ਹੈਰਾਨੀਜਨਕ! ਮਿਲ ਗਿਆ ਦੁਨੀਆ ਦਾ ‘ਸਭ ਤੋਂ ਡੂੰਘਾ ਖੱਡਾ’

Wednesday, May 08, 2024 - 11:21 AM (IST)

ਹੈਰਾਨੀਜਨਕ! ਮਿਲ ਗਿਆ ਦੁਨੀਆ ਦਾ ‘ਸਭ ਤੋਂ ਡੂੰਘਾ ਖੱਡਾ’

ਇੰਟਰਨੈਸ਼ਨਲ ਡੈਸਕ- ਦੁਨੀਆ ਦਾ ਸਭ ਤੋਂ ਡੂੰਘਾ ਖੱਡਾ ਵਿਗਿਆਨੀਆਂ ਨੂੰ ਲੱਭ ਗਿਆ ਹੈ। ਇਹ ਮੈਕਸੀਕੋ ਦੇ ਯੂਕਾਟਨ ਟਾਪੂ ’ਤੇ ਚੇਤੁਮਲ ਖਾੜੀ ’ਚ ਹੈ। ਇਸ ਦਾ ਨਾਂ ਹੈ ਤਾਮ ਜਾ ਬਲੂ ਹੋਲ। ਹੁਣ ਤੱਕ ਵਿਗਿਆਨਕ ਇਸ ਦੀ ਡੂੰਘਾਈ ਨੂੰ ਨਹੀਂ ਨਾਪ ਸਕੇ ਹਨ ਪਰ ਸ਼ੁਰੂਆਤੀ ਗਣਨਾ ਅਨੁਸਾਰ ਇਹ ਲਗਭਗ 1380 ਫੁੱਟ ਡੂੰਘਾ ਹੈ। ਉਹ ਵੀ ਸਮੁੰਦਰ ਦੀ ਸਤ੍ਹਾ ਦੇ ਹੇਠਾਂ ਭਾਵ ਇਸ ਦਾ ਸਿੱਧਾ ਕੁਨੈਕਸ਼ਨ ਪਾਤਾਲ ਨਾਲ ਹੈ। ਵਿਗਿਆਨੀ ਅਜੇ ਤੱਕ ਇਸ ਦੇ ਬਾਟਮ ਤੱਕ ਨਹੀਂ ਪਹੁੰਚ ਸਕੇ ਹਨ।

ਇਸ ਤੋਂ ਪਹਿਲਾਂ ਸਭ ਤੋਂ ਡੂੰਘੇ ਖੱਡੇ ਦਾ ਰਿਕਾਰਡ ਦੱਖਣੀ ਚੀਨ ਸਾਗਰ ’ਚ ਮੌਜੂਦ ਡ੍ਰੈਗਨ ਹੋਲ ਦੇ ਨਾਂ ਸੀ। ਇਹ 990 ਫੁੱਟ ਡੂੰਘਾ ਸੀ ਜਦਕਿ ਤਾਮ ਜਾ ਬਲੂ ਹੋਲ ਚੀਨ ਦੇ ਖੱਡੇ ਤੋਂ 390 ਫੁੱਟ ਜ਼ਿਆਦਾ ਡੂੰਘਾ ਹੈ। ਪਿਛਲੇ ਸਾਲ 6 ਦਸੰਬਰ ਨੂੰ ਸਕੂਬਾ ਡਾਈਵਰਸ ਨੇ ਇਸ ਖੱਡੇ ਦੀ ਖੋਜ ਕੀਤੀ, ਜਿਸ ਬਾਰੇ ਇਸ ਸਾਲ 29 ਅਪ੍ਰੈਲ ਨੂੰ ਫਰੰਟੀਅਰਸ ਇਨ ਮਰੀਨ ਸਾਇੰਸ ਜਰਨਲ ’ਚ ਰਿਪੋਰਟ ਛਪੀ ਹੈ। ਵਿਗਿਆਨਿਕਾਂ ਨੇ ਇਸ ਦੀ ਡੂੰਘਾਈ ਨਾਪਣ ਲਈ ਕੰਡਕਟਵਿਟੀ, ਟੈਂਪਰੇਚਰ ਐਂਡ ਡੈਪਥ ਪ੍ਰੋਫਾਈਲਰ ਤਕਨੀਕ ਦੀ ਵਰਤੋਂ ਕੀਤੀ। ਇਸ ਨਾਲ ਸਮੁੰਦਰ ਦੇ ਹੇਠਾਂ ਦੀ ਸਤ੍ਹਾ ਦਾ ਰੀਅਲ ਟਾਈਮ ਡਾਟਾ ਮਿਲਦਾ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਡੂੰਘਾ ਬਲੂ ਹੋਲ ਹੈ, ਜਿਸ ਦੀ ਤਲ ਤੱਕ ਅਜੇ ਕੋਈ ਗੋਤਾਖੋਰ ਜਾਂ ਸਬਮਰੀਨ ਜਾ ਨਹੀਂ ਸਕੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸ਼੍ਰੀਲੰਕਾ ਨੇ ਭਾਰਤ ਤੇ ਚੋਣਵੇਂ ਦੇਸ਼ਾਂ ਲਈ 'ਵੀਜ਼ਾ' ਸਬੰਧੀ ਦਿੱਤੀ ਵੱਡੀ ਸਹੂਲਤ

ਕੀ ਹੁੰਦੇ ਹਨ ਬਲੂ ਹੋਲ?

CTD ਪ੍ਰੋਫਾਈਲਰ ਨਾਲ ਇਹ ਵੀ ਪਤਾ ਲੱਗਾ ਹੈ ਕਿ 1312 ਫੁੱਟ ਦੀ ਗਹਿਰਾਈ ’ਚ ਇਸ ਖੱਡੇ ਤੋਂ ਕਈ ਗੁਫਾਵਾਂ ਅਤੇ ਸੁਰੰਗਾਂ ਵੀ ਨਿਕਲਦੀਆਂ ਹਨ, ਜੋ ਆਪਸ ’ਚ ਜੁੜੀਆਂ ਹੋਈਆਂ ਹਨ। ਇਥੇ ਤਾਪਮਾਨ ਅਤੇ ਸੈਲਿਨਿਟੀ ਭਾਵ ਨਮਕ ਦੀ ਮਾਤਰਾ ਕੈਰੀਬੀਅਨ ਸਾਗਰ ਦੇ ਵਾਂਗ ਹੈ। ਬਲੂ ਹੋਲ ਭਾਵ ਸਿੰਕਹੋਲ ਪਰ ਇਹ ਪਾਣੀ ਦੇ ਅੰਦਰ ਹੁੰਦੇ ਹਨ। ਇਹ ਜ਼ਮੀਨ ਦੇ ਅੰਦਰ ਵਰਟੀਕਲ ਖੱਡੇ ਹੁੰਦੇ ਹਨ, ਜੋ ਬਾਅਦ ’ਚ ਹੇਠਾਂ ਸੁਰੰਗਾਂ ਦੇ ਜਾਲ ਨਾਲ ਜੁੜੇ ਹੁੰਦੇ ਹਨ ਜਾਂ ਫਿਰ ਕਦੇ-ਕਦੇ ਨਹੀਂ ਵੀ ਜੁੜੇ ਹੁੰਦੇ।

ਇਨ੍ਹਾਂ ਦੇ ਤਲ ’ਚ ਆਮ ਤੌਰ ’ਤੇ ਲਾਈਮਸਟੋਨ, ਮਾਰਬਲ ਅਤੇ ਜਿਪਸਮ ਪਾਇਆ ਜਾਂਦਾ ਹੈ। ਅਜਿਹਾ ਹੀ ਇਕ ਪ੍ਰਸਿੱਧ ਬਲੂ ਹੋਲ ਬਹਾਮਾਸ ਦਾ ਡੀਂਜ਼ ਬਲੂ ਹੋਲ ਹੈ। ਮਿਸਰ ਦਾ ਦਹਾਬ ਬਲੂ ਹੋਲ ਜਾਂ ਬੇਲੀਜ਼ ਦਾ ਗ੍ਰੇਟ ਬਲੂ ਹੋਲ ਹੈ ਵਿਗਿਆਨਿਕਾਂ ਨੇ ਲਿਖਿਆ ਹੈ ਕਿ ਇਸ ਖੱਡੇ ਦੀ ਅਸਲੀ ਡੂੰਘਾਈ ਪਤਾ ਕਰਨ ’ਚ ਥੋੜਾ ਸਮਾਂ ਹੋਰ ਲੱਗ ਸਕਦਾ ਹੈ ਕਿਉਂਕਿ ਸਾਡੇ ਯੰਤਰ ਓਨੀ ਡੂੰਘਾਈ ਤਕ ਨਹੀਂ ਜਾ ਸਕਦੇ। CTD ਪ੍ਰੋਫਾਈਲਰ 1640 ਫੁਟ ਤੱਕ ਜਾ ਸਕਦਾ ਹੈ ਪਰ ਅੰਡਰਵਾਟਰ ਕਰੰਟ ਦੀ ਵਜ੍ਹਾ ਨਾਲ ਉਸ ਦੀ ਕੇਬਲ ਟੁੱਟਣ ਦਾ ਖਤਰਾ ਸੀ ਇਸ ਲਈ ਉਸ ਨੂੰ 1380 ਫੁੁੱਟ ਤੋਂ ਵਾਪਸ ਖਿੱਚ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News