ਪੰਜਾਬ 'ਚ BJP ਦੇ ਦੋਵੇਂ ਮੌਜੂਦਾ MP ਨਹੀਂ ਲੜਨਗੇ ਚੋਣ, ਦੂਜੀਆਂ ਪਾਰਟੀਆਂ ਦੇ 5 ਨੇਤਾਵਾਂ ਨੂੰ ਦਿੱਤੀ ਗਈ ਟਿਕਟ

Thursday, Apr 18, 2024 - 12:39 PM (IST)

ਲੁਧਿਆਣਾ (ਹਿਤੇਸ਼) : ਭਾਜਪਾ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਮੌਜੂਦਾ ਸੰਸਦ ਮੈਂਬਰਾਂ ਤੋਂ ਲੈ ਕੇ ਕੇਂਦਰੀ ਮੰਤਰੀਆਂ ਦੀ ਟਿਕਟ ਕੱਟਣ ਦਾ ਜੋ ਫਾਰਮੂਲਾ ਦੇਸ਼ ਭਰ 'ਚ ਅਪਣਾਇਆ ਜਾ ਰਿਹਾ ਹੈ, ਉਸ ਨੂੰ ਪੰਜਾਬ 'ਚ ਵੀ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਭਾਜਪਾ ਦੇ ਦੋਵੇਂ ਮੌਜੂਦਾ ਸੰਸਦ ਮੈਂਬਰ ਇਸ ਵਾਰ ਲੋਕ ਸਭਾ ਚੋਣ ਨਹੀਂ ਲੜ ਰਹੇ ਹਨ। ਹਾਲਾਂਕਿ ਇਨ੍ਹਾਂ ਵਿਚੋਂ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਪਹਿਲਾਂ ਹੀ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਜਿਥੋਂ ਤੱਕ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਸਵਾਲ ਹੈ, ਉਨ੍ਹਾਂ ਦੀ ਜਗ੍ਹਾ ਪਤਨੀ ਅਨੀਤਾ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ : PSEB 10ਵੀਂ ਜਮਾਤ ਵਾਲੇ ਹੋ ਜਾਣ ਤਿਆਰ, ਅੱਜ ਆ ਜਾਵੇਗਾ Result, ਇਕ ਕਲਿੱਕ 'ਤੇ ਇੰਝ ਕਰੋ ਚੈੱਕ

ਉਧਰ, ਭਾਜਪਾ ਵੱਲੋਂ ਹੁਣ ਤੱਕ ਕੀਤੀ ਗਈ 9 ਉਮੀਦਵਾਰਾਂ ਦੀ ਘੋਸ਼ਣਾ 'ਚੋਂ ਦੂਜੀਆਂ ਪਾਰਟੀਆਂ ਦੇ 5 ਨੇਤਾਵਾਂ ਨੂੰ ਟਿਕਟ ਦਿੱਤੀ ਗਈ ਹੈ। ਇਨ੍ਹਾਂ ਵਿਚ ਕਾਂਗਰਸ ਛੱਡਣ ਵਾਲੇ ਮੌਜੂਦਾ ਸੰਸਦ ਮੈਂਬਰਾਂ ਵਿਚ ਪਟਿਆਲਾ ਤੋਂ ਪਰਨੀਤ ਕੌਰ, ਲੁਧਿਆਣਾ ਤੋਂ ਰਵਨੀਤ ਬਿੱਟੂ, ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ, ਬਠਿੰਡਾ ਤੋਂ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਬਹੂ ਪਰਮਪਾਲ ਸਿੰਘ, ਖੰਡੂਰ ਸਾਹਿਬ ਤੋਂ ਮਨਜੀਤ ਸਿੰਘ ਮਿਆਂਵਿੰਡ ਦਾ ਨਾਮ ਸ਼ਾਮਲ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ Alert (ਵੀਡੀਓ)
ਅੰਮ੍ਰਿਤਸਰ 'ਚ ਲਗਾਤਾਰ ਦੂਜੀ ਵਾਰ ਸਾਬਕਾ ਰਾਜਨੀਤਕ ’ਤੇ ਲਾਇਆ ਗਿਆ ਹੈ ਦਾਅ
ਭਾਜਪਾ ਵੱਲੋਂ ਅੰਮ੍ਰਿਤਸਰ ਤੋਂ ਅਮਰੀਕਾ ਤੋਂ ਸਾਬਕਾ ਰਾਜਦੂਤ ਤਰਣਜੀਤ ਸੰਧੂ ਨੂੰ ਟਿਕਟ ਦਿੱਤੀ ਗਈ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਭਾਜਪਾ ਵੱਲੋਂ ਅੰਮ੍ਰਿਤਸਰ ਵਿਚ ਕਿਸੇ ਸਾਬਕਾ ਰਾਜਨੀਤਕ ’ਤੇ ਦਾਅ ਲਗਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਸਾਬਕਾ ਰਾਜਨੀਤਕ ਹਰਦੀਪ ਸਿੰਘ ਪੁਰੀ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਕੇਂਦਰ ਸਰਕਾਰ ਵਿਚ ਸ਼ਹਿਰੀ ਵਿਕਾਸ ਮੰਤਰੀ ਬਣਾ ਦਿੱਤਾ ਗਿਆ ਸੀ।
ਮਾਲਵਾ ਵਿਚ 4 ਉਮੀਦਵਾਰਾਂ ਦਾ ਐਲਾਨ ਹੈ ਬਾਕੀ
ਭਾਜਪਾ ਵੱਲੋਂ ਹੁਣ ਤੱਕ 9 ਸੀਟਾਂ ’ਤੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਗਈ ਹੈ, ਜਿਨ੍ਹਾਂ ਵਿਚ ਮਾਝਾ ਅਤੇ ਦੋਆਬਾ ਬੈਲਟ ਨੂੰ ਪੂਰੀ ਤਰ੍ਹਾਂ ਕਵਰ ਕਰ ਲਿਆ ਗਿਆ ਹੈ ਅਤੇ ਹੁਣ ਤੱਕ ਜਿਨ੍ਹਾਂ 4 ਸੀਟਾਂ ਸੰਗਰੂਰ, ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ ਅਤੇ ਫਿਰੋਜ਼ਪੁਰ ਵਿਚ ਉਮੀਦਵਾਰਾਂ ਦਾ ਫ਼ੈਸਲਾ ਨਹੀਂ ਹੋ ਸਕਿਆ, ਉਹ ਸਾਰੀਆਂ ਸੀਟਾਂ ਮਾਲਵਾ ਖੇਤਰ ਵਿਚ ਆਉਂਦੀਆਂ ਹਨ, ਜਿੱਥੇ ਆਉਣ ਵਾਲੇ ਦਿਨਾਂ ਵਿਚ ਦੂਜੀਆਂ ਪਾਰਟੀਆਂ ਦੇ ਕੁੱਝ ਨੇਤਾਵਾਂ ਦੇ ਸ਼ਾਮਲ ਹੋਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News