ਪੰਜਾਬ ਪਹੁੰਚੀ ਕੇਂਦਰੀ ਟੀਮ, ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਕੀਤਾ ਦੌਰਾ

Thursday, Nov 13, 2025 - 02:12 PM (IST)

ਪੰਜਾਬ ਪਹੁੰਚੀ ਕੇਂਦਰੀ ਟੀਮ, ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਕੀਤਾ ਦੌਰਾ

ਖੰਨਾ (ਬਿਪਨ): ਕੇਂਦਰੀ ਟੀਮ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕੀਤਾ। ਟੀਮ ਦੀ ਅਗਵਾਈ ਫੂਡ ਸਪਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਜੈ ਪਾਟਿਲ ਕਰ ਰਹੇ ਸਨ। ਉਨ੍ਹਾਂ ਦੇ ਨਾਲ ਐੱਫ.ਸੀ.ਆਈ. ਦੇ ਅਧਿਕਾਰੀ ਵੀ ਸਨ। ਟੀਮ ਨੇ ਖੰਨਾ ਮੰਡੀ ਵਿਖੇ ਆੜ੍ਹਤੀਆਂ, ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰਕੇ ਮੁਸ਼ਕਲਾਂ ਸੁਣੀਆਂ। ਪੰਜਾਬ ਅੰਦਰ ਝੋਨਾ ਰੱਖਣ ਲਈ ਥਾਂ ਦੀ ਘਾਟ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਹੁਣ ਕੀਤੀ ਇਹ 'ਗ਼ਲਤੀ' ਤਾਂ ਕੱਟਿਆ ਜਾਵੇਗਾ 25 ਹਜ਼ਾਰ ਰੁਪਏ ਦਾ ਚਾਲਾਨ, FIR ਵੀ ਹੋਵੇਗੀ ਦਰਜ

ਇਸ ਦੇ ਨਾਲ ਹੀ ਟੀਮ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਢਾਈ ਫ਼ੀਸਦੀ ਆੜ੍ਹਤ ਦੀ ਮੰਗ ਵੀ ਛੇਤੀ ਪੂਰੀ ਕੀਤੀ ਜਾਵੇਗੀ। ਆੜ੍ਹਤੀਆਂ ਵੱਲੋਂ ਇਸ ਗੱਲ ਦਾ ਰੋਸ ਵੀ ਕੀਤਾ ਗਿਆ। ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਹੁਣ ਸੀਜ਼ਨ ਲਗਭਗ ਖ਼ਤਮ ਹੋ ਗਿਆ ਹੈਂ ਜੇਕਰ ਇਹੀ ਟੀਮ 20 ਦਿਨ ਪਹਿਲਾਂ ਆਉਂਦੀ ਅਤੇ ਮਸਲੇ ਹੱਲ ਕਰਦੀ ਤਾਂ ਇਸ ਦਾ ਫਾਇਦਾ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਨੂੰ ਹੁੰਦਾ।


author

Anmol Tagra

Content Editor

Related News