Love Marriage ਦੇ ਬਾਵਜੂਦ 2 ਸਾਲਾ ਧੀ ਦੇ ਪਿਓ ਨੇ ਬਾਹਰ ਚਲਾਇਆ ਚੱਕਰ, ਪਤਨੀ ਨੇ ਰੰਗੇ ਹੱਥੀਂ ਫੜਿਆ ਤਾਂ....
Wednesday, Sep 25, 2024 - 05:55 AM (IST)
 
            
            ਮੋਗਾ (ਕਸ਼ਿਸ਼)- ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲਵ ਮੈਰਿਜ ਕਰਵਾਉਣ ਦੇ ਬਾਵਜੂਦ ਇਕ ਨੌਜਵਾਨ ਨੇ ਬਾਹਰ ਇਕ ਗੈਰ ਔਰਤ ਨਾਲ ਰਿਸ਼ਤਾ ਰੱਖਿਆ ਹੋਇਆ ਸੀ।
ਇਸ ਬਾਰੇ ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗਿਆ ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਚਾਹਿਆ। ਇਸ ਦੌਰਾਨ ਉਸ ਨੇ ਆਪਣੇ ਪਤੀ ਨੂੰ ਉਸ ਔਰਤ ਨਾਲ ਰੰਗੇ ਹੱਥੀਂ ਫੜ ਲਿਆ ਤਾਂ ਨੌਜਵਾਨ ਗੁੱਸੇ 'ਚ ਆਪਣੀ ਪਤਨੀ ਨੂੰ ਕਾਰ ਨਾਲ ਫੇਟ ਮਾਰ ਕੇ ਜ਼ਖ਼ਮੀ ਕਰ ਦਿੱਤਾ।
23 ਸਾਲਾ ਪੀੜਤਾ ਮਹਿਕਪ੍ਰੀਤ ਕੌਰ (23) ਨੇ ਦੱਸਿਆ ਕਿ ਉਸ ਦੀ ਉਸ ਦੇ ਪਤੀ ਅਕਾਸ਼ਦੀਪ ਸਿੰਘ ਨਾਲ ਲਵ ਮੈਰਿਜ ਹੋਈ ਸੀ, ਜਿਸ ਤੋਂ ਉਨ੍ਹਾਂ ਦੀ ਇਕ 2 ਸਾਲਾ ਧੀ ਵੀ ਹੈ। ਉਸ ਨੇ ਅੱਗੇ ਦੱਸਿਆ ਕਿ ਅਕਾਸ਼ਦੀਪ ਦੇ ਪਿਛਲੇ ਕੁਝ ਸਮੇਂ ਤੋਂ ਡੇਮਰੂ ਖ਼ੁਰਦ ਦੀ ਰਹਿਣ ਵਾਲੀ ਇਕ ਔਰਤ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ, ਜਿਸ ਦਾ ਉਸ ਨੂੰ ਪਤਾ ਲੱਗ ਗਿਆ ਸੀ।
ਇਹ ਵੀ ਪੜ੍ਹੋ- ਨੌਜਵਾਨ 'ਤੇ ਜਾਨਲੇਵਾ ਹਮਲਾ ਕਰ ਲੁੱਟਿਆ Medical Store, ਪੁਲਸ ਨੇ ਕਾਬੂ ਕਰ ਚੰਗੀ ਤਰ੍ਹਾਂ ਸਿਖਾਇਆ 'ਸਬਕ'
ਇਸ ਦੌਰਾਨ ਜਦੋਂ ਉਸ ਦਾ ਪਤੀ ਬੀਤੀ ਰਾਤ ਉਸ ਔਰਤ ਨੂੰ ਮਿਲਣ ਲਈ ਗਿਆ ਤਾਂ ਉਸ ਨੇ ਵੀ ਅਕਾਸ਼ ਦਾ ਪਿੱਛਾ ਕੀਤਾ ਤੇ ਅੰਤ ਉਸ ਨੇ ਆਪਣੇ ਪਤੀ ਨੂੰ ਉਕਤ ਔਰਤ ਨਾਲ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਗੱਲ ਤੋਂ ਗੁੱਸੇ 'ਚ ਆਏ ਅਕਾਸ਼ਦੀਪ ਨੇ ਆਪਣੀ ਕਾਰ ਕੱਢੀ ਤੇ ਆਪਣੀ ਪਤਨੀ 'ਚ ਲਿਆ ਮਾਰੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।
ਇਸ ਕਾਰਨ ਪੀੜਤਾ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਿਆ ਸੀ, ਜੋ ਕਿ ਉਸ ਨੂੰ ਜ਼ਖ਼ਮੀ ਹਾਲਤ 'ਚ ਮੋਗੇ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਏ। ਉਸ ਨੇ ਦੱਸਿਆ ਕਿ ਉਸ ਨੇ ਇਸ ਮਾਮਲੇ ਬਾਰੇ ਪੁਲਸ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਦੇਖ ਲਓ ਅਨਾੜੀ ਚੋਰ ਦਾ ਹਾਲ ; ਚੋਰੀ ਕਰਨ ਮਗਰੋਂ ਪਤੰਦਰ ਉੱਥੇ ਹੀ ਭੁੱਲ ਆਇਆ ਆਪਣਾ ਆਧਾਰ ਕਾਰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                            