ਖ਼ੁਦ ਨੂੰ ਅੱਗ ਲਾਉਣ ਵਾਲੇ ਨੌਜਵਾਨ ਦੀ ਹੋਈ ਮੌਤ

Thursday, Apr 11, 2024 - 03:41 PM (IST)

ਖ਼ੁਦ ਨੂੰ ਅੱਗ ਲਾਉਣ ਵਾਲੇ ਨੌਜਵਾਨ ਦੀ ਹੋਈ ਮੌਤ

ਲੁਧਿਆਣਾ (ਗੌਤਮ) : ਹੈਬੋਵਾਲ ਦੇ ਅਧੀਨ ਆਉਂਦੇ ਚੰਦਰ ਨਗਰ ’ਚ ਐਤਵਾਰ ਨੂੰ ਦੇਰ ਸ਼ਾਮ ਖ਼ੁਦ ’ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਵਾਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਸ ਦੀ ਪਛਾਣ ਸਰਕਟ ਹਾਊਸ ਕੋਲ ਸਥਿਤ ਮਹਾਰਾਜ ਨਗਰ ਦੇ ਰਹਿਣ ਵਾਲੇ ਜੁਝਾਰ ਸਿੰਘ (22) ਵਜੋਂ ਕੀਤੀ ਗਈ ਹੈ। ਪੁਲਸ ਨੇ ਉਸ ਦੇ ਪਿਤਾ ਰਾਜਵੰਤ ਸਿੰਘ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਨੌਜਵਾਨ ਐਤਵਾਰ ਨੂੰ ਦੇਰ ਰਾਤ ਚੰਦਰ ਨਗਰ ਇਲਾਕੇ ’ਚ ਸਥਿਤ ਇਕ ਘਰ ਦੇ ਬਾਹਰ ਗਿਆ ਅਤੇ ਉੱਥੇ ਜਾ ਕੇ ਖ਼ੁਦ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ ਸੀ। ਇਸ ਦੌਰਾਨ ਡਾਕਟਰਾਂ ਨੇ ਇਲਾਜ ਦੌਰਾਨ ਦੱਸਿਆ ਸੀ ਕਿ ਉਹ 65 ਫ਼ੀਸਦੀ ਸੜ ਗਿਆ ਸੀ। ਹਾਦਸੇ ਦੌਰਾਨ ਮੌਜੂਦ ਲੋਕਾਂ ਨੇ ਉਸ ਦਾ ਬਚਾਅ ਕਰਨ ਦਾ ਯਤਨ ਕੀਤਾ ਅਤੇ ਇਕ ਨੌਜਵਾਨ ਦੇ ਹੱਥ ਵੀ ਸੜ ਗਏ, ਜਿਸ ਨੂੰ ਵੀ ਇਲਾਜ ਲਈ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News