ਕਾਲਜ ਜਾਂਦੀ ਧੀ ਨੇ ਜਦ ਖੋਲ੍ਹਿਆ ਪਿਤਾ ਦਾ ਲੈਪਟਾਪ, ਦੇਖਿਆ ਕੁੱਝ ਅਜਿਹਾ ਕਿ ਰਹਿ ਗਈ ਹੱਕੀ-ਬੱਕੀ

Friday, Jun 30, 2017 - 03:26 PM (IST)

ਲੰਡਨ— ਤਕਨੀਕੀ ਯੁੱਗ ਦੇ ਆਉਂਦਿਆਂ ਹੀ ਲੋਕਾਂ ਦੀ ਜ਼ਿੰਦਗੀ 'ਚ ਤਾਂ ਬਦਲਾਅ ਆਇਆ ਹੈ ਪਰ ਇਸ ਦੇ ਨਾਲ-ਨਾਲ ਲੋਕਾਂ 'ਚ ਝੂਠ, ਫਰੇਬ ਤੇ ਬੇਇਮਾਨੀ ਵੀ ਵਧ ਗਈ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਲੰਡਨ 'ਚ, ਇੱਥੇ ਇਕ 21 ਸਾਲਾ ਧੀ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਦਾ 3 ਸਾਲ ਪਹਿਲਾਂ ਹੀ ਤਲਾਕ ਹੋਇਆ ਸੀ । ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਆਪਣੀ ਮਾਂ ਕੋਲ ਸਪੇਨ 'ਚ ਰਹੀ ਤੇ ਫਿਰ ਉਸ ਨੂੰ ਪਿਤਾ ਦੀ ਬਹੁਤ ਯਾਦ ਆਈ ਤੇ ਉਹ ਪਿਤਾ ਕੋਲ ਆ ਗਈ। ਇੱਥੇ ਉਹ ਯੂਨਵਰਸਿਟੀ 'ਚ ਪੜ੍ਹਨ ਲੱਗੀ। ਪਿਓ-ਧੀ ਇਕੋ ਹੀ ਲੈਪਟਾਪ ਵਰਤਦੇ ਸਨ ਤੇ ਦੋਹਾਂ ਦਾ ਕੰਮ ਸੌਖਾ ਹੋ ਜਾਂਦਾ ਸੀ। 
ਇਕ ਦਿਨ ਉਸ ਨੇ ਲੈਪਟਾਪ ਖੋਲ੍ਹਿਆ ਜਿਸ 'ਚ ਉਸ ਦੇ ਪਿਤਾ ਕੋਲੋਂ ਇਕ ਟੈਬ ਖੁੱਲ੍ਹਾ ਰਹਿ ਗਿਆ ਸੀ। ਇਸ 'ਚ ਇਕ ਅਜਿਹੀ ਸਾਈਟ ਖੁੱਲ੍ਹੀ ਸੀ ਜੋ ਜਵਾਨ ਕੁੜੀਆਂ ਦੀ ਦੋਸਤੀ ਲਈ ਸੀ। ਉਹ ਇਹ ਦੇਖ ਕੇ ਹੈਰਾਨ ਸੀ ਕਿ ਉਸ ਦਾ ਪਿਤਾ ਬਹੁਤ ਸਾਰੀਆਂ ਜਵਾਨ ਕੁੜੀਆਂ ਨਾਲ ਡੇਟ 'ਤੇ ਜਾਂਦਾ ਸੀ ਤੇ ਉਨ੍ਹਾਂ ਨੂੰ ਮਹਿੰਗੇ ਤੋਹਫੇ ਦਿੰਦਾ ਸੀ। ਇਸ ਦੇ ਨਾਲ ਹੀ ਸ਼ਰਮ ਦੀ ਗੱਲ ਇਹ ਹੈ ਕਿ ਉਹ ਕਿਸੇ ਨਾਲ ਵੀ ਸੱਚਾ ਪਿਆਰ ਨਹੀਂ ਕਰਦਾ ਸਿਰਫ ਟਾਈਮ ਪਾਸ ਕਰਦਾ ਹੈ। ਹੱਦ ਤਾਂ ਉਦੋਂ ਹੋਈ ਜਦ ਉਸ ਨੇ ਇਕ ਮੈਸਜ ਆਪਣੀ ਹੀ ਕਲਾਸ ਮੇਟ ਦਾ ਦੇਖਿਆ। ਉਸ ਨੇ ਕਿਹਾ,'' ਮੇਰੀ ਕਲਾਸ ਮੇਟ ਨੇ  ਲਿਖਿਆ ਸੀ ਕਿ ਉਹ ਪਿਛਲੇ ਹਫਤੇ ਹੀ ਤਾਂ ਮਿਲੇ ਸਨ ਤੇ ਇਸ ਹਫਤੇ ਉਹ ਵਿਅਸਤ ਹੈ ਤੇ ਉਸ ਨੂੰ ਮਿਲਣ ਨਹੀਂ ਆ ਸਕਦੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਇਕ ਲੈਪਟਾਪ ਦੀ ਜ਼ਰੂਰਤ ਹੈ। ਇਸ 'ਤੇ ਉਸ ਦੇ ਪਿਤਾ ਨੇ ਜਵਾਬ ਦਿੱਤਾ ਸੀ ਕਿ ਜੇਕਰ ਉਹ ਉਸ ਨੂੰ ਮਿਲਣ ਆਵੇਗੀ ਤਾਂ ਉਸ ਨੂੰ ਲੈਪਟਾਪ ਗਿਫਟ ਕਰੇਗਾ।''
ਇਹ ਸਭ ਦੇਖ ਤੇ ਪੜ੍ਹ ਕੇ ਉਹ ਹੱਕੀ-ਬੱਕੀ ਰਹਿ ਗਈ ਹਾਲਾਂਕਿ ਉਸ ਨੇ ਆਪਣੇ ਪਿਤਾ ਨੂੰ ਇਸ ਬਾਰੇ ਕੁੱਝ ਨਹੀਂ ਪੁੱਛਿਆ ਤੇ ਲੈਪਟਾਪ ਉੱਥੇ ਹੀ ਰਹਿਣ ਦਿੱਤਾ। ਤਕਨੀਕਾਂ ਦੀ ਵਰਤੋਂ ਲੋਕਾਂ ਨੇ ਆਪਣੇ ਲਾਲਚ ਤੇ ਗੰਦੇ ਕੰਮਾਂ ਲਈ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਇਨਸਾਨੀਅਤ ਖਤਮ ਹੋ ਰਹੀ ਹੈ। ਇਸ ਕੁੜੀ ਨੇ ਕਿਹਾ ਕਿ ਉਸ ਦਾ ਪਿਤਾ ਉਸ ਦੀ ਸਹੇਲੀ ਨਾਲ ਫਰੈਂਡਸ਼ਿਪ ਕਰਕੇ ਬੈਠਾ ਹੈ, ਇਸ ਗੱਲ ਨਾਲ ਉਹ ਟੁੱਟ ਗਈ ਹੈ।


Related News