ਨਾਬਾਲਗ ਨਾਲ ਸਮੂਹਿਕ ਜਬਰ ਜ਼ਿਨਾਹ ਦੇ ਅਪਰਾਧ ''ਚ ਨੌਜਵਾਨ ਨੂੰ ਸੁਣਵਾਈ ਗਈ ਉਮਰ ਕੈਦ

04/20/2024 6:23:17 PM

ਪਟਨਾ (ਵਾਰਤਾ)- ਬਿਹਾਰ 'ਚ ਬੱਚਿਆਂ ਦੀ ਜਿਨਸੀ ਅਪਰਾਧ ਤੋਂ ਸੁਰੱਖਿਆ (ਪੋਕਸੋ) ਐਕਟ ਦੀ ਪਟਨਾ ਵਿਵਹਾਰਕ ਅਦਾਲਤ ਸਥਿਤ ਵਿਸ਼ੇਸ਼ ਅਦਾਲਤ ਨੇ ਨਾਬਾਲਗ ਨਾਲ ਸਮੂਹਿਕ ਜਬਰ ਜ਼ਿਨਾਹ ਦੇ ਅਪਰਾਧ 'ਚ ਇਕ ਨੌਜਵਾਨ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ। ਵਿਸ਼ੇਸ਼ ਜੱਜ ਕਮਲੇਸ਼ ਚੰਦਰ ਮਿਸ਼ਰਾ ਨੇ ਮਾਮਲੇ 'ਚ ਸੁਣਵਾਈ ਤੋਂ ਬਾਅਦ ਪਟਨਾ ਜ਼ਿਲ੍ਹੇ ਦੇ ਅਥਮਲਗੋਲਾ ਥਾਣਾ ਖੇਤਰ ਦੇ ਸਬਨੀਮਾ ਪਿੰਡ ਵਾਸੀ ਸ਼ਿਵਲੋਕ ਕੁਮਾਰ ਨੂੰ ਭਾਰਤੀ ਦੰਡਾਵਲੀ ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਅਧੀਨ ਦੋਸ਼ੀ ਕਰਾਰ ਦੇਣ ਤੋਂ ਬਾਅਦ ਇਹ ਸਜ਼ਾ ਸੁਣਾਈ ਹੈ। ਜੁਰਮਾਨੇ ਦੀ ਰਾਸ਼ੀ ਅਦਾ ਨਹੀਂ ਕਰਨ 'ਤੇ ਦੋਸ਼ੀ ਨੂੰ ਇਕ ਸਾਲ ਤਿੰਨ ਮਹੀਨੇ ਕੈਦ ਦੀ ਸਜ਼ਾ ਵੱਖ ਤੋਂ ਭੁਗਤਣੀ ਹੋਵੇਗੀ। ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। 

ਇਸ ਤੋਂ ਇਲਾਵਾ ਅਦਾਲਤ ਨੇ ਪੀੜਤਾ ਨੂੰ ਮੁਆਵਜ਼ੇ ਵੋਂ 5 ਲੱਖ ਰੁਪਏ ਦਿੱਤੇ ਜਾਣ ਦਾ ਨਿਰਦੇਸ਼ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਨੂੰ ਦਿੱਤਾ ਹੈ। ਵਿਸ਼ੇਸ਼ ਸਰਕਾਰੀ ਵਕੀਲ ਸੁਰੇਸ਼ ਚੰਦਰ ਪ੍ਰਸਾਦ ਨੇ ਦੱਸਿਆ ਕਿ ਸਾਲ 2021 'ਚ ਦੋਸ਼ੀ ਨੇ ਅਥਮਲਗੋਲਾ ਥਾਣਾ ਖੇਤਰ 'ਚ ਇਕ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤ ਕਰ ਕੇ ਉਸ ਦੀ ਵੀਡੀਓ ਬਣਾ ਲਈ। ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਇਕ ਦੁਕਾਨ 'ਚ ਬੁਲਾ ਕੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਸੀ। ਇਸ ਮਾਮਲੇ 'ਚ ਇਸਤਗਾਸਾ ਪੱਖ ਨੇ ਦੋਸ਼ ਸਾਬਿਤ ਕਰਨ ਲਈ ਅਦਾਲਤ 'ਚ 9 ਗਵਾਹਾਂ ਦਾ ਬਿਆਨ ਕਲਮਬੰਦ ਕਰਵਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


DIsha

Content Editor

Related News