ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ ਨੂੰ ਲੈ ਕੇ ਵੱਡੀ ਖ਼ਬਰ, ਹੋ ਗਈ ਕਾਰਵਾਈ
Friday, Oct 04, 2024 - 11:02 AM (IST)
ਚੰਡੀਗੜ੍ਹ (ਸੁਸ਼ੀਲ) : ਏਲਾਂਤੇ ਮਾਲ ’ਚ ਬਾਲ ਕਲਾਕਾਰ ਮਾਈਸ਼ਾ ਦੀਕਸ਼ਿਤ ਤੇ ਮਾਸੀ ਸੁਰਭੀ ਜੈਨ ’ਤੇ ਟਾਇਲ ਡਿੱਗਣ ਦੇ ਮਾਮਲੇ ’ਚ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਮਾਲ ਦੇ ਮਾਲਕਾਂ ਅਤੇ ਪ੍ਰਬੰਧਕਾਂ ਖ਼ਿਲਾਫ਼ 125 (ਏ) ਤੇ (ਬੀ) ਤਹਿਤ ਪਰਚਾ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸੈਕਟਰ-22 ਦੀ ਰਹਿਣ ਵਾਲੀ ਸੁਰਭੀ ਜੈਨ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਦੱਸਣਯੋਗ ਹੈ ਕਿ 29 ਸਤੰਬਰ ਨੂੰ ਮਾਲ ਮਾਲਕਾਂ ਤੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਦੋਵਾਂ ’ਤੇ ਪਿੱਲਰ ਤੋਂ ਟਾਇਲ ਡਿੱਗ ਗਈ ਸੀ। ਸੁਰਭੀ ਜੈਨ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਸੁਭਾਸ਼ ਮਾਂਗਟ ਰੀਅਲ ਅਸਟੇਟ ਦੀ ਉਪ ਪ੍ਰਧਾਨ ਹੈ। ਭਤੀਜੀ ਮਾਈਸ਼ਾ ਦਾ ਜਨਮ ਦਿਨ ਮਨਾਉਣ ਲਈ 29 ਸਤੰਬਰ ਦੁਪਹਿਰ ਨੂੰ ਏਲਾਂਤੇ ਮਾਲ ਗਈ ਸੀ। ਖਾਣਾ ਖਾਣ ਤੋਂ ਬਾਅਦ ਉਹ ਸਟੋਰ ਦੇ ਬਾਹਰ ਗਰਾਊਂਡ ਫਲੋਰ ’ਤੇ ਭਤੀਜੀ ਨਾਲ ਤਸਵੀਰਾਂ ਖਿੱਚ ਰਹੀ ਸੀ। ਇਸ ਦੌਰਾਨ ਗ੍ਰੇਨਾਈਟ ਦੀ ਵੱਡੀ ਟਾਇਲ 25 ਫੁੱਟ ਉੱਪਰ ਤੋਂ ਡਿੱਗ ਗਈ। ਇਸ ਕਾਰਨ ਦੋਵਾਂ ਨੂੰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਗੈਂਗਵਾਰ, ਇਕ ਘੰਟੇ ਤਕ ਚੱਲਦੀ ਰਹੀ ਝੜਪ, ਚੱਲੀਆਂ ਗੋਲ਼ੀਆਂ
ਉਨ੍ਹਾਂ ਮਦਦ ਲਈ ਰੌਲਾ ਪਾਇਆ ਪਰ ਕੋਈ ਵੀ ਮਾਲ ਮੁਲਾਜ਼ਮ ਨਹੀਂ ਆਇਆ। ਸਟੋਰ ਮੁਲਾਜ਼ਮ ਨੇ ਉਸਦੀ ਤੇ ਭਤੀਜੀ ਦੀ ਮਦਦ ਕੀਤੀ। ਮੁਲਾਜ਼ਮ ਦੋਵਾਂ ਨੂੰ ਮੈਡੀਕਲ ਰੂਮ ’ਚ ਲੈ ਗਏ ਪਰ ਕਰੀਬ 20 ਮਿੰਟ ਤੱਕ ਇਲਾਜ ਨਹੀਂ ਕੀਤਾ ਗਿਆ। ਮੈਡੀਕਲ ਰੂਮ ’ਚ ਕੋਈ ਅਟੈਂਡੈਂਟ ਵੀ ਨਹੀਂ ਸੀ। ਉਹ ਤੇ ਉਸ ਦੀ ਭਤੀਜੀ ਦਰਦ ਨਾਲ ਤੜਫਦੇ ਰਹੇ। ਇਸ ਤੋਂ ਬਾਅਦ ਦੋਵਾਂ ਨੂੰ ਇੰਡਸਟ੍ਰੀਅਲ ਏਰੀਆ ਸਥਿਤ ਈਡਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਟਾਂਕੇ ਲਾਏ ਗਏ ਤੇ ਕਈ ਟੈਸਟ ਤੇ ਸਕੈਨ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ੁਸ਼ਖਬਰੀ, ਸਰਕਾਰ ਦੇ ਇਸ ਕਦਮ ਨਾਲ ਹੋਵੇਗਾ ਵੱਡਾ ਲਾਭ
ਹਾਲੇ ਵੀ ਗੰਭੀਰ ਸਦਮੇ ’ਚ ਹੈ ਬੱਚੀ, ਪਰਿਵਾਰ ਵੀ ਪ੍ਰੇਸ਼ਾਨ
ਸੁਰਭੀ ਜੈਨ ਨੇ ਪੁਲਸ ਨੂੰ ਦੱਸਿਆ ਕਿ ਏਲਾਂਤੇ ਮਾਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਤੇ ਰਵੱਈਏ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਮਾਲ ਅਧਿਕਾਰੀਆਂ ਨੇ ਮਾਮਲਾ ਸੁਲਝਾਉਣ ਲਈ ਦਬਾਅ ਪਾਇਆ। ਸੁਰਭੀ ਦੇ ਸਿਰ ’ਤੇ ਗੰਭੀਰ ਸੱਟਾਂ ਦੇ ਨਾਲ-ਨਾਲ 13 ਸਾਲਾ ਭਤੀਜੀ ਨੂੰ ਵੀ ਕਮਰ ’ਤੇ ਸੱਟ ਲੱਗੀ ਹੈ ਤੇ ਉਹ ਗੰਭੀਰ ਸਦਮੇ ’ਚ ਹੈ। ਭਤੀਜੀ ਬਾਲ ਕਲਾਕਾਰ ਹੈ, ਜੋ ਫਿਲਮਾਂ ਤੇ ਟੀਵੀ ਸ਼ੋਅ ’ਚ ਕੰਮ ਕਰਦੀ ਹੈ। ਸੱਟ ਤੇ ਸਦਮੇ ਕਾਰਨ ਉਹ ਆਪਣਾ ਕਰੀਅਰ ਨਹੀਂ ਬਣਾ ਪਾ ਰਹੀ ਹੈ। ਇਸ ਕਾਰਨ ਪਰਿਵਾਰ ਨੂੰ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਰਿਸ਼ਤਿਆਂ ਤੋਂ ਵੱਡਾ ਹੋਇਆ ਪੈਸਾ, ਚਾਚੇ ਨੇ ਤੇਜ਼ਾਬ ਪਾ ਸਾੜਿਆ ਭਤੀਜਾ
ਮਾਲ ਦੇ ਬੁਲਾਰੇ ਦਾ ਦਾਅਵਾ- ਜਾਂਚ ’ਚ ਕੀਤਾ ਜਾ ਰਿਹੈ ਸਹਿਯੋਗ
ਏਲਾਂਤੇ ਮਾਲ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਮਾਮਲੇ ਨੂੰ ਲੈ ਕੇ ਜਾਂਚ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਲਈ ਪੁਲਸ ਨੂੰ ਸੀ.ਸੀ.ਟੀ.ਵੀ. ਫੁਟੇਜ ਸਮੇਤ ਸਾਰੇ ਸਬੂਤ ਸੌਂਪ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਗਿੱਦੜਬਾਹਾ ਵਿਚ ਐਕਟਿਵ ਹੋਏ ਮਨਪ੍ਰੀਤ ਬਾਦਲ, ਦਿੱਤੇ ਬਿਆਨ ਨੇ ਭਖਾਈ ਸਿਆਸਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8