ਅੱਗ ਲੱਗਣ ਨਾਲ ਪਸ਼ੂਆਂ ਦਾ ਛੱਪਰ ਸੜ ਕੇ ਸੁਆਹ, ਪਸ਼ੂਆਂ ਦਾ ਬਚਾਅ
Monday, Apr 29, 2024 - 11:29 AM (IST)
ਬਲਾਚੌਰ/ਪੋਜੇਵਾਲ (ਜ.ਬ.)- ਬੀਤੀ ਰਾਤ ਬਲਾਕ ਦੇ ਪਿੰਡ ਰੱਕੜਾਂ ਢਾਹਾ ਵਿਖੇ ਸ਼ੱਕੀ ਹਾਲਾਤ ’ਚ ਪਸ਼ੂਆਂ ਦੇ ਛੱਪਰ ਨੂੰ ਅੱਗ ਲੱਗ ਗਈ। ਜਾਣਕਾਰੀ ਦਿੰਦੇ ਚਰਨ ਦਾਸ ਪੁੱਤਰ ਹਜ਼ਾਰਾ ਰਾਮ ਨੇ ਦੱਸਿਆ ਕਿ ਉਹ ਰਾਤ ਸਮੇਂ ਪਸ਼ੂ ਅੰਦਰ ਬੰਨ ਕੇ ਘਰ ਚਲਾ ਗਿਆ। 10 ਵਜੇ ਦੇ ਕਰੀਬ ਨੇੜੇ ਦੇ ਘਰ ਵਾਲਿਆਂ ਨੇ ਇਥੋਂ ਧੂੰਆਂ ਨਿਕਲਦਾ ਵੇਖਿਆ ਅਤੇ ਅੰਦਰ ਬੰਨੇ ਗਾਂ ਅਤੇ ਵੱਛੀ ਨੂੰ ਫੁਰਤੀ ਨਾਲ ਬਾਹਰ ਕੱਢਿਆ ਅਤੇ ਲਾਗੇ ਦੇ ਘਰਾਂ ਵਾਲਿਆਂ ਅਤੇ ਸਾਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ- ਭਾਖੜਾ ਨੇ ਮਚਾਈ ਤਬਾਹੀ! ਤਾਸ਼ ਦੇ ਪੱਤਿਆਂ ਵਾਂਗ ਖਿਲਰਿਆ ਸੋਲਰ ਪਾਵਰ ਪਲਾਂਟ ਪ੍ਰਾਜੈਕਟ, ਵੇਖੋ ਖੌਫ਼ਨਾਕ ਮੰਜ਼ਰ
ਪਸ਼ੂਆਂ ਵਾਲਾ ਛੱਪਰ ਵੇਖਦੇ ਹੀ ਵੇਖਦੇ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਇਕੱਠੇ ਹੋ ਕੇ ਬੜੀ ਮੁਸ਼ਕਿਲ ਨਾਲ ਪਾਣੀ ਪਾ ਕੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ। ਲੋਕਾਂ ਦੀ ਹੁਸ਼ਿਆਰੀ ਕਾਰਨ ਨਾਲ ਦੇ ਹੋਰ ਛੱਪਰ ਅਤੇ ਨਾਲ ਖੜ੍ਹੀ ਸੁੱਕੀ ਕਣਕ ਤੇ ਨਾੜ ਦਾ ਬਚਾਅ ਹੋ ਗਿਆ। ਚਰਨ ਦਾਸ ਨੇ ਦੱਸਿਆ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਹੈ। ਇਕ ਵਾਰ ਪਹਿਲਾਂ ਵੀ ਕਿਸੇ ਸ਼ਰਾਰਤੀ ਨੇ ਇਥੇ ਅੱਗ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ- ਅਮਰੀਕਨ ਫਲਾਈਟ ’ਚ ਕੁੜੀ ਦੀ ਇਤਰਾਜ਼ਯੋਗ ਵੀਡੀਓ ਆਈ ਸਾਹਮਣੇ, ਟਾਇਲਟ ’ਚ ਲੁਕਾ ਕੇ ਰੱਖਿਆ ਸੀ ਕੈਮਰਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8