ਬਠਿੰਡਾ ਜ਼ਿਲ੍ਹੇ ''ਚ ਜਾਰੀ ਹੋਈ ਟ੍ਰੈਫਿਕ ਐਡਵਾਈਜ਼ਰੀ, ਬਦਲ ਗਿਆ ਰੂਟ ਪਲਾਨ, ਇੱਧਰ ਆਉਣ ਤੋਂ ਪਹਿਲਾਂ...
Monday, Nov 17, 2025 - 11:47 AM (IST)
ਬਠਿੰਡਾ (ਵਿਜੇ ਵਰਮਾ) : ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ 17 ਨਵੰਬਰ 2025 ਨੂੰ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਸ਼ੋਅ ਦੇ ਸਬੰਧ ਵਿਚ ਜ਼ਿਲ੍ਹਾ ਪੁਲਸ ਵੱਲੋਂ ਸਾਰੇ ਰੂਟਾਂ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਲਾਈਟ ਐਂਡ ਸਾਊਂਡ ਸ਼ੋਅ ਦਾ ਸਮਾਂ ਸ਼ਾਮ 6 ਤੋਂ 7 ਵਜੇ ਤੱਕ ਰਹੇਗਾ। ਇਸ ਮੌਕੇ ਐੱਸ. ਐੱਸ. ਪੀ. ਨੇ ਦੱਸਿਆ ਕਿ ਸਮਾਗਮ ਨੂੰ ਮੁੱਖ ਰੱਖਦਿਆਂ ਆਉਣ ਵਾਲੀਆਂ ਸੰਭਾਵਿਤ ਭੀੜਾਂ ਅਤੇ ਵਧੇਰੇ ਟ੍ਰੈਫਿਕ ਨੂੰ ਦੇਖਦੇ ਹੋਏ ਕੁੱਝ ਮੁੱਖ ਰੂਟਾਂ ’ਤੇ ਟ੍ਰੈਫਿਕ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲਾਰਡ ਰਾਮਾ ਸਕੂਲ (ਗੇਟ ਨੰਬਰ 5), ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਟਰੱਕ ਯੂਨੀਅਨ ਬਠਿੰਡਾ, ਮਹਾਂਵੀਰ ਦਲ ਹਸਪਤਾਲ ਅਤੇ ਪਿੰਡ ਜੈਪਾਲਗੜ੍ਹ, ਨੇੜੇ ਖੇਡ ਸਟੇਡੀਅਮ ’ਚ ਪਾਰਕਿੰਗ ਵਿਵਸਥਾ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰ ਰਹਿਣ ਸਾਵਧਾਨ! PSPCL ਨੇ ਲਿਆ ਵੱਡਾ ਫ਼ੈਸਲਾ, ਹੁਣ ਗਲਤੀ ਨਾਲ ਵੀ...
ਉਨ੍ਹਾਂ ਅੱਗੇ ਦੱਸਿਆ ਕਿ ਭਾਰੀ ਟ੍ਰੈਫਿਕ ਵਾਲੇ ਰਸਤੇ ਜਿਸ ਵਿਚ ਬੱਸ ਸਟੈਂਡ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਬੈਂਕ ਵਾਲਾ ਚੌਕ ਅਤੇ ਫੌਜੀ ਚੌਂਕ ਤੋਂ ਬੀਬੀ ਵਾਲਾ ਚੌਂਕ ਸ਼ਾਮਲ ਹਨ। ਇਸ ਤੋਂ ਇਲਾਵਾ, ਟੀ-ਪੁਆਇੰਟ (ਨੇੜੇ ਕ੍ਰਿਸ਼ਨਾ ਕਾਂਟੀਨੈਂਟਲ) ਤੋਂ ਹਨੂੰਮਾਨ ਚੌਂਕ ਵਾਹਨਾਂ ਲਈ ਬੰਦ ਰਹੇਗਾ, ਜੋ ਕਿ ਕੇਵਲ ਪੈਦਲ ਯਾਤਰੀਆਂ ਲਈ ਖੁੱਲ੍ਹਾ ਹੋਵੇਗਾ। ਇਸ ਦੇ ਨਾਲ ਹੀ ਟੀ-ਪੁਆਇੰਟ (ਕਪਿਲਾ ਹਸਪਤਾਲ) ਤੋਂ ਭੱਟੀ ਰੋਡ ਤਕ ਸੜਕ ਦਾ ਸਿਰਫ ਇਕ ਪਾਸਾ ਖੁੱਲ੍ਹਾ ਰਹੇਗਾ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਬੰਧਾਂ ਵਿਚ ਸਹਿਯੋਗ ਦੇਣ ਅਤੇ ਸੰਭਵ ਹੋਵੇ ਤਾਂ ਬਦਲ ਵਾਲੇ ਰਸਤੇ ਵਰਤਣ। ਨਾਲ ਹੀ ਕਿਸੇ ਵੀ ਐਮਰਜੈਂਸੀ ਜਾਂ ਸਹਾਇਤਾ ਲਈ ਬਠਿੰਡਾ ਪੁਲਸ 24×7 ਸੇਵਾ ਵਿਚ ਹਾਜ਼ਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
