ਗੁਆਂਢੀਆਂ ਨੇ ਪਟਕਾ-ਪਟਕਾ ਮਾਰੀ ਬਜ਼ੁਰਗ, ਹੋਈ ਮੌਤ, ਨੂੰਹ ਦੀ ਲੜਾਈ ਗਈ ਸੀ ਛੁਡਾਉਣ

Tuesday, Oct 01, 2024 - 07:32 PM (IST)

ਗੁਆਂਢੀਆਂ ਨੇ ਪਟਕਾ-ਪਟਕਾ ਮਾਰੀ ਬਜ਼ੁਰਗ, ਹੋਈ ਮੌਤ, ਨੂੰਹ ਦੀ ਲੜਾਈ ਗਈ ਸੀ ਛੁਡਾਉਣ

ਬੁਢਲਾਡਾ, (ਬਾਂਸਲ)- ਪਿੰਡ ਆਲਮਪੁਰ ਮੰਦਰਾਂ ਵਿਖੇ ਗਲੀ 'ਚ ਨਾਜਾਇਜ਼ ਕਬਜ਼ੇ ਕਾਰਨ ਨੂੰਹ ਨੂੰ ਛਡਾਉਣ ਗਈ ਸੱਸ ਦਾ ਗੁਆਂਢੀਆਂ ਵੱਲੋਂ ਧਰਤੀ ਨਾਲ ਪਟਕਾ-ਪਟਕਾ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। 

ਮ੍ਰਿਤਕ ਦੇ ਪਤੀ ਬਾਵਾ ਸਿੰਘ ਆਲਮਪੁਰ ਮੰਦਰਾਂ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਮੇਰੇ ਪੁੱਤਰ ਫੌਜੀ ਰਣਜੀਤ ਸਿੰਘ ਦੇ ਮਕਾਨ ਕੋਲ ਸੁਖਪਾਲ ਕੌਰ ਦੇ ਪਰਿਵਾਰ ਵੱਲੋਂ ਗਲੀ ਵਿੱਚ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜਿਸ ਤੋਂ ਪਰੇਸ਼ਾਨ ਮੇਰੀ ਨੂੰਹ ਹਰਜਿੰਦਰ ਕੌਰ ਗੁਆਂਢੀਆਂ ਨੂੰ ਹੋ ਰਹੀ ਪਰੇਸ਼ਾਨੀ ਬਾਰੇ ਦੱਸਣ ਲੱਗੀ ਤਾਂ ਬਹਿਸ ਦੌਰਾਨ ਸੁਖਪਾਲ ਕੌਰ ਨੇ ਆਪਣੀ ਪਤੀ ਕੁਲਵੰਤ ਸਿੰਘ, ਦਿਓਰ ਬਲਤੇਜ ਅਤੇ ਦਿਓਰ ਬਿੰਦਰ ਸਿੰਘ ਅਤੇ ਭਰਜਾਈ ਕਰਮਜੀਤ ਕੌਰ ਨਾਲ ਰੱਲ ਕੇ ਮੇਰੀ ਨੂੰਹ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 

ਇਸ ਦੌਰਾਨ ਮੇਰੀ ਪਤਨੀ, ਮੇਰੀ ਨੂੰਹ ਨੂੰ ਬਚਾਉਣ ਗਈ ਤਾਂ ਇਨ੍ਹਾਂ ਨੇ ਮੇਰੀ ਪਤਨੀ ਨਸੀਬ ਕੌਰ (58) ਨੂੰ ਪਟਕਾ-ਪਟਕਾ ਕੇ ਮਾਰ ਦਿੱਤਾ। ਜਿਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ.ਐੱਚ.ਓ. ਇੰਸਪੈਕਟਰ ਪ੍ਰਵੀਨ ਕੁਮਾਰ ਨੇ ਘਟਨਾ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਪਹੁੰਚਾਾ ਅਤੇ ਪੁਲਸ ਨੇ ਬਲਤੇਜ ਸਿੰਘ, ਬਿੰਦਰ ਸਿੰਘ, ਕੁਲਵੰਤ ਸਿੰਘ, ਸੁਖਪਾਲ ਕੌਰ, ਕਰਮਜੀਤ ਕੌਰ ਖਿਲਾਫ ਧਾਰਾ 103, 333, 3(5) ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


author

Rakesh

Content Editor

Related News