ਚੋਰਾਂ ਨੇ ਕਿਸਾਨਾਂ ਦੇ ਖੇਤਾਂ ''ਚ ਮੋਟਰ ਵਾਲੇ ਕਮਰੇ ਨੂੰ ਲਾਈ ਅੱਗ, ਵੱਡਾ ਹਾਦਸਾ ਹੋਣ ਤੋਂ ਟਲਿਆ
Thursday, Apr 11, 2024 - 05:52 PM (IST)

ਤਪਾ ਮੰਡੀ (ਸ਼ਾਮ ਗਰਗ) – ਤਪਾ-ਘੁੰਨਸ ਵਿਚਕਾਰ ਅੰਡਰਬ੍ਰਿਜ਼ ਨੇੜਲੇ ਖੇਤਾਂ 'ਚ ਰਾਤ ਦੇ ਸਮੇਂ ਚੋਰ ਕਿਸਾਨਾਂ ਦੀਆਂ ਅੱਧੀ ਦਰਜਨ ਦੇ ਕਰੀਬ ਮੋਟਰਾਂ ਦੀਆਂ ਕੇਬਲਾਂ ਵੱਢਕੇ ਲੈ ਗਏ ਅਤੇ ਜਾਂਦੇ ਸਮੇਂ ਮੋਟਰ ਵਾਲੇ ਕਮਰੇ ਨੂੰ ਅੱਗ ਲਗਾ ਦਿੱਤੀ। ਇਸ ਕਾਰਨ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ - Sadana Brothers ਬੜੀ ਮਰਿਆਦਾ ਨਾਲ ਬਣਾਉਂਦੇ ਚੰਦੋਆ ਤੇ ਰੁਮਾਲਾ ਸਾਹਿਬ, ਜੋੜੇ ਬਾਹਰ ਲਾਹ ਕੇ ਜਾਂਦੇ ਦੁਕਾਨ 'ਚ
ਇਸ ਸੰਬੰਧੀ ਕਿਸਾਨ ਬਾਦਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਢਿਲਵਾਂ ਨੇ ਦੱਸਿਆ ਕਿ ਉਸ ਨੇ 22 ਏਕੜ ਜ਼ਮੀਨ 67 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਲੈਕੇ ਕਣਕ ਦੀ ਬਿਜਾਈ ਕੀਤੀ ਹੋਈ ਹੈ। ਰਾਤ 8 ਵਜੇ ਦੇ ਕਰੀਬ ਉਹ ਘਰ ਚਲੇ ਜਾਂਦੇ ਹਨ। ਸਵੇਰ ਦੇ ਸਮੇਂ ਜਦੋਂ ਉਹਨਾਂ ਨੇ ਖੇਤ ਦਾ ਗੇੜਾ ਲਾਇਆ ਤਾਂ ਦੇਖਿਆ ਕਿ ਮੋਟਰ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੱਗ ਲੱਗਣ ਕਾਰਨ ਕਮਰੇ ਦੀ ਸਾਰੀ ਫਿਟਿੰਗ ਅੱਗ ਨਾਲ ਮੱਚੀ ਪਈ ਸੀ। ਦੇਖਣ ਤੋਂ ਇੰਝ ਲੱਗਦਾ ਸੀ ਜਿਵੇਂ ਅੱਗ ਦੀਆਂ ਲਾਟਾਂ ਨਿਕਲਣ ਕਾਰਨ ਦਰਖ਼ਤ ਨੂੰ ਵੀ ਅੱਗ ਲੱਗੀ ਪਈ ਸੀ। ਜੇਕਰ ਇਹ ਅੱਗ ਕਣਕ ਦੀ ਖੜ੍ਹੀ ਫ਼ਸਲ ਨੂੰ ਲੱਗ ਜਾਂਦੀ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ।
ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ
ਇਸ ਸਬੰਧ ਵਿਚ ਹੋਰ ਕਿਸਾਨਾਂ ਨੇ ਦੱਸਿਆ ਕਿ ਨਸ਼ੇੜੀ ਚੋਰ ਮੋਟਰ ਵਾਲੇ ਕਮਰੇ ਦੀਆਂ ਕੇਬਲ ਵੱਢ ਕੇ ਲੈ ਗਏ ਹਨ। ਚੋਰ ਗਿਰੋਹ ਕਾਫ਼ੀ ਸਮੇਂ ਤੋਂ ਇਲਾਕੇ ‘ਚ ਸਰਗਰਮ ਹੈ ਪਰ ਪੁਲਸ ਪ੍ਰਸ਼ਾਸਨ ਉਹਨਾਂ ਨੂੰ ਫ਼ੜਨ 'ਚ ਨਾਕਾਮਯਾਬ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਸ਼ੇੜੀ ਚੋਰ ਗਿਰੋਹ ਪਹਿਲਾਂ ਵੀ 2-3 ਵਾਰ ਕੇਬਲਾਂ ਵੱਢਕੇ ਸਾਡਾ ਨੁਕਸਾਨ ਕਰ ਚੁੱਕਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਪਿਡਾਂ 'ਚ ਠੀਕਰੀ ਪਹਿਰੇ ਲਗਾਕੇ ਚੋਰ ਗਿਰੋਹ ਨੂੰ ਫੜਕੇ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8