ਦਿੱਲੀ ਧਮਾਕਿਆਂ ਮਗਰੋਂ ਪੰਜਾਬ 'ਚ ਕਾਰਵਾਈ, ਪਠਾਨਕੋਟ ਤੋਂ ਫੜਿਆ ਗਿਆ ਡਾਕਟਰ
Saturday, Nov 15, 2025 - 01:20 PM (IST)
ਪਠਾਨਕੋਟ(ਧਰਮਿੰਦਰ): ਦਿੱਲੀ ਬੰਬ ਧਮਾਕਿਆਂ ਦੀ ਜਾਂਚ ਦੌਰਾਨ ਸੁਰੱਖਿਆ ਏਜੰਸੀ ਨੂੰ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸੂਤਰਾਂ ਅਨੁਸਾਰ, ਏਜੰਸੀ ਦੀ ਟੀਮ ਨੇ ਪਠਾਨਕੋਟ ਦੇ ਇਕ ਨਿੱਜੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾ. ਰਈਸ ਅਹਿਮਦ ਨਾਮਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਡਾਕਟਰ ਜੰਮੂ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ
ਜਾਣਕਾਰੀ ਅਨੁਸਾਰ, ਡਾ. ਰਿਈਸ ਅਹਿਮਦ 2020 ਤੋਂ 2021 ਤੱਕ ਫਰੀਦਾਬਾਦ ਦੀ ਏ.ਐਲ. ਫਲਾਹ ਯੂਨੀਵਰਸਿਟੀ ਵਿੱਚ ਕੰਮ ਕਰਦਾ ਰਿਹਾ ਅਤੇ ਉਥੇ ਦੇ ਕਈ ਡਾਕਟਰਾਂ ਨਾਲ ਉਸਦਾ ਲਗਾਤਾਰ ਸੰਪਰਕ ਬਣਿਆ ਹੋਇਆ ਸੀ। ਸਭ ਤੋਂ ਚੁਣੌਤੀਪੂਰਨ ਗੱਲ ਇਹ ਹੈ ਕਿ ਉਹ ਦਿੱਲੀ ਧਮਾਕਿਆਂ ਦੇ ਮੁੱਖ ਦੋਸ਼ੀ ਡਾ. ਉਮਰ ਨਾਲ ਵੀ ਲਿੰਕ ਵਿੱਚ ਸੀ। ਇਸ ਸੰਪਰਕ ਨੇ ਸੁਰੱਖਿਆ ਏਜੰਸੀ ਦਾ ਧਿਆਨ ਇਸ ਵੱਲ ਖਿੱਚਿਆ। ਏਜੰਸੀ ਨੇ ਡਾਕਟਰ ਨੂੰ ਪਠਾਨਕੋਟ ਤੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਆਪਣੇ ਨਾਲ ਲੈ ਲਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਨਤੀਜਿਆਂ 'ਤੇ ਕੀ ਬੋਲੇ ਅੰਮ੍ਰਿਤਪਾਲ ਦੇ ਪਿਤਾ
