ਪੰਜਾਬ ਦੀ ਧੀ ਪਹੁੰਚੀ KBC ਦੀ Hot Seat ''ਤੇ ; ਹਲਕੇ ਦੇ MLA ਨੇ ਕੀਤਾ ਸਨਮਾਨਿਤ

Thursday, Oct 03, 2024 - 11:15 PM (IST)

ਬੁਢਲਾਡਾ (ਬਾਂਸਲ)- ਬੁਢਲਾਡਾ ਸ਼ਹਿਰ ਦੇ ਇੱਕ ਮੱਧਵਰਗੀ ਪਰਿਵਾਰ ਦੀ ਲੜਕੀ ਸੋਨੀ ਟੀ.ਵੀ. ਦੇ ਪ੍ਰਸਿੱਧ ਪ੍ਰੋਗਰਾਮ 'ਕੌਨ ਬਨੇਗਾ ਕਰੋੜਪਤੀ' ਦੀ ਹਾਟ ਸੀਟ ਤੱਕ ਪੁੱਜਣ 'ਚ ਸਫਲ ਰਹੀ ਹੈ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇਹਾ ਸਪੁੱਤਰੀ ਵਿਨੋਦ ਬਜਾਜ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੁਢਲਾਡਾ ਦੀ ਬੇਟੀ ਨੇਹਾ ਨੇ ਪਰਿਵਾਰ ਜਾਂ ਬੁਢਲਾਡਾ ਹੀ ਨਹੀਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

PunjabKesari

ਪੱਛੜੀ ਸ਼੍ਰੇਣੀ 'ਚ ਗਿਣੇ ਜਾਣ ਵਾਲੇ ਬੁਢਲਾਡਾ ਦੀ ਬੇਟੀ ਨੇ ਜਰਨਲ ਨਾਲਿਜ ਨਾਲ ਸਬੰਧਤ ਸ਼ੋਅ 'ਚ ਪਹੁੰਚ ਕੇ ਬੁਢਲਾਡਾ ਤੋਂ ਬੈਕਵਰਡ ਸ਼ਬਦ ਦਾ ਅਰਥ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਮੌਕੇ ਨੇਹਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਰਦੂ ਦੀ ਐੱਮ.ਏ. ਕਰ ਰਹੀ ਹੈ।

PunjabKesari

ਸਥਾਨਕ ਸਕੂਲ ਬੁਢਲਾਡਾ ਤੋਂ 12ਵੀ ਜਮਾਤ ਪਾਸ ਕਰਨ ਉਪਰੰਤ ਸੈਕਟਰ 42 ਪੀ.ਜੀ.ਜੀ.ਸੀ. ਕਾਲਜ ਤੋਂ ਬੀ.ਏ. ਅਤੇ ਰਾਜਨੀਤੀ ਸ਼ਾਸਤਰ ਦੀ ਐੱਮ.ਏ. ਵੀ ਪਾਸ ਕਰ ਚੁੱਕੀ ਨੇਹਾ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਰੱਖਦੀ ਹੈ। ਹਲਕਾ ਵਿਧਾਇਕ ਅਤੇ ਉਨ੍ਹਾਂ ਦੀ ਟੀਮ ਨੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੌਂਸਲਰ ਸੁਖਦੀਪ ਸਿੰਘ ਸੋਨੀ, ਟਿੰਕੂ ਪੰਜਾਬ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ- ਦਫ਼ਤਰ 'ਚ ਨਹੀਂ ਬੈਠ ਰਹੇ ਪੰਚਾਇਤ ਸਕੱਤਰ ਸਾਬ੍ਹ, ਚੋਣ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News