ਦੁਨੀਆ ਦਾ ਸਭ ਤੋਂ ਅਮੀਰ ਪਿੰਡ, ਜਿਥੇ ਲੋਕਾਂ ਕੋਲ ਹੈ ਕਰੋੜਾਂ ਰੁਪਏ ਤੇ ਮਹਿੰਗੀਆਂ ਗੱਡੀਆਂ
Saturday, Oct 28, 2017 - 03:03 AM (IST)
ਵਾਕਸ਼ੀ — ਪਿੰਡ ਦਾ ਜ਼ਿਕਰ ਆਉਂਦੇ ਹੀ ਕੱਚੇ ਘਰ, ਟੁੱਟੀਆਂ ਸੜਕਾਂ, ਬਿਜਲੀ-ਪਾਣੀ ਤੋਂ ਤੰਗ ਲੋਕ ਤੁਹਾਡੇ ਦਿਮਾਗ 'ਚ ਆ ਜਾਣਗੇ। ਪਰ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਕ ਪਿੰਡ ਅਜਿਹਾ ਵੀ ਹੈ, ਜਿੱਥੇ ਹਰ ਨਿਵਾਸੀ ਕੋਲ ਆਲੀਸ਼ਾਨ ਘਰ, ਮਹਿੰਗੀਆਂ ਗੱਡੀਆਂ ਅਤੇ ਬੈਂਕ ਖਾਤਿਆਂ 'ਚ 1.5 ਕਰੋੜ ਤੋਂ ਜ਼ਿਆਦਾ ਰੁਪਏ ਹਨ ਤਾਂ ਤੁਸੀਂ ਯਕੀਨ ਨਹੀਂ ਕਰੋਗੇ।
ਇਹ ਕੋਈ ਕਹਾਣੀ ਨਹੀਂ ਹੈ, ਬਲਿਕ ਹਕੀਕਤ ਹੈ। ਅਜਿਹਾ ਇਕ ਪਿੰਡ ਹੈ, ਜਿੱਥੇ ਲੋਕਾਂ ਦਾ ਲਾਈਫਸਟਾਈਲ ਦੇਖ ਕੇ ਮੈਟਰੋ ਸ਼ਹਿਰ ਦੇ ਲੋਕਾਂ ਦੀਆਂ ਅੱਖਾਂ ਫਟੀਆਂ ਰਹਿ ਜਾਣਗੀਆਂ। ਇਹ ਪਿੰਡ ਚੀਨ 'ਚ ਹੈ ਅਤੇ ਇਸ ਕਹਾਣੀ ਬੇਹੱਦ ਦਿਲਚਸਪ ਹੈ।

ਚੀਨ ਦੇ ਜਿਆਂਗਸੂ ਪ੍ਰਾਵਿਨਸ ਦੇ ਵਾਕਸ਼ੀ ਪਿੰਡ ਨੂੰ ਦੁਨੀਆ ਦਾ ਸਭ ਤੋਂ ਅਮੀਰ ਪਿੰਡ ਕਿਹਾ ਜਾਂਦਾ ਹੈ। ਇਹ ਪਿੰਡ ਚੀਨ ਦੇ 'ਸੁਪਰ ਵਿਲੇਜ' ਦੇ ਨਾਂ ਨਾਲ ਦੁਨੀਆ ਭਰ 'ਚ ਮਸ਼ਹੂਰ ਹੈ। ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਤੋਂ ਲਗਭਗ 135 ਕਿ. ਮੀ. ਦੂਰ ਵਸੇ ਇਸ ਪਿੰਡ 'ਚ ਦਰਜਨਾਂ ਮਲਟੀਨੈਸ਼ਨਲ ਕੰਪਨੀਆਂ ਹਨ ਅਤੇ ਵੱਡੇ ਪੈਮਾਨੇ 'ਤੇ ਖੇਤੀ ਵੀ ਹੁੰਦੀ ਹੈ।
ਅਜਿਹਾ ਨਹੀਂ ਹੈ ਕਿ ਪਿੰਡ ਹਮੇਸ਼ਾ ਤੋਂ ਅਮੀਰ ਸੀ, ਇਕ ਸਮਾਂ ਸੀ ਜਦੋਂ ਇਥੋਂ ਦੇ ਲੋਕ ਬਹੁਤ ਗਰੀਬ ਹੋਇਆ ਕਰਦੇ ਸਨ। ਪਿੰਡ ਨੂੰ ਕਾਮਯਾਬੀ ਤੱਕ ਪਹੁੰਚਾਉਣ ਦਾ ਕ੍ਰੈਡਿਟ ਕਮਿਊਨਿਸਟ ਪਾਰਟੀ ਦੇ ਸੈਕੇਟਰੀ ਨੂੰ ਜਾਂਦਾ ਹੈ। ਉਸ ਨੇ ਪਿੰਡ ਦੇ ਵਿਕਾਸ ਦਾ ਖਾਕਾ ਤਿਆਰ ਕੀਤਾ, ਉਸ ਨੇ ਕੰਪਨੀ ਦਾ ਗਠਨ ਕਰ ਸਮੂਹਿਕ ਖੇਤੀ ਨੂੰ ਵਧਾਇਆ।

ਅੱਜ ਇਸ ਪਿੰਡ ਨੂੰ ਕਰੋੜਾਂ ਡਾਲਕ ਦੀਆਂ ਕੰਪਨੀਆਂ ਦੀ ਗੜ੍ਹ ਮੰਨਿਆ ਜਾਂਦਾ ਹੈ। ਜਿਸ 'ਚ ਸਟੀਵ ਅਤੇ ਸ਼ਿਪਿੰਗ ਕੰਪਨੀਆਂ ਹਨ। ਜ਼ਿਕਰਯੋਗ ਹੈ ਕਿ ਪਿੰਡ 'ਚ ਜ਼ਿਆਦਾਤਰ ਘਰ ਇਕੋਂ ਜਿਹੇ ਹਨ ਅਤੇ ਸਾਰਿਆਂ 'ਚ ਕਈ ਕਮਰੇ ਹਨ, ਦੇਖਣ 'ਚ ਇਹ ਘਰ ਕਿਸੇ ਹੋਟਲ ਤੋਂ ਘੱਟ ਨਹੀਂ ਲੱਗਦੇ। ਸਾਲ 2011 'ਚ ਪਿੰਡ ਦੇ ਲੋਕਾਂ ਨੇ ਇਸ ਦੀ 50ਵੀਂ ਵਰ੍ਹੇਗੰਢ ਇਕ 328 ਮੀਟਰ ਲੰਬੀ ਇਮਾਰਤ ਬਣਾ ਕੇ ਮਨਾਈ।
ਕੁਝ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਿੰਡ 'ਚ ਜੁਏ ਅਤੇ ਡਰੱਗਜ਼ 'ਤੇ ਪਾਬੰਦੀ ਹੈ ਅਤੇ ਇਥੇ ਕੋਈ ਮੀਡੀਆ ਨਾਲ ਗੱਲਬਾਤ ਨਹੀਂ ਕਰਦਾ। ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਥੋਂ ਦੇ ਲੋਕਾਂ ਦਾ ਪੈਸਾ ਉਨ੍ਹਾਂ ਦਾ ਆਪਣਾ ਨਹੀਂ, ਬਲਕਿ ਪਿੰਡ ਦਾ ਹੈ। ਕੋਈ ਵੀ ਵਿਅਕਤੀ ਇਨ੍ਹਾਂ ਪੈਸਿਆਂ ਨੂੰ ਬਾਹਰ ਨਹੀਂ ਲਿਆ ਸਕਦਾ।
-ll.jpg)
