ਸਿਡਨੀ : ਤੇਜ਼ ਹਵਾਵਾਂ ਕਾਰਨ ਟਰੇਨ ''ਤੇ ਡਿੱਗਿਆ ਦਰੱਖਤ, ਯਾਤਰੀ ਹੋਏ ਪਰੇਸ਼ਾਨ

08/19/2018 3:56:29 PM

ਸਿਡਨੀ (ਏਜੰਸੀ)— ਪੱਛਮੀ ਸਿਡਨੀ 'ਚ ਇਕ ਯਾਤਰੀ ਟਰੇਨ ਕਈ ਘੰਟਿਆਂ ਤਕ ਰੁਕੀ ਰਹੀ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਤੇਜ਼ ਹਵਾਵਾਂ ਕਾਰਨ ਇਕ ਦਰੱਖਤ ਟੁੱਟ ਕੇ ਟਰੇਨ 'ਤੇ ਡਿੱਗ ਗਿਆ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਸਪਰਿੰਗਵੁੱਡ ਨੇੜੇ ਬਲੂ ਮਾਊਂਟੇਨ 'ਚ ਤੇਜ਼ ਹਵਾਵਾਂ ਚੱਲਣ ਕਾਰਨ ਇਕ ਦਰੱਖਤ ਦੀਆਂ ਟਹਿਣੀਆਂ ਤਾਰਾਂ ਅਤੇ ਟਰੇਨ 'ਤੇ ਡਿੱਗ ਗਈਆਂ ਅਤੇ ਇਸ ਕਾਰਨ ਟਰੇਨਾਂ ਪ੍ਰਭਾਵਿਤ ਹੋਈਆਂ। 

 

PunjabKesari


ਨਿਊ ਸਾਊਥ ਵੇਲਜ਼ ਦੇ ਟਰਾਂਸਪੋਰਟ ਵਿਭਾਗ ਨੇ ਟਵਿੱਟਰ ਪੇਜ਼ 'ਤੇ ਸਵੇਰ ਦੇ 11 ਵਜੇ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਖਰਾਬ ਮੌਸਮ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਇਸ ਕਾਰਨ ਲੋਕਾਂ ਨੂੰ ਆਪਣੀ ਮੰਜ਼ਲ ਤਕ ਜਾਣ 'ਚ ਦੇਰੀ ਹੋ ਸਕਦੀ ਹੈ। ਦੁਪਹਿਰ ਦੇ ਲਗਭਗ 1.30 ਵਜੇ ਟਰੇਨਲਿੰਕ ਵੈੱਸਟ ਵਲੋਂ ਜਾਣਕਾਰੀ ਦਿੱਤੀ ਗਈ ਕਿ ਲਿਥਗੋਅ ਤੋਂ ਸੈਂਟਰਲ ਸਰਵਿਸ ਵਿਖੇ ਜਾਣ ਵਾਲੇ ਲੋਕਾਂ ਨੂੰ 48 ਮਿੰਟ ਤੋਂ ਵਧੇਰੇ ਸਮੇਂ ਦੀ ਦੇਰੀ ਹੋ ਚੁੱਕੀ ਹੈ।


Related News