2 ਆਈ. ਪੀ. ਐੱਸ. ਅਧਿਕਾਰੀ ਤਬਦੀਲ

Saturday, May 26, 2018 - 06:35 AM (IST)

ਚੰਡੀਗੜ੍ਹ  (ਬਿਊਰੋ) - ਪੰਜਾਬ ਸਰਕਾਰ ਵਲੋਂ ਅੱਜ 2 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਈਸ਼ਵਰ ਸਿੰਘ ਨੂੰ ਏ. ਡੀ. ਜੀ. ਪੀ./ਸੀ. ਏ. ਡੀ., ਐੱਨ. ਆਰ. ਆਈ. ਮਾਮਲੇ ਤੇ ਮਹਿਲਾ ਮਾਮਲੇ ਪੰਜਾਬ, ਚੰਡੀਗੜ੍ਹ ਤਾਇਨਾਤ ਕਰਨ ਦੇ ਨਾਲ ਏ. ਡੀ. ਜੀ. ਪੀ./ਲਾਅ ਐਂਡ ਆਰਡਰ ਅਤੇ ਐੱਸ. ਐੱਨ. ਸੀ. ਬੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਵੀ. ਨੀਰਜਾ ਨੂੰ ਆਈ. ਜੀ. ਪੀ./ਕਮਿਊਨਿਟੀ ਪੁਲਸਿੰਗ ਪੰਜਾਬ, ਚੰਡੀਗੜ੍ਹ ਤਾਇਨਾਤ ਕਰਨ ਤੋਂ ਇਲਾਵਾ ਆਈ. ਜੀ. ਪੀ., ਰੋਪੜ ਰੇਂਜ, ਰੋਪੜ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।


Related News