ਬ੍ਰਿਜ ਸ਼ਰਮਾ ਨੂੰ JJP ਦੀ ਹਰਿਆਣਾ ਇਕਾਈ ਦਾ ਬਣਾਇਆ ਗਿਆ ਪ੍ਰਧਾਨ

Friday, Apr 26, 2024 - 04:28 PM (IST)

ਬ੍ਰਿਜ ਸ਼ਰਮਾ ਨੂੰ JJP ਦੀ ਹਰਿਆਣਾ ਇਕਾਈ ਦਾ ਬਣਾਇਆ ਗਿਆ ਪ੍ਰਧਾਨ

ਹਰਿਆਣਾ (ਭਾਸ਼ਾ)- ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਬ੍ਰਿਜ ਸ਼ਰਮਾ ਨੂੰ ਹਰਿਆਣਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮਹੀਨੇ ਦੀ ਸ਼ੁਰੂਆਤ 'ਚ ਜੇਜੇਪੀ ਦੀ ਹਰਿਆਣਾ ਇਕਾਈ ਦੇ ਮੁਖੀ ਨਿਸ਼ਾਨ ਸਿੰਘ ਨੇ ਪਾਰਟੀ ਛੱਡ ਦਿੱਤੀ ਸੀ।

ਪਾਰਟੀ ਦੇ ਇਕ ਬਿਆਨ ਅਨੁਸਾਰ ਸ਼ਰਮਾ ਕਰਨਾਲ ਦੇ ਰਹਿਣ ਵਾਲੇ ਹਨ। ਸਾਬਕਾ ਸੰਸਦ ਮੈਂਬਰ ਅਜੇ ਸਿੰਘ ਚੌਟਾਲਾ ਦੀ ਅਗਵਾਈ ਵਾਲੀ ਜੇਜੇਪੀ ਅਤੇ ਭਾਜਪਾ ਦਰਮਿਆਨ ਪਿਛਲੇ ਮਹੀਨੇ ਗਠਜੋੜ ਟੁੱਟ ਗਿਆ ਸੀ। ਜੇਜੇਪੀ ਨੇ ਐਲਾਨ ਕੀਤਾ ਸੀ ਕਿ ਉਹ 25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਹਰਿਆਣਾ 'ਚ ਆਪਣੇ ਉਮੀਦਵਾਰ ਉਤਾਰੇਗੀ। ਜੇਜੇਪੀ ਕੁਝ ਸੀਟ 'ਤੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News