀ ਵਿਚ ਹੋਏ ਜਾਨਲੇਵਾ ਹਮਲੇ ਨੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਵਿਚੋਂ ਕੁਝ ਸੁਰੱਖਿਆ ਕਾਰਨਾਂ ਕਰਕੇ ਦੇਸ਼ ਛੱਡਣ ਦੀ ਯੋਜਨਾ ਬਣਾ ਰਹੇ ਹਨ। ਇਕ ਸੁਰੱਖਿਆ ਵਿਸ਼ਲੇਸ਼ਕ ਨੇ ਇਹ ਗੱਲ ਕਹੀ ਹੈ। 'ਡਾਨ' ਅਖਬਾਰ 'ਚ ਐਤਵਾਰ ਨੂੰ ਛਪੇ ਇਕ ਲੇਖ 'ਚ ਮੁਹੰਮਦ ਆਮਿਰ ਰਾਣਾ ਨੇ ਲਿਖਿਆ ਕਿ ਮੰਗਲਵਾਰ ਨੂੰ ਚੀਨੀ ਇੰਜੀਨੀਅਰਾਂ ਦੇ ਵਾਹਨ 'ਤੇ ਹੋਏ ਅੱਤਵਾਦੀ ਹਮਲੇ ਵਿਚ ਪੰਜ ਚੀਨੀ ਨਾਗਰਿਕਾਂ ਦੇ ਮਾਰੇ ਜਾਣ ਦੇ ਨਤੀਜੇ ਵਜੋਂ ਚੀਨੀ ਕੰਪਨੀਆਂ ਨੇ ਘੱਟੋ-ਘੱਟ ਤਿੰਨ ਮਹੱਤਵਪੂਰਨ ਪਣ-ਬਿਜਲੀ ਪ੍ਰਾਜੈਕਟਾਂ ਦਾਸੂ ਡੈਮ, ਡਾਇਮਰ-ਬਾਸ਼ਾ ਡੈਮ ਅਤੇ ਤਰਬੇਲਾ ਐਕਸਟੈਂਸ਼ਨ ਦਾ ਕੰਮ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਇਨ੍ਹਾਂ 4 ਪੰਜਾਬੀਆਂ ਦੀ ਭਾਲ 'ਚ ਜੁਟੀ ਕੈਨੇਡੀਅਨ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਲਿਖਿਆ, “ਇਸ ਹਮਲੇ ਨੇ ਬਹੁਤ ਚਿੰਤਾ ਪੈਦਾ ਕੀਤੀ ਹੈ। ਇਨ੍ਹਾਂ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਵਿਘਨ ਪਾਉਣ ਤੋਂ ਇਲਾਵਾ, ਹਮਲੇ ਨੇ ਪਾਕਿਸਤਾਨ ਵਿੱਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੇ ਆਮਤ-ਵਿਸ਼ਵਾਸ ਨੂੰ ਵੀ ਹਿਲਾ ਦਿੱਤਾ ਹੈ। ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਲੋਕ ਸੁਰੱਖਿਆ ਚਿੰਤਾਵਾਂ ਦੇ ਕਾਰਨ ਦੇਸ਼ ਛੱਡਣ ਬਾਰੇ ਵਿਚਾਰ ਕਰ ਰਹੇ ਹਨ।" ਜ਼ਿਕਰਯੋਗ ਹੈ ਕਿ ਅਮਰੀਕਾ ਦੇ 60 ਅਰਬ ਅਮਰੀਕੀ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਚੱਲ ਰਹੇ ਪ੍ਰੋਜੈਕਟਾਂ 'ਚ ਹਜ਼ਾਰਾਂ ਚੀਨੀ ਕਰਮਚਾਰੀ ਪਾਕਿਸਤਾਨ 'ਚ ਕੰਮ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।