ਮਾਪਿਆਂ ਦਾ ਘਰ ਛੱਡ ਪ੍ਰੇਮੀ ਨਾਲ ਚਲੀ ਗਈ ਸੀ ਨਾਬਾਲਗ ਕੁੜੀ, ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

04/25/2024 1:35:37 PM

ਚੰਡੀਗੜ੍ਹ : ਨਾਬਾਲਗ ਕੁੜੀ ਜੇਕਰ ਸਮਝਦਾਰੀ ਦੀ ਉਮਰ 'ਚ ਆਪਣੀ ਇੱਛਾ ਨਾਲ ਮਾਪਿਆਂ ਦਾ ਘਰ ਛੱਡਦੀ ਹੈ ਤਾਂ ਉਸ ਦੇ ਪ੍ਰੇਮੀ 'ਤੇ ਅਗਵਾ ਦਾ ਮਾਮਲਾ ਨਹੀਂ ਬਣਦਾ। ਇਹ ਫ਼ੈਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸੁਣਾਇਆ ਹੈ। ਹਾਈਕੋਰਟ ਨੇ 17 ਸਾਲ ਦੀ ਕੁੜੀ ਦੇ ਅਗਵਾ ਦੇ ਦੋਸ਼ੀ ਪ੍ਰੇਮੀ ਨੂੰ ਜ਼ਮਾਨਤ ਦਿੰਦੇ ਹੋਏ ਇਹ ਹੁਕਮ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਅਤੇ ਵਿਆਹ ਲਈ ਮਜਬੂਰ ਕਰਨ ਦੀ ਸ਼ਿਕਾਇਤ 'ਤੇ ਫਤਿਹਗੜ੍ਹ ਸਾਹਿਬ ਪੁਲਸ ਨੇ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, Peak Time ਆਉਣ ਤੋਂ ਪਹਿਲਾਂ ਕਰੋ ਬਚਾਅ

ਪਟੀਸ਼ਨ ਕਰਤਾ ਨੇ ਦੱਸਿਆ ਕਿ ਉਸ ਦੀ ਪ੍ਰੇਮਿਕਾ ਨੇ ਮੈਜਿਸਟ੍ਰੇਟ ਸਾਹਮਣੇ ਬਿਆਨ ਦਿੱਤਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਪਟੀਸ਼ਨਰ ਨਾਲ ਗਈ ਸੀ। ਅਜਿਹੇ 'ਚ ਉਸ ਦੇ ਖ਼ਿਲਾਫ਼ ਅਗਵਾ ਦਾ ਮਾਮਲਾ ਨਹੀਂ ਬਣਦਾ ਹੈ। ਅਦਾਲਤ ਨੇ ਇਸ਼ ਪਟੀਸ਼ਨ 'ਤੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਾਨੂੰਨ ਦੇ ਮੁਤਾਬਕ ਇਹ ਸਪੱਸ਼ਟ ਹੈ ਕਿ ਆਈ. ਪੀ. ਸੀ. ਦੀ ਧਾਰ-363 ਤਹਿਤ ਅਪਰਾਧ ਸਾਬਿਤ ਕਰਨ ਲਈ ਇਹ ਸਾਬਿਤ ਕਰਨਾ ਜ਼ਰੂਰੀ ਹੈ ਕਿ ਦੋਸ਼ੀ ਨੇ ਨਾਬਾਲਗ ਨੂੰ ਉਸ ਦੇ ਮਾਪਿਆਂ ਤੋਂ ਜ਼ਬਰਨ ਅਲੱਗ ਕਰਨ ਦੀ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਮਾਮਲਿਆਂ ਸਬੰਧੀ ਜਾਣਕਾਰੀ ਕੀਤੀ ਜਨਤਕ

ਜਿੱਥੇ ਨਾਬਾਲਗ ਦੀ ਉਮਰ ਸਮਝਦਾਰੀ ਵਾਲੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਆਪਣੇ ਮਾਤਾ-ਪਿਤਾ ਦਾ ਘਰ ਛੱਡ ਦਿੰਦੀ ਹੈ ਤਾਂ ਦੋਸ਼ੀ 'ਤੇ ਅਗਵਾ ਦਾ ਮਾਮਲਾ ਨਹੀਂ ਬਣਦਾ। ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਪੀੜਤਾ 17 ਸਾਲ ਅਤੇ 4 ਮਹੀਨੇ ਦੀ ਹੈ ਅਤੇ ਇਹ ਉਮਰ ਸਮਝਦਾਰੀ ਵਾਲੀ ਹੈ। ਪੀੜਤਾ ਬਾਲਗ ਹੋਣ ਹੀ ਕਗਾਰ 'ਤੇ ਹੈ ਅਤੇ ਉਸ ਨੇ ਮੈਜਿਸਟ੍ਰੇਟ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਆਪਣੀ ਮਰਜ਼ੀ ਨਾਲ ਮਾਪਿਆਂ ਦਾ ਘਰ ਛੱਡਣ ਦੀ ਗੱਲ ਕਹੀ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਪਟੀਸ਼ਨਕਰਤਾ ਦੀ ਪੀੜਤਾ ਨੂੰ ਉਸ ਦੇ ਮਾਪਿਆਂ ਤੋਂ ਜ਼ਬਰਨ ਅਲੱਗ ਕਰਨ ਦੀ ਕੋਈ ਭੂਮਿਕਾ ਨਹੀਂ ਹੈ। ਇਸ ਲਈ ਪਟੀਸ਼ਨਕਰਤਾ 'ਤੇ ਕੋਈ ਮਾਮਲਾ ਨਹੀਂ ਬਣਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News