ਪੰਜਾਬ ''ਚ ਠੰਢੀਆਂ ਹਵਾਵਾਂ ਦਾ ਦੌਰ ਜਾਰੀ, ਬੂੰਦਾਬਾਂਦੀ ਨਾਲ ਤਾਪਮਾਨ ’ਚ 12 ਡਿਗਰੀ ਦੀ ਰਿਕਾਰਡ ਗਿਰਾਵਟ

04/30/2024 6:29:54 PM

ਜਲੰਧਰ (ਪੁਨੀਤ)–ਪਹਾੜਾਂ ਵਿਚ ਹੋਈ ਬਰਫਬਾਰੀ ਕਾਰਨ ਪੰਜਾਬ ਵਿਚ ਸਾਰਾ ਦਿਨ ਠੰਢੀਆਂ ਹਵਾਵਾਂ ਦਾ ਦੌਰ ਜਾਰੀ ਰਿਹਾ। ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾਬਾਂਦੀ ਨਾਲ ਤਾਪਮਾਨ ਵਿਚ 12 ਡਿਗਰੀ ਤਕ ਰਿਕਾਰਡ ਗਿਰਾਵਟ ਦਰਜ ਹੋਈ। ਅਪ੍ਰੈਲ ਦੇ ਮਹੀਨੇ ਦੇ ਆਖਰੀ ਦਿਨਾਂ ਵਿਚ ਇਸ ਤਰ੍ਹਾਂ ਦਾ ਮੌਸਮ ਹੈਰਾਨ ਕਰਨ ਵਾਲਾ ਕਿਉਂਕਿ ਭਿਆਨਕ ਗਰਮੀ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਅਤੇ ਹਵਾ ਵਿਚ ਠੰਢਕ ਕਾਰਨ ਅੱਜ ਏ. ਸੀ. ਦੀ ਵਰਤੋਂ ਕਰਨ ਦੀ ਲੋੜ ਨਹੀਂ ਪਈ। ਮੌਸਮ ਵਿਚ ਹੋਏ ਬਦਲਾਅ ਕਾਰਨ ਪੰਜਾਬ ਵਿਚ ਘੱਟ ਤੋਂ ਘੱਟ ਤਾਪਮਾਨ 19-20 ਡਿਗਰੀ ਤੋਂ ਹੇਠਾਂ ਚਲਾ ਗਿਆ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਘਰ ’ਚ ਇਕੱਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ

ਪਿਛਲੇ 3-4 ਦਿਨਾਂ ਤੋਂ ਪਹਾੜਾਂ ਵਿਚ ਲਗਾਤਾਰ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਉਧਰੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਨਾਲ ਪੰਜਾਬ ਦੀ ਹਵਾ ਵਿਚ ਨਮੀ ਦੀ ਮਾਤਰਾ ਵਧ ਗਈ ਹੈ, ਜਿਸ ਨਾਲ ਠੰਢਕ ਦਾ ਅਹਿਸਾਸ ਹੋਣ ਲੱਗਾ ਹੈ ਅਤੇ ਤਾਪਮਾਨ ਵਿਚ ਅਚਾਨਕ ਗਿਰਾਵਟ ਦਰਜ ਹੋਈ ਹੈ। ਜਲੰਧਰ ’ਚ ਘੱਟ ਤੋਂ ਘੱਟ ਤਾਪਮਾਨ 18-19 ਡਿਗਰੀ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 26-27 ਡਿਗਰੀ ਰਿਕਾਰਡ ਕੀਤਾ ਗਿਆ, ਜਦੋਂ ਕਿ ਕੁਝ ਦਿਨ ਪਹਿਲਾਂ ਤਕ ਜਲੰਧਰ ਦਾ ਤਾਪਮਾਨ 38 ਡਿਗਰੀ ਨੇੜੇ ਪਹੁੰਚ ਚੁੱਕਾ ਸੀ। ਪਠਾਨਕੋਟ ਵਿਚ 17-18 ਡਿਗਰੀ ਤਾਪਮਾਨ ਰਿਹਾ, ਜਦੋਂ ਕਿ ਸਭ ਤੋਂ ਘੱਟ ਤਾਪਮਾਨ ਫਿਰੋਜ਼ਪੁਰ ਜ਼ਿਲ੍ਹੇ ਵਿਚ 17 ਡਿਗਰੀ ਦੇ ਲੱਗਭਗ ਰਿਕਾਰਡ ਕੀਤਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਾ ਵੜਿੰਗ ਵਲੋਂ ਕਾਂਗਰਸ ਦੇ ਪੰਜੇ ਦੀ ਤੁਲਨਾ ਬਾਬਾ ਨਾਨਕ ਨਾਲ ਕਰਨ 'ਤੇ ਜਥੇਦਾਰ ਨੇ ਲਿਆ ਸਖ਼ਤ ਨੋਟਿਸ

ਮਹਾਨਗਰ ਜਲੰਧਰ ਵਿਚ ਸ਼ਨੀਵਾਰ ਰਾਤ ਨੂੰ ਮੌਸਮ ਦਾ ਮਿਜਾਜ਼ ਬਦਲ ਗਿਆ ਸੀ ਅਤੇ ਹਲਕੀ ਬੂੰਦਾਬਾਂਦੀ ਸ਼ੁਰੂ ਹੋਣ ਦੀ ਸੰਭਾਵਨਾ ਬਣ ਚੁੱਕੀ ਸੀ। ਸਵੇਰ ਸਮੇਂ ਤੇਜ਼ ਬਾਰਿਸ਼ ਨੇ ਦਸਤਕ ਦਿੱਤੀ, ਜਦੋਂ ਕਿ ਕੁਝ ਦੇਰ ਬਾਅਦ ਬਾਰਿਸ਼ ਰੁਕਣ ਦੇ ਬਾਵਜੂਦ ਤਾਪਮਾਨ ਇਕਦਮ ਹੇਠਾਂ ਚਲਾ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅਗਾਊਂ ਅਨੁਮਾਨ ਮੁਤਾਬਕ ਮੰਗਲਵਾਰ ਯਾਨੀ ਅੱਜ ਧੁੱਪ ਨਿਕਲੇਗੀ ਪਰ ਪਹਾੜਾਂ ਵਿਚ ਹੋਣ ਵਾਲੇ ਮੌਸਮ ਦੇ ਬਦਲਾਅ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਮੌਸਮ ਦਾ ਮਿਜਾਜ਼ ਅਚਾਨਕ ਬਦਲ ਸਕਦਾ ਹੈ।

ਇਹ ਵੀ ਪੜ੍ਹੋ-  ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸਥੱਰ, ਨੌਜਵਾਨ ਗ੍ਰੰਥੀ ਸਮੇਤ ਦੋ ਦੀ ਮੌਕੇ 'ਤੇ ਮੌਤ

ਮੰਡੀਆਂ ’ਚ ਪਈ ਫਸਲ ਦੇ ਰੱਖ-ਰਖਾਅ ’ਚ ਕਮੀ

ਮੰਡੀਆਂ ਵਿਚ ਖੁੱਲ੍ਹੇ ਵਿਚ ਪਈਆਂ ਕਣਕ ਦੀਆਂ ਬੋਰੀਆਂ ਬਾਰਿਸ਼ ਵਿਚ ਭਿੱਜਦੀਆਂ ਦੇਖਣ ਨੂੰ ਮਿਲੀਆਂ। ਇਥੇ ਕਈ ਸ਼ੈੱਡ ਹੋਣ ਦੇ ਬਾਵਜੂਦ ਬੋਰੀਆਂ ਨੂੰ ਖੁੱਲ੍ਹੇ ਵਿਚ ਰੱਖ ਦਿੱਤਾ ਜਾਂਦਾ ਹੈ, ਜਿਸ ਕਾਰਨ ਅਚਾਨਕ ਬਾਰਿਸ਼ ਆਉਣ ਤੋਂ ਬਾਅਦ ਬੋਰੀਆਂ ਭਿੱਜ ਜਾਂਦੀਆਂ ਹਨ ਅਤੇ ਫਸਲ ਦਾ ਨੁਕਸਾਨ ਹੁੰਦਾ ਹੈ। ਇਸ ਬਾਰੇ ਕਈ ਖਬਰਾਂ ਛਪ ਚੁੱਕੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਉਚਿਤ ਕਦਮ ਨਹੀਂ ਚੁੱਕੇ ਜਾਂਦੇ। ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਬਦਲਣ ਦੀ ਸੰਭਾਵਨਾ ਬਣ ਰਹੀ ਸੀ, ਇਸ ਲਈ ਸਬੰਧਤ ਵਿਭਾਗ ਨੂੰ ਕਣਕ ਦੀ ਫਸਲ ਦੇ ਰੱਖ-ਰਖਾਅ ਦਾ ਉਚਿਤ ਪ੍ਰਬੰਧ ਕਰ ਲੈਣਾ ਚਾਹੀਦਾ ਸੀ ਤਾਂ ਕਿ ਬਾਰਿਸ਼ ਆਉਣ ’ਤੇ ਕੋਈ ਨੁਕਸਾਨ ਨਾ ਹੁੰਦਾ।

ਇਹ ਵੀ ਪੜ੍ਹੋ-  ਪਾਕਿਸਤਾਨ ’ਚ ਫਿਰੌਤੀ ਨਾ ਦੇਣ ’ਤੇ ਅਗਵਾਕਾਰਾਂ ਨੇ 13 ਸਾਲਾ ਮੁੰਡੇ ਦਾ ਕੀਤਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News