MLA ਗਿਆਸਪੁਰਾ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ
Monday, Nov 17, 2025 - 05:01 PM (IST)
ਖੰਨਾ (ਬਿਪਨ): ਪਾਇਲ ਵਿਧਾਨ ਸਭਾ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਦੋਰਾਹਾ ਦੇ ਜੈਪੁਰਾ ਰੋਡ ਦਾ ਨੀਂਹ ਪੱਥਰ ਰੱਖਦੇ ਸਮੇਂ ਵਿਧਾਇਕ ਗਿਆਸਪੁਰਾ ਨੇ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਦੀ ਪਿਛਲੇ ਵਿਧਾਇਕ ਨਾਲ ਸ਼ਰਤ ਲੱਗੀ ਹੋਈ ਹੈ। ਪਿਛਲੇ ਵਿਧਾਇਕ ਨੇ ਸਹੁੰ ਖਾਧੀ ਸੀ ਕਿ ਪੰਜ ਸਾਲ ਦੌਰਾਨ ਕੋਈ ਸੜਕ ਨਹੀਂ ਬਣਾਉਣੀ, ਜੋ ਉਸ ਨੇ ਕਰਕੇ ਦਿਖਾਇਆ ਅਤੇ ਕੋਈ ਸੜਕ ਨਹੀਂ ਬਣਾਈ।
ਇਹ ਖ਼ਬਰ ਵੀ ਪੜ੍ਹੋ - 'ਜੁਗਾੜ' ਲਾ ਕੇ ਪੰਜਾਬ ਤੋਂ 12,170 KM ਦੂਰ ਸਪਲਾਈ ਕਰਨ ਲੱਗੇ ਸੀ ਨਸ਼ਾ! ਤਰੀਕਾ ਜਾਣ ਰਹਿ ਜਾਓਗੇ ਹੱਕੇ-ਬੱਕੇ
ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਣ ਲਿਆ ਹੋਇਆ ਹੈ ਕਿ ਪੰਜ ਸਾਲ ਦੌਰਾਨ ਕੋਈ ਸੜਕ ਟੁੱਟੀ ਨਹੀਂ ਰਹਿਣ ਦੇਣੀ, ਇਸ ਕਰਕੇ ਸੜਕਾਂ ਬਣਾਈਆਂ ਜਾ ਰਹੀਆਂ ਹਨ। ਹੁਣ ਤੱਕ 100 ਤੋਂ ਵੱਧ ਸੜਕਾਂ ਬਣ ਗਈਆਂ ਹਨ। 85 ਦੇ ਕਰੀਬ ਬਾਕੀ ਹਨ ਜੋ ਕਿ ਬਣਾਈਆਂ ਜਾਣਗੀਆਂ।
