2 ਅਕਤੂਬਰ ਤੋਂ ਲਗਾਤਾਰ 5 ਛੁੱਟੀਆਂ, ਜਾਣੋ ਕਿਹੜੇ-ਕਿਹੜੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
Monday, Sep 30, 2024 - 01:32 PM (IST)
ਜਲੰਧਰ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਅਕਤੂਬਰ ਮਹੀਨੇ ਜਿਥੇ ਦੁਸਹਿਰੇ ਸਣੇ ਕਈ ਅਹਿਮ ਤਿਉਹਾਰ ਆ ਰਹੇ ਹਨ। ਉਥੇ ਹੀ ਅਕਤੂਬਰ ਮਹੀਨੇ ਵਿੱਚ ਗਾਂਧੀ ਜਯੰਤੀ, ਦੁਸਹਿਰਾ ਤੇ ਦਿਵਾਲੀ ਵਰਗੇ ਤਿਉਹਾਰਾਂ ਮੌਕ ਕਈ ਜਨਤਕ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਦੌਰਾਨ ਜਿਥੇ ਸਕੂਲ ਕਾਲਜ਼ ਤੇ ਬੈਂਕ ਬੰਦ ਰਹਿਣਗੇ, ਉਥੇ ਹੀ ਸਰਕਾਰੀ ਦਫਤਰਾਂ ਵਿੱਚ ਵੀ ਛੁੱਟੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਵੀ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ।
ਅਕਤੂਬਰ ਮਹੀਨੇ ਦੀ ਜੇਕਰ ਗੱਲ ਕਰੀਏ ਤਾਂ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਇਸ ਮਹੀਨੇ ਵਿੱਚ ਪਹਿਲੀ ਛੁੱਟੀ ਮਹੀਨੇ ਦੇ ਦੂਜੇ ਦਿਨ ਭਾਵ 2 ਅਕਤੂਬਰ ਬੁੱਧਵਾਰ ਨੂੰ ਹੋਵੇਗੀ। ਇਸ ਦਿਨ ਗਾਂਧੀ ਜਯੰਤੀ ਕਾਰਨ ਦੇਸ਼ ਭਰ ਵਿੱਚ ਛੁੱਟੀ ਰਹੇਗੀ। ਜਿਸ ਕਾਰਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਵੀਰਵਾਰ 3 ਅਕਤੂਬਰ ਨੂੰ ਵੀ ਪੰਜਾਬ ਤੇ ਰਾਜਸਥਾਨ ਸੂਬੇ ਦੇ ਸਾਰੇ ਸਕੂਲ, ਕਾਲਜ, ਬੈਂਕ ਤੇ ਸਰਕਾਰੀ ਦਫਤਰ ਬੰਦ ਰਹਿਣਗੇ। ਕਿਉਂਕਿ ਇਸ ਦਿਨ ਮਹਾਰਾਜਾ ਅਗਰਸੇਨ ਦੀ ਜਯੰਤੀ ਹੈ, ਜਿਸ ਕਾਰਨ ਛੁੱਟੀ ਐਲਾਨੀ ਗਈ ਹੈ। ਜੇਕਰ ਤੁਸੀਂ ਇਸ ਤੋਂ ਬਾਅਦ ਕਿਸੇ ਵੀ ਤਰੀਕੇ 4 ਅਕਤੂਬਰ ਸ਼ੁੱਕਰਵਾਰ ਨੂੰ ਛੁੱਟੀ ਕਰ ਲੈਂਦੇ ਹੋ ਤਾਂ ਅਗ਼ਲੇ 2 ਦਿਨ ਭਾਵ 5 ਅਤੇ 6 ਅਕਤੂਬਰ ਨੂੰ ਸ਼ਨੀਵਾਰ ਅਤੇ ਐਤਵਾਰ ਪੈ ਰਿਹਾ ਹੈ। ਇਸ ਹਿਸਾਬ ਨਾਲ ਤੁਹਾਨੂੰ 5 ਛੁੱਟੀਆਂ ਇਕੱਠੀਆਂ ਮਿਲ ਸਕਦੀਆਂ ਹਨ।
ਇਸ ਤੋਂ ਬਾਅਦ 11 ਅਕਤੂਬਰ ਨੂੰ ਦੁਰਗਾ ਅਸ਼ਟਮੀ ਦੇ ਮੌਕੇ ‘ਤੇ ਕਈ ਸੂਬਿਆਂ ‘ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸਹਿਰੇ ਅਤੇ 31 ਅਕਤੂਬਰ ਨੂੰ ਦੀਵਾਲੀ ਮੌਕੇ ਦੇਸ਼ ਭਰ ਵਿੱਚ ਛੁੱਟੀ ਰਹੇਗੀ।