ਲੰਡਨ ਬ੍ਰਿਜ ਹਮਲੇ ਵਿਚ ਮਾਰੀ ਗਈ ਕੈਨੇਡੀਅਨ ਕੁੜੀ ਨੂੰ ਉਸ ਦੇ ਸ਼ਹਿਰ ''ਚ ਦਿੱਤੀ ਗਈ ਸ਼ਰਧਾਂਜਲੀ

06/12/2017 4:49:06 PM

ਵੈਨਕੂਵਰ— ਲੰਡਨ ਬ੍ਰਿਜ 'ਤੇ ਹੋਏ ਅੱਤਵਾਦੀ ਹਮਲੇ ਵਿਚ ਮਾਰੀ ਗਈ 30 ਸਾਲਾ ਕ੍ਰਿਸਟੀਨ ਆਰਚੀਬਾਲਡ ਨੂੰ ਬ੍ਰਿਟਿਸ਼ ਕੋਲੰਬੀਆ ਦੇ ਕਾਸਟਲੇਗਰ ਵਿਖੇ ਐਤਵਾਰ ਨੂੰ ਸ਼ਰਧਾਂਜਲੀ ਦਿੱਤੀ ਗਈ। ਕ੍ਰਿਸਟੀਨ ਆਪਣੇ ਮੰਗੇਤਰ ਨਾਲ ਲੰਡਨ ਘੁੰਮਣ ਗਈ ਸੀ, ਜਦੋਂ ਉਹ ਲੰਡਨ ਬ੍ਰਿਜ 'ਤੇ ਅੱਤਵਾਦੀਆਂ ਨੇ ਇਕ ਗਰੁੱਪ ਨੇ ਉਸ 'ਤੇ ਅਤੇ ਹੋਰ ਲੋਕਾਂ 'ਤੇ ਵੈਨ ਚੜ੍ਹਾ ਦਿੱਤੀ। ਇਸ ਹਮਲੇ ਵਿਚ ਮਾਰੇ ਜਾਣ ਵਾਲੇ 8 ਲੋਕਾਂ ਵਿਚ ਕ੍ਰਿਸਟੀਨ ਵੀ ਸ਼ਾਮਲ ਸੀ। 
ਕ੍ਰਿਸਟੀਨ ਨੂੰ ਸ਼ਰਧਾਂਜਲੀ ਦੇਣ ਲਈ ਲਗਭਗ 300 ਲੋਕ ਮਿਲੇਨੀਅਮ ਪਾਰਕ ਵਿਖੇ ਇਕੱਠੇ ਹੋਏ। ਕ੍ਰਿਸਟੀਨ ਦੀ ਯਾਦ ਅਤੇ ਸਨਮਾਨ ਵਿਚ ਕਈ ਲੋਕਾਂ ਨੇ ਫੰਡ ਦਿੱਤਾ। ਉਸ ਦੇ ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਈਚਾਰੇ ਦੇ ਲੋਕਾਂ ਦੀ ਮਦਦ ਕਰਕੇ ਤੁਸੀਂ ਉਸ ਦਾ ਸਨਮਾਨ ਕਰ ਸਕਦੇ ਹੋ। 


Kulvinder Mahi

News Editor

Related News