ਸੂਝਵਾਨ ਕਿਸਾਨਾਂ ਵੱੱਲੋਂ ਨਾੜ ਨੂੰ ਅੱਗ ਨਾ ਲਾਉਣ ਦਾ ਕੀਤਾ ਗਿਆ ਫੈਸਲਾ ਸ਼ਲਾਘਾਯੋਗ

05/13/2018 2:51:04 PM

ਸੁਲਤਾਨਪੁਰ ਲੋਧੀ (ਧੀਰ)— ਐੱਨ. ਜੀ. ਟੀ. ਵੱਲੋਂ ਨਾੜ ਨੂੰ ਅੱਗ ਨਾ ਲਾਉਣ ਦੇ ਦਿੱਤੇ ਸਖਤ ਨਿਰਦੇਸ਼ਾਂ ਦੇ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਦੇ ਬਾਵਜੂਦ ਜਿੱਥੇ ਇਲਾਕੇ ਅੰਦਰ ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਬਚੇ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਉਥੇ ਪ੍ਰਸ਼ਾਸਨ ਖੇਤੀਬਾੜੀ ਵਿਭਾਗ ਵਾਤਾਵਰਣ ਮਾਹਿਰਾਂ ਵੱਲੋਂ ਕੀਤੀ ਸਖਤੀ ਅਤੇ ਅਪੀਲਾਂ ਕਾਰਨ ਕਿਸਾਨਾਂ ਦੀ ਅਗਾਂਹਵਧੂ ਸੋਚ ਕਾਰਨ ਇਲਾਕੇ ਅੰਦਰ ਅਨੇਕਾਂ ਸੂਝਵਾਨ ਕਿਸਾਨ ਖੇਤਾਂ 'ਚ ਵਾਧੂ ਨਾੜ ਨੂੰ ਜ਼ਮੀਨ 'ਚ ਵਹਾਉਣ ਨੂੰ ਤਰਜੀਹ ਦੇ ਰਹੇ ਹਨ। 
ਕੀ ਕਹਿੰਦੇ ਹਨ ਵਾਤਾਵਰਣ ਮਾਹਿਰ : ਵਾਤਾਵਰਣ ਮਾਹਿਰ ਸੰਤ ਸੁਖਜੀਤ ਸਿੰਘ ਸੀਚੇਵਾਲ, ਗੁਰਵਿੰਦਰ ਸਿੰਘ ਬੋਪਾਰਾਏ, ਡਾ. ਹਰਜੀਤ ਸਿੰਘ ਤੇ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਜੋ ਕਿਸਾਨਾਂ ਨੇ ਖੁਦ ਪਹਿਲ ਕਰਕੇ ਨਾੜ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਹੈ। ਉਹ ਬਹੁਤ ਹੀ ਸ਼ਲਾਘਾ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ ਅਨੁਸਾਰ ਜੇ ਹਾਲੇ ਵੀ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਨਾ ਆਏ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ ਤੇ ਸਾਰਾ ਵਾਤਾਵਰਣ ਸਾਡੀ ਹੀ ਗਲਤੀ ਕਾਰਨ ਬਹੁਤ ਪ੍ਰਦੂਸ਼ਿਤ ਹੋ ਜਾਵੇਗਾ। ਜਿਸ 'ਚ ਆਉਣ ਵਾਲੀ ਪੀੜ੍ਹੀ ਕੋਲ ਸਾਹ ਲੈਣਾ ਔਖਾ ਹੋ ਜਾਵੇਗਾ।


Related News