ਆਲੂ, ਪਿਆਜ਼ ਤੇ ਕੱਚੇ ਤੇਲ ਦੀਆਂ ਕੀਮਤਾਂ ਵੱਧਣ ਕਾਰਨ ਥੋਕ ਮਹਿੰਗਾਈ ਦਰ 0.53 ਫ਼ੀਸਦੀ ''ਤੇ ਪੁੱਜੀ

Monday, Apr 15, 2024 - 02:56 PM (IST)

ਆਲੂ, ਪਿਆਜ਼ ਤੇ ਕੱਚੇ ਤੇਲ ਦੀਆਂ ਕੀਮਤਾਂ ਵੱਧਣ ਕਾਰਨ ਥੋਕ ਮਹਿੰਗਾਈ ਦਰ 0.53 ਫ਼ੀਸਦੀ ''ਤੇ ਪੁੱਜੀ

ਨਵੀਂ ਦਿੱਲੀ (ਭਾਸ਼ਾ) - ਦੇਸ਼ ਵਿਚ ਸਬਜ਼ੀਆਂ, ਆਲੂ, ਪਿਆਜ਼ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਥੋਕ ਮਹਿੰਗਾਈ ਮਾਰਚ 'ਚ ਮਾਮੂਲੀ ਰੂਪ ਨਾਲ ਵਧ ਕੇ 0.53 ਫ਼ੀਸਦੀ 'ਤੇ ਪਹੁੰਚ ਗਈ, ਜੋ ਫਰਵਰੀ 'ਚ 0.20 ਫ਼ੀਸਦੀ ਸੀ। ਥੋਕ ਮੁੱਲ ਸੂਚਕ ਅੰਕ (WPI) ਆਧਾਰਿਤ ਮਹਿੰਗਾਈ ਅਪ੍ਰੈਲ ਤੋਂ ਅਕਤੂਬਰ ਤੱਕ ਲਗਾਤਾਰ ਜ਼ੀਰੋ ਤੋਂ ਹੇਠਾਂ ਬਣੀ ਹੋਈ ਸੀ। ਨਵੰਬਰ 'ਚ ਇਹ 0.26 ਫ਼ੀਸਦੀ ਸੀ। ਦਸੰਬਰ 2022 'ਚ ਇਹ 5.02 ਫ਼ੀਸਦੀ ਦੇ ਪੱਧਰ 'ਤੇ ਸੀ। 

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ

ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਆਲ ਇੰਡੀਆ ਥੋਕ ਮੁੱਲ ਸੂਚਕਾਂਕ (ਡਬਲਯੂਪੀਆਈ) ਦੇ ਅੰਕੜਿਆਂ ਦੇ ਅਧਾਰ 'ਤੇ ਮਹਿੰਗਾਈ ਦੀ ਸਾਲਾਨਾ ਦਰ ਮਾਰਚ 2024 ਵਿੱਚ 0.53 ਫ਼ੀਸਦੀ (ਆਰਜ਼ੀ) ਰਹੀ। ਆਲੂ ਦੀ ਮਹਿੰਗਾਈ ਮਾਰਚ 2023 ਵਿੱਚ 25.59 ਫ਼ੀਸਦੀ ਸੀ, ਜੋ ਮਾਰਚ 2024 ਵਿੱਚ 52.96 ਫ਼ੀਸਦੀ ਸੀ। ਪਿਆਜ਼ ਦੀ ਮਹਿੰਗਾਈ ਦਰ 56.99 ਫ਼ੀਸਦੀ ਰਹੀ, ਜੋ ਮਾਰਚ 2023 'ਚ ਜ਼ੀਰੋ ਤੋਂ ਹੇਠਾਂ 36.83 ਫ਼ੀਸਦੀ ਸੀ। ਅੰਕੜਿਆਂ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਇਸ ਸਾਲ ਮਾਰਚ 'ਚ ਕੱਚੇ ਪੈਟਰੋਲੀਅਮ ਹਿੱਸੇ 'ਚ ਮਹਿੰਗਾਈ 10.26 ਫ਼ੀਸਦੀ ਵਧੀ ਹੈ।

ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ

ਹਾਲਾਂਕਿ, ਮੁੱਖ ਤੌਰ 'ਤੇ ਭੋਜਨ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਪ੍ਰਚੂਨ ਮਹਿੰਗਾਈ ਇਸ ਸਾਲ ਮਾਰਚ 'ਚ 4.85 ਫ਼ੀਸਦੀ ਦੇ ਪੰਜ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ। ਪ੍ਰਚੂਨ ਜਾਂ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਮਾਰਚ ਵਿੱਚ ਵਧ ਕੇ 5.66 ਫ਼ੀਸਦੀ ਹੋ ਗਈ। ਫਰਵਰੀ 'ਚ ਇਹ 5.09 ਫ਼ੀਸਦੀ ਸੀ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ. ਐੱਸ. ਓ.) ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਫਰਵਰੀ 'ਚ ਖੁਰਾਕੀ ਮਹਿੰਗਾਈ ਦਰ 8.66 ਫ਼ੀਸਦੀ ਦੇ ਮੁਕਾਬਲੇ ਮਾਰਚ 'ਚ 8.52 ਫ਼ੀਸਦੀ ਰਹੀ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News