ਫਰੀਦਕੋਟ ''ਚ ਫੜਿਆ ਗਿਆ ਸ਼ਾਤਰ ਜਨਾਨੀਆਂ ਦਾ ਗੈਂਗ, ਅਸ਼ਲੀਲ ਵੀਡੀਓ...
Saturday, Nov 15, 2025 - 02:06 PM (IST)
ਫਰੀਦਕੋਟ (ਜਗਤਾਰ) : ਫਰੀਦਕੋਟ ਦਾ ਇਕ ਵਪਾਰੀ ਜੋ ਕਿ ਇਕ ਧਾਰਮਿਕ ਸੰਸਥਾ ਦਾ ਅਹੁਦੇਦਾਰ ਵੀ ਹੈ ਵੱਲੋਂ ਪੁਲਸ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇਕ ਮਹਿਲਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਬਲੈਕ ਕੀਤਾ ਗਿਆ। ਵਪਾਰੀ ਨੇ ਸ਼ਿਕਾਇਤ ਵਿਚ ਕਿਹਾ ਕਿ ਇਕ ਔਰਤ ਨੇ ਆਸ਼ਰਮ ਵਿਚ ਗਲਤ ਕੰਮ ਹੋਣ ਦੀ ਵੀਡੀਓ ਉਸ ਕੋਲ ਹੋਣ ਦਾ ਡਰਾਵਾ ਦਿੱਤਾ ਅਤੇ ਮਿਲ ਕੇ ਇਹ ਵੀਡੀਓ ਦਿਖਾਉਣ ਦੀ ਗੱਲ ਕਹੀ ਅਤੇ ਜਦੋਂ ਉਹ ਮਹਿਲਾ ਨੂੰ ਮਿਲਿਆ ਤਾਂ ਉਸ ਕੋਲ ਕੋਈ ਸਬੂਤ ਨਹੀਂ ਸੀ। ਇਸ ਤੋਂ ਬਾਅਦ ਵਪਾਰੀ ਨੂੰ ਉਕਤ ਮਹਿਲਾ ਨਾਲ ਗਲਤ ਸੰਬੰਧ ਹੋਣ ਦਾ ਡਰਾਵਾ ਦੇ ਕੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਮਹਿਲਾ ਨਾਲ ਕੁੱਝ ਹੋਰ ਵਿਅਕਤੀ ਵੀ ਮਿਲ ਗਏ ਅਤੇ ਉਸ ਨੂੰ ਬਦਨਾਮ ਕਰਨ ਦਾ ਡਰਾਵਾ ਦੇ ਕੇ 15 ਲੱਖ ਰੁਪਏ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
ਉਨ੍ਹਾਂ ਦੱਸਿਆ ਕਿ ਮਗਰੋਂ ਇਕ ਹੋਟਲ 'ਚ ਬੈਠ ਕੇ ਗੱਲ ਹੋਈ ਅਤੇ 8 ਲੱਖ ਰੁਪਏ ਦੇਣ ਦਾ ਸੌਦਾ ਹੋਇਆ। ਇਸ ਦੌਰਾਨ ਉਨ੍ਹਾਂ ਨੇ ਪੁਲਸ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕਰਕੇ ਜਾਣੂ ਕਰਵਾਇਆ। ਪੁਲਸ ਨੇ ਕਾਰਵਾਈ ਕਰਦੇ ਹੋਏ ਪੈਸੇ ਦੇਣ ਸਮੇਂ ਬਲੈਕਮੇਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਸ਼ਨਾਖਤ 'ਤੇ ਕੁਲ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ 'ਚ ਤਿੰਨ ਔਰਤਾਂ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕੇ ਫੜੇ ਗਏ ਮੁਲਜ਼ਮਾਂ 'ਚੋਂ ਦੋ ਸਾਬਕਾ ਕਾਂਗਰਸੀ ਸਰਪੰਚ ਹਨ ਜਦਕਿ ਇਕ ਮੁਲਜ਼ਮ ਕਾਂਗਰਸ ਦਾ ਮੌਜੂਦਾ ਪੰਚਾਇਤ ਮੈਂਬਰ ਹੈ। ਫਿਲਹਾਲ ਪੁਲਸ ਵੱਲੋਂ ਇਸ ਗਿਰੋਹ ਦੇ ਸਾਰੇ ਮੈਬਰਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਵਧੇਰੇ ਪੁੱਛਗਿੱਛ ਕਰਕੇ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਗਿਰੋਹ ਵੱਲੋਂ ਹੋਰ ਕਿਸ-ਕਿਸ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, Audi ਨਾਲ ਟੱਕਰ ਤੋਂ ਬਾਅਦ ਪਿਆ ਚੀਕ-ਚਿਹਾੜਾ, 3 ਲੋਕਾਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
