ਮਹਾਰਾਸ਼ਟਰ ਦੇ ਪਾਲਘਰ ਤੇ ਠਾਣੇ ਜ਼ਿਲ੍ਹਿਆਂ ''ਚ ਬੁਲੇਟ ਟਰੇਨ ਦਾ ਕੰਮ ਸ਼ੁਰੂ
Wednesday, Apr 10, 2024 - 05:27 AM (IST)
ਮੁੰਬਈ - ਮਹਾਰਾਸ਼ਟਰ ਦੇ ਪਾਲਘਰ ਅਤੇ ਠਾਣੇ ਜ਼ਿਲ੍ਹਿਆਂ ਵਿੱਚ ਬੁਲੇਟ ਟਰੇਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ 508 ਕਿਲੋਮੀਟਰ (ਕਿ.ਮੀ.) ਲੰਬੇ ਮੁੰਬਈ-ਅਹਿਮਦਾਬਾਦ ਕੋਰੀਡੋਰ ਦਾ ਹਿੱਸਾ ਹੈ। ਪ੍ਰਾਜੈਕਟ ਲਾਗੂ ਕਰਨ ਵਾਲੀ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਫਿਰੌਤੀ ਲਈ ਕੀਤਾ 4 ਸਾਲਾ ਬੱਚੀ ਨੂੰ ਅਗਵਾ, ਨਹੀਂ ਮਿਲਣ 'ਤੇ ਕਰ 'ਤਾ ਬੇਰਹਿਮੀ ਨਾਲ ਕਤਲ
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (NHSRCL) ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਇਹ ਕੰਮ ਮਹਾਰਾਸ਼ਟਰ-ਗੁਜਰਾਤ ਸਰਹੱਦ 'ਤੇ ਸ਼ਿਲਫਾਟਾ ਤੋਂ ਜਰੋਲੀ ਪਿੰਡ ਤੱਕ ਵਿਸਤ੍ਰਿਤ ਬੁਲੇਟ ਟਰੇਨ ਪ੍ਰੋਜੈਕਟ ਦੇ ਪੈਕੇਜ-ਸੀ3 ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ। ਰੀਲੀਜ਼ ਦੇ ਅਨੁਸਾਰ, 135 ਕਿਲੋਮੀਟਰ ਲੰਬੇ ਹਿੱਸੇ ਦੀ ਭੂ-ਤਕਨੀਕੀ ਜਾਂਚ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਖੇਤਰ ਵਿੱਚ ਦੋ ਪਹਾੜੀ ਸੁਰੰਗਾਂ 'ਤੇ ਕੰਮ ਸ਼ੁਰੂ ਹੋ ਗਿਆ ਹੈ। ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਕਈ ਥਾਵਾਂ ’ਤੇ ਨੀਂਹ ਭਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e