ਚੰਡੀਗੜ੍ਹ ''ਚ ਸ਼ਨੀਵਾਰ ਦੀ ਰਾਤ ਰਹੀ ਸਭ ਤੋਂ ਠੰਡੀ, 12 ਡਿਗਰੀ ਤੋਂ ਹੇਠਾ ਡਿੱਗਿਆ ਪਾਰਾ

Monday, Nov 10, 2025 - 02:03 PM (IST)

ਚੰਡੀਗੜ੍ਹ ''ਚ ਸ਼ਨੀਵਾਰ ਦੀ ਰਾਤ ਰਹੀ ਸਭ ਤੋਂ ਠੰਡੀ, 12 ਡਿਗਰੀ ਤੋਂ ਹੇਠਾ ਡਿੱਗਿਆ ਪਾਰਾ

ਚੰਡੀਗੜ੍ਹ (ਰੋਹਾਲ) : ਸ਼ਹਿਰ 'ਚ ਸ਼ਨੀਵਾਰ ਦੀ ਰਾਤ ਇਸ ਵਾਰ ਸਰਦੀਆਂ ਦੇ ਮੌਸਮ ਦੀ ਸਭ ਤੋਂ ਠੰਡੀ ਰਾਤ ਰਹੀ। ਸ਼ੁੱਕਰਵਾਰ ਰਾਤ ਨੂੰ ਤਾਪਮਾਨ 12 ਡਿਗਰੀ ਤੋਂ ਹੇਠਾਂ ਡਿੱਗਣ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਤਾਪਮਾਨ 11 ਡਿਗਰੀ ਤੱਕ ਡਿੱਗ ਗਿਆ। ਤਾਪਮਾਨ ਵਿਚ ਇਸ ਗਿਰਾਵਟ ਦਾ ਪ੍ਰਭਾਵ ਸੂਰਜ ਡੁੱਬਣ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਬਣਿਆ ਰਿਹਾ। ਹਾਲਾਂਕਿ ਸੂਰਜ ਸਵੇਰੇ 7 ਵਜੇ ਤੋਂ ਪਹਿਲਾਂ 6:45 ਵਜੇ ਦੇ ਆਸ-ਪਾਸ ਚੜ੍ਹ ਰਿਹਾ ਹੈ ਪਰ ਸੂਰਜ ਚੜ੍ਹਨ ਤੋਂ ਬਾਅਦ ਮੌਸਮ ਸਵੇਰੇ 10 ਵਜੇ ਤੱਕ ਠੰਡਾ ਰਿਹਾ ਹੈ।

ਰਾਤ ਦੇ ਤਾਪਮਾਨ ਵਿਚ ਗਿਰਾਵਟ ਦੇ ਨਤੀਜੇ ਵਜੋਂ ਠੰਡ ਦਿਨ ਦੇ ਤਾਪਮਾਨ ਨੂੰ ਵੱਧਣ ਤੋਂ ਵੀ ਰੋਕ ਰਹੀ ਹੈ। ਦੁਪਹਿਰ ਦੀ ਧੁੱਪ ਦੇ ਬਾਵਜੂਦ ਸ਼ਹਿਰ ਦਾ ਤਾਪਮਾਨ 28 ਡਿਗਰੀ ਤੋਂ ਵੱਧ ਨਹੀਂ ਹੋਇਆ। ਟ੍ਰਾਈਸਿਟੀ ਵਿਚ ਮੌਸਮ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ। ਇਹ ਰਾਹਤ ਦੀ ਗੱਲ ਹੈ ਕਿ ਟ੍ਰਾਈਸਿਟੀ ਸਮੇਤ ਚੰਡੀਗੜ੍ਹ ਦੀ ਹਵਾ ਵਿਚ ਪ੍ਰਦੂਸ਼ਣ ਕਾਫ਼ੀ ਹੱਦ ਤੱਕ ਘਟ ਗਿਆ ਹੈ।


author

Babita

Content Editor

Related News