Jio Down: ਮੋਬਾਇਲ ਇੰਟਰਨੈੱਟ ਤੇ Jio Fiber ਦੀਆਂ ਸੇਵਾਵਾਂ ਠੱਪ, ਯੂਜ਼ਰਜ਼ ਹੋਏ ਪਰੇਸ਼ਾਨ, X ''ਤੇ ਕੀਤੀ ਸ਼ਿਕਾਇਤ

Thursday, Apr 11, 2024 - 05:41 PM (IST)

Jio Down: ਮੋਬਾਇਲ ਇੰਟਰਨੈੱਟ ਤੇ Jio Fiber ਦੀਆਂ ਸੇਵਾਵਾਂ ਠੱਪ, ਯੂਜ਼ਰਜ਼ ਹੋਏ ਪਰੇਸ਼ਾਨ, X ''ਤੇ ਕੀਤੀ ਸ਼ਿਕਾਇਤ

ਗੈਜੇਟ ਡੈਸਕ- ਜੀਓ ਦੀ ਸਰਵਿਸ ਨੂੰ ਲੈ ਕੇ ਕਈ ਖੇਤਰਾਂ ਤੋਂ ਸ਼ਿਕਾਇਤਾਂ ਆ ਰਹੀਆਂ ਹਨ। ਕਈ ਉਪਭੋਗਤਾਵਾਂ ਨੇ X ਪਲੇਟਫਾਰਮ (ਪੁਰਾਣਾ ਨਾਮ ਟਵਿੱਟਰ) 'ਤੇ ਜੀਓ ਦੀ ਸੇਵਾ ਬਾਰੇ ਸ਼ਿਕਾਇਤ ਕੀਤੀ। ਕਈ ਖੇਤਰਾਂ ਵਿੱਚ ਮੋਬਾਈਲ ਉਪਭੋਗਤਾ ਅਤੇ ਜੀਓ ਫਾਈਬਰ ਉਪਭੋਗਤਾ ਇੰਟਰਨੈਟ ਸੇਵਾ ਤੱਕ ਪਹੁੰਚ ਨਹੀਂ ਕਰ ਪਾ ਰਹੇ। ਇੰਨਾ ਹੀ ਨਹੀਂ ਕਈ ਯੂਜ਼ਰਜ਼ ਨੇ ਕਿਹਾ ਕਿ ਉਹ ਜੀਓ ਸਿਮ ਤੋਂ ਫੋਨ ਕਾਲ ਵੀ ਨਹੀਂ ਕਰ ਪਾ ਰਹੇ ਹਨ। ਰੀਅਲ ਟਾਈਮ ਆਊਟੇਜ ਰਿਪੋਰਟਿੰਗ ਵੈੱਬਸਾਈਟ ਡਾਊਨਡਿਟੇਕਟਰ ਨੇ ਵੀ ਇਸ ਆਊਟੇਜ ਬਾਰੇ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ।

ਦੁਪਹਿਰ 1 ਵਜੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਜੀਓ ਦੀ ਸਰਵਿਸ ਨੂੰ ਲੈ ਕੇ ਰਿਪੋਰਟ ਕੀਤਾ ਅਤੇ 800 ਤੋਂ ਵੱਧ ਲੋਕਾਂ ਨੇ ਇੱਥੇ ਰਿਪੋਰਟ ਕੀਤੀ ਹੈ। ਦੁਪਹਿਰ 2 ਵਜੇ ਦੇ ਕਰੀਬ, ਲਗਭਗ 51 ਫੀਸਦੀ ਲੋਕਾਂ ਨੂੰ JioFiber 'ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। 42 ਫੀਸਦੀ ਮੋਬਾਈਲ ਇੰਟਰਨੈਟ ਨੈੱਟਵਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ ਅਤੇ 7 ਫੀਸਦੀ ਕਾਲਾਂ ਤੋਂ ਪ੍ਰੇਸ਼ਾਨ ਸਨ।

ਕਈ ਯੂਜ਼ਰਜ਼ ਨੇ ਕੀਤੀ ਰਿਪੋਰਟ, ਕਿਹਾ ਗੇਮ ਵੀ ਨਹੀਂ ਖੇਡ ਪਾ ਰਹੇ

ਜੀਓ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਇੰਟਰਨੈੱਟ ਨਾ ਚੱਲਣ ਕਾਰਨ BGMI ਅਤੇ Free Fire MAX ਵਰਗੀਆਂ ਮੋਬਾਈਲ ਗੇਮਾਂ ਨਹੀਂ ਖੇਡ ਪਾ ਰਹੇ ਹਨ। ਕਈ ਯੂਜ਼ਰਜ਼ ਨੇ ਲਿਖਿਆ ਕਿ ਉਹ ਆਪਣੇ ਹੈਂਡਸੈੱਟ 'ਤੇ ਇੰਟਰਨੈੱਟ ਐਕਸੈਸ ਨਹੀਂ ਕਰ ਪਾ ਰਹੇ ਹਨ।

 

ਕਈ ਯੂਜ਼ਰਜ਼ ਨੇ ਸ਼ੇਅਰ ਕੀਤੇ ਸਕਰੀਨਸ਼ਾਟ

ਜੀਓ ਦੀ ਸਰਵਿਸ ਠੱਪ ਹੋਣ ਤੋਂ ਬਾਅਦ ਕਈ ਯੂਜ਼ਰਜ਼ ਨੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਅਤੇ ਜੀਓ ਕੇਅਰ ਨੂੰ ਟੈਗ ਵੀ ਕੀਤਾ। ਨਾਲ ਉਪਭੋਗਤਾਵਾਂ ਨੇ ਵੀ ਆਪਣੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ।


author

Rakesh

Content Editor

Related News